Kapurthala news: ਕਪੂਰਥਲਾ ਪੁਲਿਸ ਨੇ ਕੀਤਾ ਫਿਰੌਤੀ ਮੰਗਣ ਵਾਲੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼, ਮੁੱਖ ਦੋਸ਼ੀ ਸਣੇ 8 ਗ੍ਰਿਫਤਾਰ
ਕਪੂਰਥਲਾ ਪੁਲਿਸ ਵੱਲੋਂ 2 ਮੋਟਰਸਾਈਕਲ, ਇੱਕ ਰਿਵਾਲਵਰ 32 ਬੋਰ, 6 ਜਿੰਦਾ ਕਾਰਤੂਸ,1 ਦੇਸੀ ਪਿਸਤੌਲ, 4 ਜਿੰਦਾ ਕਾਰਤੂਸ, 1 ਗੰਨ 12 ਬੋਰ, 10 ਜਿੰਦਾ ਕਾਰਤੂਸ, 950 ਗ੍ਰਾਮ ਹੈਰੋਇਨ, 3 ਮੁਬਾਇਲ ਅਤੇ 1 ਡੋਂਗਲ ਬ੍ਰਾਮਦ ਕੀਤੀ ਗਈ ਹੈ।
Punjab's Kapurthala news: ਕਪੂਰਥਲਾ ਪੁਲਿਸ (Kapurthala Police) ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਫਿਰੌਤੀ ਮੰਗਣ ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਉਸਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗਿਰੋਹ ਦੇ ਤਾਰ ਅਮਰੀਕਾ ਤੱਕ ਜੁੜੇ ਸਨ ਅਤੇ ਫਿਰੌਤੀ ਦੀ ਰਕਮ ਵੀ ਅਮਰੀਕਾ ਤੋਂ ਹੀ ਮੰਗੀ ਜਾਂਦੀ ਸੀ।
ਐਸ.ਐਸ.ਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਵੱਲੋਂ ਕਿਹਾ ਗਿਆ ਜਾਂਚ ਤੋਂ ਬਾਅਦ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਮੁੱਖ ਦੋਸ਼ੀ ਗੁਰਇਕਬਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲਕੇ ਪਿੰਡ ਗਾਜ਼ੀ ਗੁਡਾਣਾ ਥਾਣਾ ਢਿਲਵਾਂ ਦੇ ਇੱਕ ਬਜ਼ੁਰਗ ਵਿਅਕਤੀ ਨੂੰ 3 ਜਨਵਰੀ ਨੂੰ ਅਗਵਾ ਕੀਤਾ ਅਤੇ ਉਸਦੇ ਅਮਰੀਕਾ 'ਚ ਰਹਿ ਰਹੇ ਮੁੰਡੇ ਤੋਂ 3 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ।
ਹਾਲਾਂਕਿ ਪੁਲਿਸ (Kapurthala Police) ਦੇ ਦਬਾਅ ਕਰਕੇ 6 ਜਨਵਰੀ ਨੂੰ ਫਿਰੌਤੀ ਮੰਗਣ ਵਾਲਿਆਂ ਵਲੋਂ ਲਖਵਿੰਦਰ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਐਸ.ਐਸ.ਪੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਪਵਨਵੀਰ ਸਿੰਘ, ਪੁੱਤਰ ਪਰਮਜੀਤ ਸਿੰਘ ਵਾਸੀ ਗਾਜ਼ੀ ਗੁਡਾਣਾ, ਜੋ ਕਿ ਗੁਰਇਕਬਾਲ ਸਿੰਘ ਦਾ ਭਤੀਜਾ ਹੈ, ਉਸਨੇ ਲਖਵਿੰਦਰ ਸਿੰਘ ਨੂੰ ਅਗਵਾ ਕਰਨ ਲਈ ਰੇਕੀ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮੁਖਬਰ ਤੋਂ ਮਿਲੀ ਜਾਣਕਾਰੀ 'ਤੇ ਪਵਨਵੀਰ ਸਿੰਘ ਨੂੰ 11 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਉਸ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ ਅਤੇ ਜਾਂਚ ਪੜਤਾਲ 'ਤੇ ਇਸ ਮਾਮਲੇ ਵਿੱਚ ਕੁੱਲ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਨ੍ਹਾਂ ਵਿੱਚ ਗੁਰਇਕਬਾਲ ਸਿੰਘ, ਹਰਮਨਜੀਤ ਸਿੰਘ, ਗੁਰਮੁੱਖ ਸਿੰਘ, ਵਿਜੈ ਕੁਮਾਰ,ਅਮਰੀਕ ਸਿੰਘ, ਕਰਮਜੀਤ ਸਿੰਘ ਅਤੇ ਜਰਮਨਜੀਤ ਸਿੰਘ ਸ਼ਾਮਿਲ ਹਨ। ਬੈਂਸ ਨੇ ਇਹ ਵੀ ਦੱਸਿਆ ਕਿ ਇਸ ਮੁਕੱਦਮੇ ਵਿੱਚ 7 ਹੋਰ ਦੋਸ਼ੀਆਂ ਦੀ ਸ਼ਨਾਖਤੀ ਕੀਤੀ ਗਈ ਹੈ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।
ਇਹ ਵੀ ਪੜ੍ਹੋ: Turkey Earthquake news: 1,500 ਤੋਂ ਵੱਧ ਲੋਕਾਂ ਦੀ ਮੌਤ ਦੇ ਕੁਝ ਘੰਟਿਆਂ ਬਾਅਦ ਹੀ ਤੁਰਕੀ ਵਿੱਚ ਆਏ 2 ਹੋਰ ਭੂਚਾਲ
ਇਨ੍ਹਾਂ ਵਿੱਚ ਵਿਜੈ ਕੁਮਾਰ, ਗੁਰਜੀਤ ਸਿੰਘ, ਜੱਸਾ, ਲਵਜੀਤ ਸਿੰਘ ਜੋ ਕਿ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਅੰਮ੍ਰਿਤਬੱਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ਪਾਸੋਂ ਕਾਲੇ ਰੰਗ ਦੀ ਸਫਾਰੀ ਗੱਡੀ ਨੰਬਰ ਪੀ.ਬੀ 46 ਐਲ.0097 ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 2 ਮੋਟਰਸਾਈਕਲ, ਇੱਕ ਰਿਵਾਲਵਰ 32 ਬੋਰ, 6 ਜਿੰਦਾ ਕਾਰਤੂਸ,1 ਦੇਸੀ ਪਿਸਤੌਲ, 4 ਜਿੰਦਾ ਕਾਰਤੂਸ, 1 ਗੰਨ 12 ਬੋਰ, 10 ਜਿੰਦਾ ਕਾਰਤੂਸ, 950 ਗ੍ਰਾਮ ਹੈਰੋਇਨ, 3 ਮੁਬਾਇਲ ਅਤੇ 1 ਡੋਂਗਲ ਬ੍ਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: Exclusive: ਨਸ਼ਿਆਂ ਖਿਲਾਫ਼ ਐਕਸ਼ਨ 'ਚ ਪੰਜਾਬ ਪੁਲਿਸ! ਕਈ ਪਿੰਡ ਸੀਲ, ਕਈ ਘਰਾਂ ਦੀ ਲਈ ਗਈ ਤਲਾਸ਼ੀ
(For more news apart from Punjab's Kapurthala, stay tuned to Zee PHH)