ਯੂਨੀਵਰਸਿਟੀ `ਚ ਵਿਦਿਆਰਥੀ ਦੀ ਹੱਤਿਆ ਮਾਮਲੇ `ਚ ਵੱਡਾ ਖੁਲਾਸਾ: 4 ਗ੍ਰਿਫਤਾਰ; ਬਿਜਲੀ ਬਿੱਲ ਨੂੰ ਕੇ ਹੋਇਆ ਝਗੜਾ
Punjab News: ਉਸ ਦਾ ਨਵਜੋਤ ਉਰਫ਼ ਪ੍ਰਿੰਸ ਨਾਲ ਬਿਜਲੀ ਬਿੱਲ ਦੀ ਰਕਮ ਸਾਰਿਆਂ ਵਿੱਚ ਬਰਾਬਰ ਵੰਡਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਦੋਸਤਾਂ ਨੇ ਆਪੋ-ਆਪਣੇ ਪੱਖ ਦੇ ਲੋਕਾਂ ਨਾਲ ਬਾਹਰ ਝਗੜਾ ਕਰਨ ਦਾ ਫੈਸਲਾ ਕੀਤਾ।
Patiala Student Murder case: ਪੰਜਾਬੀ ਯੂਨੀਵਰਸਿਟੀ ਵਿੱਚ ਬੀ.ਟੈੱਕ ਵਿਦਿਆਰਥੀ ਨਵਜੋਤ ਸਿੰਘ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਦੱਸ ਦੇਈਏ ਕਿ ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਨੌਜਵਾਨ ਨੇ ਪਿੰਡ ਸੰਗਤਪੁਰਾ ਦੇ ਵਸਨੀਕ ਨਵਜੋਤ ਸਿੰਘ ਉਰਫ਼ ਪ੍ਰਿੰਸ ਦੇ ਪੱਟ ਅਤੇ ਢਿੱਡ ਵਿੱਚ ਸਪਲਿੰਟਰ (ਛੋਟਾ ਚਾਕੂ) ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੈਂਪਸ 'ਚ ਸਥਿਤ ਇੰਜੀਨੀਅਰਿੰਗ ਵਿਭਾਗ ਨੇੜੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹੋ ਗਏ।
ਪੁਲਿਸ ਜਾਂਚ 'ਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਬਿਜਲੀ ਦਾ ਬਿੱਲ ਭਰਨ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਕਾਰਨ ਹੀ ਨਵਜੋਤ ਦਾ ਕਤਲ ਕੀਤਾ ਗਿਆ। ਦਰਅਸਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 4 ਕਾਤਲ ਨਵਜੋਤ ਦੇ ਦੋਸਤ ਹਨ। ਪੀਜੀ ਵਿੱਚ ਰਹਿੰਦਿਆਂ ਸਾਰੇ ਇਕੱਠੇ ਪਟਿਆਲਾ ਯੂਨੀਵਰਸਿਟੀ ਤੋਂ ਹੀ ਪੜ੍ਹ ਰਹੇ ਹਨ।
ਇਹ ਵੀ ਪੜ੍ਹੋ: Kiara Advani Pics: ਕਿਆਰਾ ਅਡਵਾਨੀ ਦੀ ਲਾਲ ਡਰੈੱਸ ਨੇ ਇੰਟਰਨੈੱਟ ਦਾ ਵਧਾਇਆ ਪਾਰਾ; ਤਸਵੀਰਾਂ ਨੇ ਜਿੱਤਿਆ ਲੋਕਾਂ ਦਾ ਦਿਲ
ਉਸ ਦਾ ਨਵਜੋਤ ਉਰਫ਼ ਪ੍ਰਿੰਸ ਨਾਲ ਬਿਜਲੀ ਬਿੱਲ ਦੀ ਰਕਮ ਸਾਰਿਆਂ ਵਿੱਚ ਬਰਾਬਰ ਵੰਡਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਦੋਸਤਾਂ ਨੇ ਆਪੋ-ਆਪਣੇ ਪੱਖ ਦੇ ਲੋਕਾਂ ਨਾਲ ਬਾਹਰ ਝਗੜਾ ਕਰਨ ਦਾ ਫੈਸਲਾ ਕੀਤਾ। ਫਿਰ 27 ਫਰਵਰੀ ਨੂੰ ਚਾਰੇ ਮੁਲਜ਼ਮ ਪੰਜਾਬੀ ਯੂਨੀਵਰਸਿਟੀ ਪੁੱਜੇ ਅਤੇ ਨਵਜੋਤ ਦੀ ਜਾਨ ਲੈ ਲਈ।
ਐਸਐਸਪੀ ਨੇ ਦੱਸਿਆ," ਮੁਲਜ਼ਮ ਮੋਹਿਤ ਕੰਬੋਜ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਇਕ ਕੋਠੀ ਕਿਰਾਏ 'ਤੇ ਲੈ ਕੇ ਰਹਿੰਦਾ ਸੀ। ਕੋਠੀ ਦੇ ਬਿਜਲੀ ਬਿੱਲ ਨੂੰ ਲੈ ਕੇ 26 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਇਨ੍ਹਾਂ ਦੀ ਆਪਸ ਵਿਚ ਬਹਿਸ ਹੋਈ ਸੀ। 27 ਫਰਵਰੀ ਨੂੰ ਮੋਹਿਤ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਨਵਜੋਤ ਸਿੰਘ ਤੇ ਹੋਰਾਂ 'ਤੇ ਯੂਨੀਵਰਸਿਟੀ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾਜਿਸ ਦੌਰਾਨ ਨਵਜੋਤ ਦੀ ਮੌਤ ਹੋ ਗਈ।