Punjabi Upcoming Movies 2023- 24: ਨਵਾਂ ਸਿਨੇਮਾ! ਨਵੀਂਆਂ ਫਿਲਮਾਂ, ਸਿਨੇਮਾ ਅਤੇ ਮਨੋਰੰਜਨ ਦੇ ਨਾਲ 2023 ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਕਈ ਪੰਜਾਬੀ ਨਵੀਆਂ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ। ਗਰਮੀਆਂ ਦੀ ਆਮਦ ਪੰਜਾਬੀ ਫ਼ਿਲਮਾਂ ਦੇ ਸ਼ੌਕੀਨਾਂ ਲਈ ਨਵਾਂ ਮਨੋਰੰਜਨ ਅਤੇ ਫ਼ਿਲਮਾਂ ਲੈ ਕੇ ਆਉਣ ਵਾਲੀ ਹੈ। ਇਸ ਸਾਲ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੀ ਲੰਬੀ ਸੂਚੀ 'ਚ ਕਈ ਨਵੀਆਂ ਫ਼ਿਲਮਾਂ ਜੁੜ ਚੁੱਕੀਆਂ ਹਨ। ਇਸ ਸਾਲ ਪਹਿਲਾਂ ਹੀ ਬਹੁਤ ਸਾਰੀਆਂ ਵੱਡੀਆਂ ਫਿਲਮਾਂ ਦੀਆਂ ਘੋਸ਼ਣਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਸਾਲ ਕਾਫੀ ਸਾਰੀਆਂ ਮਨੋਰੰਜਨ ਨਾਲ ਭਰਪੂਰ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।


COMMERCIAL BREAK
SCROLL TO CONTINUE READING

ਗੋਲਕ ਬੁਗਨੀ ਬੈਂਕ ਤੇ ਬਟੂਆ 2 
ਹਰੀਸ਼ ਵਰਮਾ ਅਤੇ ਸਿਮੀ ਚਾਹਲ ਦੀਆਂ ਸੁਪਰਹਿੱਟ ਫਿਲਮਾਂ ਵਿੱਚੋਂ ਇੱਕ ਗੋਲਕ ਬੁਗਨੀ ਬੈਂਕ ਤੇ ਬਟੂਆ 2 ਫ਼ਿਲਮ 2023 ਵਿੱਚ ਆਉਣ ਵਾਲੀ ਹੈ। ਇਹ ਫ਼ਿਲਮ 2018 ਦੀ ਰਿਲੀਜ਼ ਦਾ ਸੀਕਵਲ ਹੈ ਜੋ ਕਿ ਨੋਟਬੰਦੀ ਦੀ ਕਹਾਣੀ 'ਤੇ ਆਧਾਰਿਤ ਹੈ ਪਰ ਹੁਣ ਦੂਜੇ ਭਾਗ ਵਿੱਚ, ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਫਿਲਮ ਕੋਵਿਡ -19 ਦੀ ਕਹਾਣੀ ਦੇ ਆਲੇ-ਦੁਆਲੇ ਘੁੰਮੇਗੀ। ਇਹ ਫ਼ਿਲਮ 10 ਫਰਵਰੀ, 2023 ਨੂੰ ਸਿਨੇਮਾ ਘਰਾਂ ਵਿੱਚ ਆਉਣ ਵਾਲੀ ਸੀ ਪਰ ਕਿਸੇ ਕਾਰਨਾਂ ਕਰਕੇ ਫ਼ਿਲਮ ਨੂੰ ਰਿਲੀਜ਼ ਨਹੀਂ ਕੀਤਾ ਗਿਆ ਉਮੀਦ ਹੈ ਕਿ ਇਹ ਫ਼ਿਲਮ ਜਲਦ ਹੀ ਸਾਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ। 


