Mankirt Aulakh latest news: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ (Sidhu Moosewala murder) ਤੋਂ ਬਾਅਦ ਕਈ ਗਾਇਕਾਂ ਤੇ ਅਦਾਕਾਰਾਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹਾਲ ਹੀ ਵਿੱਚ ਉਸਦੀ ਰੇਕੀ ਕੀਤੀ ਗਈ ਸੀ।  


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਮਨਕੀਰਤ ਔਲਖ ਦਾ ਪਿੱਛਾ ਕਰਦੇ ਹੋਏ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕੀ ਮਨਕੀਰਤ ਔਲਖ ਦੀ ਰੇਕੀ ਕਰਦੀਆਂ ਗੱਡੀਆਂ ਤੇ ਇੱਕ ਬਾਈਕ ਸੀਸੀਟੀਵੀ 'ਚ ਕੈਦ ਹੋਈਆਂ ਹਨ।  


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮਨਕੀਰਤ ਔਲਖ ਨੂੰ ਵੀ ਜਾਣੋ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।  ਸਿੱਧੂ ਮੂਸੇਵਾਲਾ ਕਤਲਕਾਂਡ (Sidhu Moosewala murder) ਤੋਂ ਬਾਅਦ ਮਨਕੀਰਤ ਔਲਖ ਨਾਲ ਕਈ ਵਾਰ ਪੁੱਛਗਿੱਛ ਵੀ ਕੀਤੀ ਗਈ ਸੀ। ਹਾਲਾਂਕਿ ਬਾਅਦ ਵਿੱਚ ਔਲਖ ਨੂੰ NIA ਵੱਲੋਂ ਕਲੀਨ ਚਿੱਟ ਵੀ ਮਿਲ ਗਈ ਸੀ।  


ਦੱਸਣਯੋਗ ਹੈ ਕਿ ਸਿੱਧੂ ਦੇ ਕਤਲਕਾਂਡ ਤੋਂ ਬਾਅਦ ਮਨਕੀਰਤ ਔਲਖ (Mankirt Aulakh latest news) ਦੇ ਕੈਨੇਡਾ ਜਾਣ 'ਤੇ ਕਈ ਸਵਾਲ ਚੁੱਕੇ ਗਏ ਸਨ ਪਰ ਗਾਇਕ ਵੱਲੋਂ ਬਾਅਦ ਵਿੱਚ ਸਪਸ਼ਟੀਕਰਨ ਦਿੱਤਾ ਗਿਆ ਸੀ ਕਿ ਉਦੋਂ ਉਸਦੇ ਘਰ ਮੁੰਡੇ ਨੇ ਜਨਮ ਲਿਆ ਸੀ ਜਿਸ ਕਰਕੇ ਉਸਨੂੰ ਕੈਨੇਡਾ ਜਾਣਾ ਪਿਆ ਸੀ।  


ਮਨਕੀਰਤ ਵੱਲੋਂ ਵਾਰ-ਵਾਰ ਇੱਕੋ ਗੱਲ ਕਹੀ ਗਈ ਸੀ ਕਿ ਸਿੱਧੂ ਮੂਸੇਵਾਲਾ ਉਸਦਾ ਭਰਾ ਸੀ ਅਤੇ ਉਹ ਕਿਸੇ ਵੀ ਮਾਂ ਤੋਂ ਉਸਦੇ ਪੁੱਤ ਨੂੰ ਵੱਖ ਕਰਨ ਬਾਰੇ ਸੋਚ ਵੀ ਨਹੀਂ ਸਕਦਾ। 


ਇਹ ਵੀ ਪੜ੍ਹੋ: Amritpal Singh latest news: 'ਭਗੌੜੇ' ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਾਈ ਅਲਰਟ 'ਤੇ ਪੰਜਾਬ ਪੁਲਿਸ, ਪੂਰੇ ਪੰਜਾਬ ਵਿੱਚ ਦੇਰ ਰਾਤ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ


ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਕੀਤਾ ਗਿਆ ਸੀ। ਉਦੋਂ ਸਿੱਧੂ ਮੂਸੇਵਾਲਾ ਆਪਣੀ ਥਾਰ ਗੱਡੀ 'ਚ ਜਾ ਰਿਹਾ ਸੀ ਅਤੇ ਉਸ ਦੌਰਾਨ ਕੁਝ ਹਥਿਆਰਬੰਦ ਗੈਂਗਸਟਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਸਿੱਧੂ ਨੇ ਹਸਪਤਾਲ ਜਾਂਦੇ ਹੋਏ ਦਮ ਤੋੜ ਦਿੱਤਾ ਸੀ ਅਤੇ ਉਸ ਤੋਂ ਬਾਅਦ ਅਜੇ ਤੱਕ ਉਸਦਾ ਪਰਿਵਾਰ ਤੇ ਉਸਦੇ ਪ੍ਰਸ਼ੰਸਕ ਇਨਸਾਫ ਦੀ ਮੰਗ ਕਰ ਰਹੇ ਹਨ।  


ਇਹ ਵੀ ਪੜ੍ਹੋ: Bathinda Military Station news: ਮਿਲਟਰੀ ਸਟੇਸ਼ਨ 'ਚ ਇੱਕ ਹੋਰ ਫ਼ੌਜੀ ਦੀ ਮੌਤ! ਜਾਣੋ ਪੂਰਾ ਮਾਮਲਾ