Punjabi Youth Death in Canada News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਅਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਥਿੱਗਲੀ ਦੇ ਸਰਪੰਚ ਕੁਲਵੰਤ ਰਾਏ ਭੱਲਾ ਦੇ ਨੌਜਵਾਨ ਪੁੱਤਰ ਤੇ ਨੰਬਰਦਾਰ ਲਾਭ ਚੰਦ ਦੇ ਭਤੀਜੇ ਸੁਖਦੇਵ ਸ਼ਰਮਾ ਉਰਫ਼ ਸੁੱਖਾ ਥਿੱਗਲੀ (28 ਸਾਲ) ਕੈਨੇਡਾ ਦੀ ਧਰਤੀ ਉੱਤੇ ਅਚਨਚੇਤ ਮੌਤ ਹੋ ਜਾਣ ਦੀ ਬੇਹੱਦ ਦੁਖਦਾਇਕ ਖ਼ਬਰ ਪ੍ਰਾਪਤ ਹੋਈ ਹੈ, ਜਿਸ ਦਾ ਪਤਾ ਪੀੜਤ ਪਰਿਵਾਰ ਨੂੰ ਕੈਨੇਡਾ ਤੋਂ ਆਈ ਇਕ ਫੋਨ ਕਾਲ ਤੋਂ ਜਿਉਂ ਹੀ ਪਤਾ ਲੱਗਿਆ, ਤਾਂ ਹੱਸਦੇ -ਵੱਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਇਕ ਤਰ੍ਹਾਂ ਨਾਲ ਗ੍ਰਹਿਣ ਲੱਗ ਗਿਆ ਤੇ ਸਭ ਪਾਸੇ ਚੀਕ-ਚਿਹਾੜਾ ਪੈ ਗਿਆ ਤੇ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਪਸਰ ਗਈ।


COMMERCIAL BREAK
SCROLL TO CONTINUE READING

ਸੁਖਦੇਵ ਸ਼ਰਮਾ ਉਰਫ ਸੁੱਖਾ ਥਿਗਲੀ , ਜੋ ਕਿ ਆਸਟ੍ਰੇਲੀਆ ਵਿਚ ਸੈਂਟਰ ਸੀ ਉਸਦਾ ਵਿਆਹ ਕਰੀਬ 14 ਮਹੀਨੇ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਬੜੇ ਹੀ ਚਾਵਾਂ -ਮਲਾਰਾਂ ਨਾਲ ਕੀਤਾ ਸੀ ਤੇ ਵਿਆਹ ਪਿੱਛੋਂ ਉਹ ਕੁਝ ਮਹੀਨੇ ਆਸਟ੍ਰੇਲੀਆ ਰਿਹਾ ਤੇ 5-6 ਮਹੀਨੇ ਪਹਿਲਾਂ ਹੀ ਉਹ ਕੈਨੇਡਾ ਵਿਚ ਆਪਣੀ ਪਤਨੀ ਤੇ ਉਸਦੇ ਪਰਿਵਾਰਕ ਮੈਂਬਰਾਂ ਪਾਸ ਪੁੱਜ ਗਿਆ ਸੀ।, ਜਿੱਥੇ ਉਹ ਵੀ ਵਧੀਆ ਕੰਮ ਕਰ ਰਿਹਾ ਸੀ ਅਤੇ ਉਸ ਦੀ ਪਤਨੀ ਸਾਕਸ਼ੀ ਸ਼ਰਮਾ ਵੀ ਪੜ੍ਹਾਈ ਦੇ ਨਾਲ ਨਾਲ ਕੰਮ ਕਰ ਰਹੀ ਸੀ। ਸੁੱਖਾ ਇੰਨ੍ਹੀਂ ਦਿਨੀਂ ਕੈਨੇਡਾ ਦੇ ਵਾਈਟ ਹਿੱਲ ਵਿਚ ਰਹਿ ਰਿਹਾ ਸੀ। 