ਰੱਬ ਦਾ ਰੇਡੀਓ 3
ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਰੱਬ ਦਾ ਰੇਡੀਓ 3' ਨੂੰ ਵੀ ਆਖਰਕਾਰ ਆਪਣੀ ਰਿਲੀਜ਼ ਡੇਟ ਮਿਲ ਗਈ ਹੈ। ਕਿਸੇ ਅਣਜਾਣ ਕਾਰਨਾਂ ਕਰਕੇ ਰਿਲੀਜ਼ ਵਿੱਚ ਦੇਰੀ ਹੋ ਰਹੀ ਹੈ। ਫ਼ਿਲਮ ਦਾ ਪਹਿਲਾ ਭਾਗ 2017 ਵਿੱਚ ਰਿਲੀਜ਼ ਹੋਇਆ ਸੀ ਅਤੇ ਦੂਜਾ ਭਾਗ 2019 ਵਿੱਚ ਰਿਲੀਜ਼ ਹੋਇਆ ਸੀ।


ਉਚੀਆਂ ਨੇ ਗਲਾਂ ਤੇਰੇ ਯਾਰ ਦੀਆਂ
ਇਸ ਸਾਲ ਹੀ ਗਿੱਪੀ ਗਰੇਵਾਲ ਦੀ ਫ਼ਿਲਮ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਵੀ ਤੁਹਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ। ਇਸ ਫ਼ਿਲਮ ਦਾ ਟਾਈਟਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਸੋ ਹਾਈ ਦੇ ਬੋਲਾਂ ਵਿੱਚੋਂ ਲਿਆ ਗਿਆ ਹੈ। ਇਸ ਫ਼ਿਲਮ ਦਾ ਟਾਈਟਲ ਸਾਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਕਰਵਾਉਂਦਾ ਹੈ। ਫਿਲਹਾਲ ਇਸ ਫਿਲਮ ਦੀ ਕੋਈ ਪੱਕੀ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ। 


ਕਿਕਲੀ
ਪੰਜਾਬੀ ਫਿਲਮ 'ਕਿਕਲੀ' ਉਨ੍ਹਾਂ ਫਿਲਮਾਂ 'ਚੋਂ ਇਕ ਹੈ ਜਿਸ 'ਤੇ 2019 ਤੋਂ ਕੰਮ ਚੱਲ ਰਿਹਾ ਸੀ ਹੁਣ ਇਹ ਫ਼ਿਲਮ ਵੀ ਜਲਦ ਹੀ ਤੁਹਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ ਫਿਲਹਾਲ ਇਸ ਦੀ ਰਿਲੀਜ਼ ਡੇਟ ਵਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਫਿਲਮ ਵਿੱਚ ਮੈਂਡੀ ਤੱਖਰ, ਜੋਬਨਪ੍ਰੀਤ ਸਿੰਘ, ਅਤੇ ਵਾਮਿਕਾ ਗੱਬੀ ਮੁੱਖ ਭੂਮਿਕਾਵਾਂ ਵਿੱਚ ਹਨ।


ਜੁਗਨੀ 1907
ਗਾਇਕ-ਅਦਾਕਾਰ ਐਮੀ ਵਿਰਕ ਇੱਕ ਤੋਂ ਬਾਅਦ ਇੱਕ ਪ੍ਰੋਜੈਕਟਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਸ ਕਲਾਕਾਰ ਨੇ ਆਪਣੀ ਐਲਬਮ 'ਪਰਤਾਂ' ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਹੁਣ 'ਜੁਗਨੀ 1907' ਨਾਂ ਦੀ ਨਵੀਂ ਪੰਜਾਬੀ ਫ਼ਿਲਮ ਜਲਦ ਵੀ ਆਉਣ ਵਾਲੀ ਹੈ। 


