ਚੰਡੀਗੜ੍ਹ: ਪੰਜਾਬੀ ਗਾਇਕ ਨਿੰਜਾ (Singer Ninja) ਦੇ ਘਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੁਸ਼ੀਆਂ ਨੇ ਫੇਰਾ ਪਾਇਆ ਹੈ, ਇਸ ਗੱਲ ਦਾ ਇਜ਼ਹਾਰ ਖ਼ੁਦ ਗਾਇਕ ਨੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਕੀਤਾ। ਪੰਜਾਬੀ ਗਾਇਕ ਜਿੰਨ੍ਹਾ ਦਾ ਅਸਲ ਨਾਮ ਅਮਿਤ ਭੱਲਾ ਹੈ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ (Ninja blessed with baby boy) ਬਖਸ਼ੀ ਹੈ। 


COMMERCIAL BREAK
SCROLL TO CONTINUE READING

 


ਜਿਵੇਂ ਹੀ ਨਿੰਜਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ, ਫੈਨਜ਼ ਵਲੋਂ ਵਧਾਈਆਂ ਦਾ ਤਾਂਤਾ ਲੱਗ ਗਿਆ। ਹਾਲਾਂਕਿ ਉਨ੍ਹਾਂ ਪ੍ਰਸ਼ੰਸਕਾਂ ਨੂੰ ਪੁੱਤਰ ਦਾ ਚਿਹਰਾ ਤਾਂ ਨਹੀਂ ਦਿਖਾਇਆ, ਪਰ ਉਸਦੇ ਨੰਨ੍ਹੇ ਪੈਰਾਂ ਦੀ ਤਸਵੀਰ ਜ਼ਰੂਰ ਸਾਂਝੀ ਕੀਤੀ ਹੈ। 
ਇਸ ਖੁਸ਼ੀ ਨੂੰ ਆਪਣੇ ਫੈਨਜ਼ ਨਾਲ ਸਾਂਝਾ ਕਰਦਿਆਂ ਉਨ੍ਹਾਂ ਖੂਬਸੂਰਤ ਕੈਪਸ਼ਨ ਵੀ ਲਿਖੀ ਹੈ। ਉਨ੍ਹਾਂ ਲਿਖਿਆ, "ਤੇਰਾ ਮੇਰੀ ਜ਼ਿੰਦਗੀ ’ਚ ਆਉਣ ਤੋਂ ਬਾਅਦ, ਇਹ ਦੁਬਾਰਾ ਮਹੱਤਵਪੂਰਨ ਹੋ ਗਈ ਹੈ।"


 



ਨਿੰਜਾ ਨੇ ਗੱਲਾਂ-ਗੱਲਾਂ ’ਚ ਆਪਣੇ ਪੁੱਤਰ ਦਾ ਨਾਮ ਵੀ ਸ਼ੇਅਰ ਕੀਤਾ ਹੈ। ਗਾਇਕ ਨੇ ਹੈਸ਼ਟੈੱਗ ਨਿਸ਼ਾਨ ਲਿਖਿਆ ਹੈ, ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਉਸਨੇ ਆਪਣੇ ਪੁੱਤਰ ਦਾ ਨਾਮ ਨਿਸ਼ਾਨ (Nishaan) ਰੱਖਿਆ ਹੈ। 



ਜ਼ਿਕਰਯੋਗ ਹੈ ਕਿ ਨਿੰਜਾ ਪੰਜਾਬੀ ਸੰਗੀਤ ਜਗਤ ਦਾ ਮੰਨਿਆ-ਪ੍ਰਮੰਨਿਆ ਨਾਮ ਹੈ। ਨਿੰਜਾ ਗਾਇਕੀ ਤੋਂ ਇਲਾਵਾ ਅਦਾਕਾਰੀ ’ਚ ਵੀ ਹੱਥ ਅਜਮਾ ਚੁੱਕੇ ਹਨ, ਹੁਣ ਤੱਕ ਉਹ ਸਾਨੂੰ ਕਈ ਪੰਜਾਬੀ ਫ਼ਿਲਮਾਂ ’ਚ ਲੀਡ ਰੋਲ ਨਿਭਾਉਂਦੇ ਨਜ਼ਰ ਆਏ ਹਨ।