ਇਹ ਵੀ ਪੜ੍ਹੋ:  World AIDS Day: ਸਿਹਤ ਮੰਤਰੀ ਪੰਜਾਬ ਨੇ ਕਿਹਾ- ਏਡਜ਼ ਦਾ ਹੁਣ ਇਲਾਜ ਸੰਭਵ, ਨਸ਼ੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਮ੍ਰਿਤਕ ਦੇ ਤਾਇਆ ਨੰਬਰਦਾਰ ਲਾਭ ਚੰਦ ਥਿਗਲੀ ਨੇ ਦੱਸਿਆ ਕਿ ਸੁੱਖੇ ਦੀ ਮੌਤ ਵਾਲੇ ਦਿਨ 2 ਕੁ ਘੰਟੇ ਪਹਿਲਾਂ ਆਪਣੀ ਪਤਨੀ ਨਾਲ ਫੋਨ ਉੱਤੇ ਗੱਲਬਾਤ ਵੀ ਹੋਈ ਸੀ ਅਤੇ ਬਾਅਦ ਵਿੱਚ ਸੁੱਤੇ ਪਏ ਨੂੰ ਹੀ ਕਥਿਤ ਹਾਰਟ ਅਟੈਕ ਆ ਗਿਆ, ਜਿਸ ਬਾਬਤ ਉਸਦੀ ਪਤਨੀ ਨੂੰ ਘਰ ਪੁੱਜ ਕੇ ਹੀ ਪਤਾ ਲੱਗਿਆ। ਉਸ ਦੀ ਇੰਡੀਆ ਰਹਿੰਦੇ ਆਪਣੇ ਪਰਿਵਾਰ ਨਾਲ ਵੀ ਗੱਲਬਾਤ ਹੋਈ ਸੀ ਅਤੇ ਬਹੁਤ ਖੁਸ਼ ਸੀ। ਉਨ੍ਹਾਂ ਦੱਸਿਆ ਕਿ ਉਹ ਖਿਡਾਰੀ ਰਿਹਾ ਹੈ ਤੇ ਬੁਰੀਆਂ ਅਲਾਮਤਾਂ ਤੋਂ ਕੋਹਾਂ ਦੂਰ ਸੀ, ਫਿਰ ਵੀ ਇਹ ਭਾਣਾ ਕਿਵੇਂ ਵਾਪਰ ਗਿਆ, ਸਭ ਹੈਰਾਨ ਹਨ। ਉਹ ਆਪਣੇ ਇੰਗਲੈਂਡ ਰਹਿੰਦੇ ਭਰਾ ਦੇ ਘਰ ਧੀ ਦੇ ਜਨਮ ਦੀ ਖੁਸ਼ੀ ਲਈ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਸੀ ਅਤੇ ਸਭ ਰਿਸ਼ਤੇਦਾਰੀਆਂ ਵਿਚ ਮਠਿਆਈਆਂ ਭੇਜਣ ਦੀ ਗੱਲ ਕਰਦਾ-ਕਰਦਾ ਸਭ ਨੂੰ ਛੱਡ ਕੇ ਕੋਹਾਂ ਦੂਰ ਚਲਿਆ ਗਿਆ, ਜਿੱਥੋਂ ਕੋਈ ਮੁੜਿਆ ਨਹੀਂ। 


ਲਿਹਾਜ਼ਾ ਉਹਨਾਂ ਮੰਗ ਕੀਤੀ ਹੈ ਕਿ ਕਨੇਡਾ ਵਿੱਚ ਲਗਾਤਾਰ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਉੱਤੇ ਕਨੇਡਾ ਸਰਕਾਰ ਨੂੰ ਗੌਰ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਅਜਿਹਾ ਬਾਰਬਾਰ ਕਿਉਂ ਵਾਪਰ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਭਰੇ ਹੱਥ ਲੈ ਕੇ ਵਿਦੇਸ਼ ਜਾ ਰਹੇ ਨੇ ਅਤੇ ਉਥੋਂ ਖਾਲੀ ਹੱਥ ਲੈ ਕੇ ਵਾਪਸ ਪਰਤ ਰਹੇ ਨੇ ਸੂਬਾ ਸਰਕਾਰ ਨੂੰ ਵੀ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ, ਤਾਂ ਜੋ ਨੌਜਵਾਨ ਪੀੜੀ ਨੂੰ ਵਿਦੇਸ਼ਾਂ ਵੱਲ ਰੁੱਖ ਕਰਨ ਲਈ ਮਜਬੂਰ ਨਾ ਹੋਣਾ ਪਵੇ।


(ਚੰਦਰ ਮੜੀਆਂ ਦੀ ਰਿਪੋਰਟ)


ਇਹ ਵੀ ਪੜ੍ਹੋ: Punjab News: ਗੰਨਾ ਕਿਸਾਨਾਂ ਲਈ ਖੁਸ਼ਖ਼ਬਰੀ, ਕੀਮਤਾਂ 'ਚ ਹੋਇਆ ਵਾਧਾ, ਜਾਣੋ ਕਦੋਂ ਕਿੰਨਾ ਵਧਿਆ ਗੰਨੇ ਦਾ ਰੇਟ