ਅਰਜਨ ਟੀਨਾ 
ਐਮੀ ਵਿਰਕ ਦੀ ਅਰਜਨ ਟੀਨਾ ਨਾਮ ਦੀ ਇੱਕ ਹੋਰ ਨਵੀਂ ਫ਼ਿਲਮ ਦੇਖਣ ਨੂੰ ਮਿਲੇਗੀ ਜਿਸ ਵਿੱਚ ਐਮੀ ਵਿਰਕ ਨਾਲ ਪੰਜਾਬੀ ਅਦਾਕਰਾ ਵਾਮੀਕਾ ਗੱਬੀ ਵੀ ਮੁੱਖ ਭੂਮੀਕਾ ਨਿਭਾਉਂਦੀ ਨਜ਼ਰ ਆਵੇਗੀ। ਫਿਲਹਾਲ ਇਸ ਫ਼ਿਲਮ ਦੀ ਰਿਲੀਜ਼ ਡੇਟ ਵਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। 


ਫੱਟੇ ਦਿੰਦੇ ਚੱਕ ਪੰਜਾਬੀ
ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਸਟਾਰਰ ਫਿਲਮ 'ਫੱਟੇ ਦਿੰਦੇ ਚੱਕ ਪੰਜਾਬੀ' ਵੀ ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਅਤੇ ਨੀਰੂ ਤੋਂ ਇਲਾਵਾ, ਇਸ ਫ਼ਿਲਮ ਵਿੱਚ ਅੰਨੂ ਕਪੂਰ, ਰਾਣਾ ਰਣਬੀਰ, ਅਹਿਮਦ ਅਲੀ ਬੱਟ, ਨਸੀਮ ਵਿੱਕੀ ਅਤੇ ਕੈਸਰ ਪਿਯਾ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।


ਸ਼ਿੰਦਾ ਸ਼ਿੰਦਾ ਨੋ ਪਾਪਾ
ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਦੀ ਅਸਲ ਜ਼ਿੰਦਗੀ ਦੀ ਪਿਓ-ਪੁੱਤ ਦੀ ਜੋੜੀ ਆਪਣੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨਾਲ 14 ਅਪ੍ਰੈਲ 2023 ਨੂੰ ਸਿਨੇਮਾ ਘਰਾਂ 'ਚ ਆ ਰਹੀ ਹੈ। ਨਰੇਸ਼ ਕਥੂਰੀਆ ਦੁਆਰਾ ਲਿਖੀ ਇਸ ਫਿਲਮ ਨੂੰ ਅਮਰਪ੍ਰੀਤ ਜੀ ਛਾਬੜਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਦਾ ਟੀਜ਼ਰ ਜਾਂ ਟ੍ਰੇਲਰ ਅਜੇ ਰਿਲੀਜ਼ ਨਹੀਂ ਕੀਤਾ ਗਿਆ ਹੈ, ਇਸ ਲਈ ਸ਼ੈਲੀ ਅਤੇ ਪਲਾਟ 'ਤੇ ਫੈਸਲਾ ਅਜੇ ਆਉਣਾ ਬਾਕੀ ਹੈ।


ਨੀ ਮੈਂ ਸੱਸ ਕੁਟਨੀ 2 
ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਕਾਮੇਡੀ ਡਰਾਮਾ 'ਨੀ ਮੈਂ ਸਾਸ ਕੁਟਨੀ' ਦਾ ਸੀਕਵਲ ਅਪ੍ਰੈਲ ਦੇ ਆਖਰੀ ਹਫਤੇ ਰਿਲੀਜ਼ ਹੋਵੇਗਾ। 28 ਅਪ੍ਰੈਲ, 2023 ਨੂੰ ਰਿਲੀਜ਼ ਹੋ ਰਹੀ ਹੈ। ਮੋਹਿਤ ਬਨਵੈਤ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਸੀਕਵਲ ਵਿੱਚ ਪਹਿਲੇ ਭਾਗ ਵਾਂਗ ਹੀ ਸਟਾਰ ਕਾਸਟ ਹੋਵੇਗੀ। ਇੱਕ ਵਾਰ ਫਿਰ ਦਰਸ਼ਕ ਗੁਰਪ੍ਰੀਤ ਘੁੱਗੀ, ਅਨੀਤਾ ਦੇਵਗਨ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਤਰਸੇਮ ਪਾਲ, ਨਿਸ਼ਾ ਬਾਨੋ, ਅਤੇ ਹੋਰਾਂ ਨਾਲ ਮਹਿਤਾਬ ਵਿਰਕ ਅਤੇ ਤਨਵੀ ਨਾਗੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।


