Punjabis in Alberta election 2023 results news: ਪੰਜਾਬੀ ਇਸ ਸਮੇਂ ਦੁਨੀਆਂ ਦੇ ਹਰ ਕੋਨੇ ਵਿੱਚ ਮੌਜੂਦ ਹਨ ਅਤੇ ਬਹੁਤ ਨਾਮ ਕਾਮ ਰਹੇ ਹਨ। ਇਸ ਦੌਰਾਨ ਹਾਲ ਹੀ ਵਿੱਚ ਕੈਨੇਡਾ (Canada news) ਦੀ ਅਲਬਰਟਾ ਸਟੇਟ ਅਸੈਂਬਲੀ ਦੀਆਂ ਚੋਣਾਂ ਵਿੱਚ ਚਾਰ ਪੰਜਾਬੀ ਚੁਣੇ ਗਏ ਹਨ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਕੈਲਗਰੀ ਅਤੇ ਐਡਮਿੰਟਨ ਵਿੱਚ ਕੁੱਲ 15 ਪੰਜਾਬੀਆਂ ਨੇ ਚੋਣ ਲੜੀ ਸੀ ਅਤੇ ਇਸ ਦੌਰਾਨ ਕਈ ਸੀਟਾਂ 'ਤੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਮੌਜੂਦਾ ਕੈਬਨਿਟ ਮੰਤਰੀ ਰਾਜਨ ਸਾਹਨੀ ਵੱਲੋਂ ਕੈਲਗਰੀ ਨਾਰਥ ਵੈਸਟ ਵਿੱਚ ਮੁੜ ਜਿੱਤ ਦਰਜ ਕੀਤੀ ਗਈ।


ਦੱਸਣਯੋਗ ਹੈ ਕਿ ਸਾਹਨੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਮਾਈਕਲ ਲਿਸਬੋਆ-ਸਮਿਥ ਦੇ ਖਿਲਾਫ ਇਹ ਜਿੱਤ ਦਰਜ ਕੀਤੀ ਹੈ। ਉਨ੍ਹਾਂ ਦੀ ਪਾਰਟੀ, ਯੂਸੀਪੀ, ਅਲਬਰਟਾ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਫਿਰ ਸਫਲ ਰਹੀ ਹੈ। ਦੂਜੇ ਪਾਸੇ ਐਡਮਿੰਟਨ ਮੀਡੋਜ਼ ਤੋਂ ਮੌਜੂਦਾ ਐਨਡੀਪੀ ਵਿਧਾਇਕ ਜਸਵੀਰ ਦਿਓਲ ਨੇ ਮੁੜ ਜਿੱਤ ਹਾਸਿਲ ਕੀਤੀ ਹੈ। 


ਇਹ ਵੀ ਪੜ੍ਹੋ: Punjab News: CM ਭਗਵੰਤ ਮਾਨ ਦਾ ਵੱਡਾ ਖੁਲਾਸਾ, ਪੰਜਾਬ ਕਿੰਗਜ਼ ਦੇ ਜੱਸਇੰਦਰ ਸਿੰਘ ਬੈਦਵਾਣ ਨਾਲ ਚਰਨਜੀਤ ਸਿੰਘ ਚੰਨੀ ਨੇ ਕੀਤੀ ਬਦਸਲੂਕੀ


ਜਸਵੀਰ ਦਿਓਲ ਨੇ ਯੂਸੀਪੀ ਦੇ ਅੰਮ੍ਰਿਤਪਾਲ ਸਿੰਘ ਮਠਾਰੂ ਨੂੰ ਹਰਾਇਆ ਹੈ। ਇਸੇ ਤਰ੍ਹਾਂ ਐਨਡੀਪੀ ਦੇ ਪਰਮੀਤ ਸਿੰਘ ਬੋਪਾਰਾਏ ਨੇ ਕੈਲਗਰੀ ਫਾਲਕਨਰਿਜ਼ ਤੋਂ ਯੂਸੀਪੀ ਦੇ ਮੌਜੂਦਾ ਵਿਧਾਇਕ ਦਵਿੰਦਰ ਤੂਰ ਨੂੰ ਹਰਾਇਆ। ਉੱਥੇ ਕੈਲਗਰੀ ਨਾਰਥ ਈਸਟ ਵਿੱਚ ਐਨਡੀਪੀ ਦੇ ਗੁਰਿੰਦਰ ਬਰਾੜ ਨੇ ਯੂਸੀਪੀ ਦੇ ਇੰਦਰ ਗਰੇਵਾਲ ਨੂੰ ਹਰਾਇਆ।


ਦੱਸ ਦਈਏ ਕਿ ਕੈਨੇਡਾ (Canada news) ਦੀ ਅਲਬਰਟਾ ਸਟੇਟ ਅਸੈਂਬਲੀ ਚੋਣ 'ਚ ਕੁੱਲ 15 ਪੰਜਾਬੀ ਉਮੀਦਵਾਰ ਸਨ। ਇਨ੍ਹਾਂ ਵਿੱਚੋਂ ਕੈਲਗਰੀ-ਭੁੱਲਰ-ਮੈਕਲਾਲ ਤੋਂ ਅਮਨਪ੍ਰੀਤ ਸਿੰਘ ਗਿੱਲ, ਐਡਮਿੰਟਨ ਮਿੱਲ ਵੁਡਸ ਤੋਂ ਰਮਨ ਅਠਵਾਲ, ਐਡਮਿੰਟਨ ਐਲਰਸਲੀ ਤੋਂ ਆਰ ਸਿੰਘ ਬਾਠ, ਕੈਲਗਰੀ-ਕਰਾਸ ਤੋਂ ਗੁਰਿੰਦਰ ਸਿੰਘ ਗਿੱਲ, ਅਤੇ ਡਰਾਇਟਨ ਵੈਲੀ-ਡੇਵਨ ਤੋਂ ਹੈਰੀ ਸਿੰਘ, ਸਮੇਤ ਹੋਰ ਪੰਜਾਬੀ ਮੌਜੂਦ ਸਨ। 


ਇਹ ਵੀ ਪੜ੍ਹੋ: Punjab News: ਵਾਰ-ਪਲਟਵਾਰ ਦਾ ਸਿਲਸਿਲਾ ਜਾਰੀ, CM ਭਗਵੰਤ ਮਾਨ ਦੇ ਇਲਜ਼ਾਮਾਂ ਦਾ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਜਵਾਬ!


(For more news apart from Punjabis in Alberta election 2023 results, stay tuned to Zee PHH)