Punjab Sugarcane Price News: 2021-22 ਦੇ ਗੰਨੇ ਦੀ ਪਿੜਾਈ ਦੇ ਸੀਜ਼ਨ ਦੌਰਾਨ ਕਾਂਗਰਸ ਸਰਕਾਰ ਨੇ ਗੰਨਾ ਦਾ ਭਾਅ 50 ਰੁਪਏ ਵਧਾ ਕੇ 360 ਰੁਪਏ ਕਰ ਦਿੱਤਾ ਸੀ। ਜਦਕਿ 2022-23 ਦੇ ਗੰਨੇ ਦੀ ਪਿੜਾਈ ਦੀ ਸੀਜ਼ਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੰਨੇ ਦਾ ਭਾਅ 20 ਰੁਪਏ ਵਧਾ ਕੇ 380 ਰੁਪਏ ਕਰ ਦਿੱਤਾ ਗਿਆ ਸੀ।
Trending Photos
Punjab Sugarcane Price News: ਗੰਨੇ ਦੇ ਭਾਅ ਨੂੰ ਲੈ ਕੇ ਪੰਜਾਬ ਵਿੱਚ ਕਾਸ਼ਤਕਾਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ। ਇਸ ਵਿਚਾਲੇ ਅੱਜ ਪੰਜਾਬ ਸਰਕਾਰ ਨੇ ਗੰਨੇ ਦੇ ਰੇਟ ਵਿੱਚ 11 ਰੁਪਏ ਦਾ ਵਾਧਾ ਕੀਤਾ ਹੈ। ਇਸ ਸਮੇਂ ਪੰਜਾਬ ਵਿੱਚ ਗੰਨੇ ਦਾ ਰੇਟ 380 ਰੁਪਏ ਪ੍ਰਤੀ ਕੁਇੰਟਲ ਹੈ, ਜੋ ਹੁਣ ਵੱਧ ਕੇ 391 ਰੁਪਏ ਹੋ ਜਾਵੇਗਾ। ਇਹ ਰੇਟ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਹੋਵੇਗਾ। ਇਸ ਦਾ ਐਲਾਨ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਵੱਲੋਂ ਕੀਤਾ ਜਾਣਾ ਸੀ ਪਰ ਹੁਣ ਇਸ ਵਾਧੇ ਦਾ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਨੀਵਾਰ ਨੂੰ ਗੁਰਦਾਸਪੁਰ ਵਿੱਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਕਰਨਗੇ, ਜਿੱਥੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਹਨ।
11 ਰੁਪਏ ਦੇ ਵਾਧੇ ਵਿੱਚ 5 ਰੁਪਏ ਸਰਕਾਰ ਵੱਲੋਂ ਯੋਗਦਾਨ ਪਾਇਆ ਜਾਵੇਗਾ ਜਦਕਿ 5 ਰੁਪਏ ਖੰਡ ਮਿੱਲ ਪ੍ਰਬੰਧਕਾਂ ਵੱਲੋਂ ਦਿੱਤੇ ਜਾਣਗੇ। ਪੰਜਾਬ ਦੀਆਂ ਖੰਡ ਮਿੱਲਾਂ ਵੱਲੋਂ 30 ਨਵੰਬਰ ਤੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਮੇਂ ਹਰਿਆਣਾ ਗੰਨੇ ਦਾ ਸਭ ਤੋਂ ਵੱਧ ਰੇਟ 386 ਰੁਪਏ ਪ੍ਰਤੀ ਕੁਇੰਟਲ ਦੇ ਰਿਹਾ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਜਲੰਧਰ-ਲੁਧਿਆਣਾ ਹਾਈਵੇ ਉਪਰ ਕਿਸਾਨਾਂ ਨੇ ਪੱਕਾ ਮੋਰਚਾ ਲਗਾਇਆ ਸੀ। ਇਸ ਸਮੇਂ ਪੰਜਾਬ ਵਿੱਚ ਗੰਨੇ ਦਾ ਭਾਅ ਪ੍ਰਤੀ ਕੁਇੰਟਲ 380 ਰੁਪਏ ਸੀ ਜਦਕਿ ਕਿਸਾਨ 450 ਰੁਪਏ ਰੇਟ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ: Punjab News: ਗੰਨੇ ਕਾਸ਼ਤਕਾਰਾਂ ਨੂੰ ਪੰਜਾਬ ਸਰਕਾਰ ਦੀ ਵੱਡੀ ਸੌਗਾਤ- ਗੰਨੇ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ
ਗੰਨੇ ਦੀ ਪਿੜਾਈ ਸੀਜ਼ਨ ਸਾਲ ਗੰਨੇ ਦਾ ਰੇਟ (ਪ੍ਰਤੀ ਕੁਇੰਟਲ)
ਗੰਨੇ ਦੀ ਪਿੜਾਈ ਸੀਜ਼ਨ ਸਾਲ | ਗੰਨੇ ਦਾ ਰੇਟ (ਪ੍ਰਤੀ ਕੁਇੰਟਲ) |
2011-12 | 145 |
2012-13 | 170 |
2013-14 | 210 |
2014-15 | 220 |
2015-16 | 230 |
2016-17 | 230 |
2017-18 | 255 |
2018-19 | 261.25 |
2019-20 | 275 |
2021-22 | 360 |
ਕਾਬਿਲੇਗੌਰ ਹੈ ਕਿ 2021-22 ਦੇ ਗੰਨੇ ਦੀ ਪਿੜਾਈ ਦੇ ਸੀਜ਼ਨ ਦੌਰਾਨ ਕਾਂਗਰਸ ਸਰਕਾਰ ਨੇ ਗੰਨਾ ਦਾ ਭਾਅ 50 ਰੁਪਏ ਵਧਾ ਕੇ 360 ਰੁਪਏ ਕਰ ਦਿੱਤਾ ਸੀ। ਜਦਕਿ 2022-23 ਦੇ ਗੰਨੇ ਦੀ ਪਿੜਾਈ ਦੀ ਸੀਜ਼ਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੰਨੇ ਦਾ ਭਾਅ 20 ਰੁਪਏ ਵਧਾ ਕੇ 380 ਰੁਪਏ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Punjab Paddy News: ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਖ਼ਰੀਦ ਦਾ ਸਮਾਂ ਵਧਾਇਆ, ਹੁਣ 7 ਦਸੰਬਰ ਤੱਕ ਮੰਡੀਆਂ 'ਚ ਵੇਚ ਸਕਣਗੇ ਫ਼ਸਲ