ਯਾਰਾਂ ਦਾ ਰੁਤਬਾ
ਦੇਵ ਖਰੌੜ ਨੇ ਸਾਂਝਾ ਕੀਤਾ ਕਿ ਉਹ ਜਲਦੀ ਹੀ ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ ਅਤੇ ਯੇਸ਼ਾ ਸਾਗਰ ਦੇ ਨਾਲ ਇੱਕ ਅਨਟਾਈਟਲ ਫਿਲਮ ਵਿੱਚ ਸਕ੍ਰੀਨ ਸਪੇਸ ਸ਼ੇਅਰ ਕਰਦੇ ਨਜ਼ਰ ਆਉਣਗੇ। ਅਤੇ ਹੁਣ ਲਗਭਗ ਇੱਕ ਮਹੀਨੇ ਬਾਅਦ, ਅਭਿਨੇਤਾ ਨੇ ਫਿਲਮ ਦਾ ਟਾਈਟਲ - 'ਯਾਰਾਂ ਦਾ ਰੁਤਬਾ' ਦਾ ਜਲਦ ਰਿਲੀਜ਼ ਹੋਣ ਵਾਲੀ ਹੈ। ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਤ ਅਤੇ ਸ਼੍ਰੀ ਬਰਾੜ ਦੁਆਰਾ ਲਿਖੀ ਗਈ, ਇਹ ਫਿਲਮ 14 ਅਪ੍ਰੈਲ, 2023 ਨੂੰ ਵੱਡੇ ਪਰਦੇ 'ਤੇ ਆਵੇਗੀ। 


Free sanitary Pads: ਸਾਰੇ ਸਕੂਲਾਂ ਨੂੰ ਦਿੱਤੇ ਜਾਣ ਮੁਫ਼ਤ ਸੈਨੇਟਰੀ ਪੈਡ ... ਸਕੂਲ ਦੀਆਂ ਵਿਦਿਆਰਥਣਾਂ ਬਾਰੇ ਸੁਪਰੀਮ ਕੋਰਟ ਦਾ ਹੁਕਮ

ਕੈਰੀ ਆਨ ਜੱਟਾ 3
ਗਿੱਪੀ ਗਰੇਵਾਲ ਦੀ ਆਉਣ ਵਾਲੀ ਕਾਮੇਡੀ ਫਿਲਮ 'ਕੈਰੀ ਆਨ ਜੱਟਾ 3' ਸਮੀਪ ਕੰਗ ਦੁਆਰਾ ਨਿਰਦੇਸ਼ਤ, ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਦੇ ਸਿਤਾਰੇ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਇਹ 29 ਜੂਨ, 2023 ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ। ਅਭਿਨੇਤਾ ਦੇ ਪੋਸਟਰ ਨੂੰ ਸਾਂਝਾ ਕਰਨ ਤੋਂ ਤੁਰੰਤ ਬਾਅਦ, ਪ੍ਰਸ਼ੰਸਕਾਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


ਮੰਜੇ ਬਿਸਤਰੇ 3
ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ, ਜੋ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਮਿੱਤਰਾਂ ਦਾ ਨਾ ਚੱਲਦਾ 'ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਆਪਣੇ ਦੂਜੇ ਪ੍ਰੋਜੈਕਟ ਦਾ ਐਲਾਨ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕੀਤਾ ਹੈ। ਉਸਨੇ ਸਾਂਝਾ ਕੀਤਾ ਹੈ ਕਿ ਉਸਦੀ ਬਹੁਤ ਪਿਆਰੀ ਫਿਲਮ 'ਮੰਜੇ ਬਿਸਤਰੇ' ਦਾ ਤੀਜਾ ਸੀਕੁਅਲ 2024 ਵਿੱਚ 26 ਜੁਲਾਈ ਨੂੰ ਰਿਲੀਜ਼ ਹੋਵੇਗਾ।


ਬਲੈਕੀਆ 2
ਦੇਵ ਖਰੌੜ ਸਟਾਰਰ 'ਬਲੈਕੀਆ 2' ਇਸ ਸਾਲ ਦੇ ਬਹੁਤ ਹੀ ਉਡੀਕੇ ਜਾਣ ਵਾਲੇ ਪੰਜਾਬੀ ਸੀਕਵਲਾਂ ਵਿੱਚੋਂ ਇੱਕ ਹੈ। ਫਿਲਮ 5 ਮਈ, 2023 ਨੂੰ ਰਿਲੀਜ਼ ਹੋਣੀ ਸੀ, ਪਰ ਹਾਲ ਹੀ ਵਿੱਚ ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਫਿਲਮ ਦੀ ਰਿਲੀਜ਼ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਦਰਸ਼ਕਾਂ ਨੂੰ ਹੁਣ ਕੁਝ ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ 'ਬਲੈਕੀਆ 2' ਦੀ ਅਧਿਕਾਰਤ ਰਿਲੀਜ਼ ਡੇਟ 25 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।


ਮੌਜਾਂ ਹੀ ਮੌਜਾਂ
ਸਮੀਪ ਕੰਗ ਦੁਆਰਾ ਨਿਰਦੇਸ਼ਿਤ ਕੀਤੀ ਫ਼ਿਲਮ ਮੌਜਾਂ ਹੀ ਮੌਜਾਂ ਪੰਜਾਬੀ ਫਿਲਮ ਵੀ ਜਲਦ ਆਉਣ ਵਾਲੀ ਹੈ। ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਅਤੇ ਤਨੂ ਗਰੇਵਾਲ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ 8 ਸਤੰਬਰ 2023 ਨੂੰ ਸਿਨੇਮਾਘਰਾਂ ਵਿੱਚ ਆਏਗੀ। 


'ਜੱਟ ਨੂੰ ਚੁੜੈਲ ਟੱਕਰੀ'
ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਇੱਕ ਮਰਾਠੀ ਫਿਲਮ 'ਮੁੰਬਈ-ਪੁਣੇ-ਮੁੰਬਈ' 'ਤੇ ਅਧਿਕਾਰਤ ਬਣੀ ਰੀਮੇਕ ਦੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨ ਤੋਂ ਬਾਅਦ ਹੁਣ ਨਵੀਂ ਫਿਲਮ ਕਾਮੇਡੀ ਡਰਾਮਾ 'ਜੱਟ ਨੂੰ ਚੁੜੈਲ ਟੱਕਰੀ' ਪਰਦੇ 'ਤੇ ਜਾਦੂ ਕਰਨ ਲਈ ਆ ਰਹੀ ਹੈ। ਇਹ ਫਿਲਮ 13 ਅਕਤੂਬਰ, 2023 ਨੂੰ ਰਿਲੀਜ਼ ਹੋਣ ਵਾਲੀ ਹੈ। 


ਵਾਰਨਿੰਗ 2 
ਹੁਣ ਵਾਰਨਿੰਗ 2 ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਟੀਮ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਬਾਰੇ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਜਾਣਕਾਰੀ ਦਿੱਤੀ। ਇਸ ਦੇ ਪਹਿਲੇ ਭਾਗ 'ਵਾਰਨਿੰਗ' ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ ਹੁਣ ਇਹ ਫਿਲਮ 24 ਨਵੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।