ਇਸ ਦੌਰਾਨ ਭਾਰਤ ਅਤੇ ਹੋਰ ਦੇਸ਼ ਤੁਰਕੀ ਦੀ ਮਦਦ ਲਈ ਅੱਗੇ ਆ ਰਹੇ ਹਨ।
Trending Photos
Turkey Earthquake death toll news: ਤੁਰਕੀ ਵਿੱਚ ਘਾਤਕ ਭੂਚਾਲ ਆਉਣ ਤੋਂ ਬਾਅਦ ਲਗਭਗ 1500 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਖ਼ਬਰ ਨੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਸ ਦੌਰਾਨ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ 1,500 ਤੋਂ ਵੱਧ ਲੋਕਾਂ ਦੀ ਮੌਤ ਦੇ ਕੁਝ ਘੰਟਿਆਂ ਬਾਅਦ ਹੀ ਤੁਰਕੀ ਵਿੱਚ ਦੋ ਹੋਰ ਭੂਚਾਲ ਆਏ ਹਨ।
ਮਿਲੀ ਜਾਣਕਾਰੀ ਮੁਤਾਬਕ ਤੁਰਕੀ ਵਿੱਚ 7.8 ਤੀਬਰਤਾ ਵਾਲੇ ਭੂਚਾਲ ਦੇ ਕੁਝ ਘੰਟਿਆਂ ਬਾਅਦ ਦੋ ਹੋਰ ਵਿਸ਼ਾਲ ਭੂਚਾਲ ਆਏ ਜਿਨ੍ਹਾਂ ਵਿੱਚੋਂ ਦੂਜਾ ਭੂਚਾਲ 7.6 ਤੀਬਰਤਾ ਦਾ ਸੀ ਅਤੇ ਤੀਜਾ ਭੂਚਾਲ 6.0 ਤੀਬਰਤਾ ਦਾ ਸੀ। ਪਹਿਲੇ ਭੂਚਾਲ ਵਿੱਚ ਤੁਰਕੀ ਅਤੇ ਸੀਰੀਆ ਵਿੱਚ 1,500 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।
ਇਸ ਦੌਰਾਨ ਭਾਰਤ ਅਤੇ ਹੋਰ ਦੇਸ਼ ਤੁਰਕੀ ਦੀ ਮਦਦ ਲਈ ਅੱਗੇ ਆ ਰਹੇ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ "ਭਾਰਤ ਤੁਰਕੀ ਦੇ ਲੋਕਾਂ ਨਾਲ ਹੈ ਅਤੇ ਇਸ ਦੁੱਖ ਦੇ ਸਮੇਂ ਨਾਲ ਨਜਿੱਠਣ ਲਈ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ।" ਇਸ ਦੌਰਾਨ ਭਾਰਤ ਸਰਕਾਰ ਨੇ ਤੁਰਕੀ ਵਿੱਚ ਬਚਾਅ ਟੀਮਾਂ, ਮੈਡੀਕਲ ਟੀਮਾਂ ਅਤੇ ਰਾਹਤ ਸਮੱਗਰੀ ਭੇਜਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਨੇ ਅਧਿਆਪਕ ਦਾ ਕੁਮੈਂਟ ਪੜ੍ਹ ਸੋਸ਼ਲ ਮੀਡੀਆ 'ਤੇ ਕਿਵੇਂ ਲਗਾਈ 'ਕਲਾਸ'?
ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਦੱਸਿਆ ਕਿ ਇੱਕ ਮੀਟਿੰਗ ਹੋਈ ਅਤੇ ਇਹ ਫੈਸਲਾ ਲਿਆ ਗਿਆ ਕਿ NDRF ਦੀਆਂ ਖੋਜ ਅਤੇ ਬਚਾਅ ਟੀਮਾਂ ਅਤੇ ਰਾਹਤ ਸਮੱਗਰੀ ਦੇ ਨਾਲ ਮੈਡੀਕਲ ਟੀਮਾਂ ਨੂੰ ਤੁਰਕੀ ਲਈ ਤੁਰੰਤ ਰਵਾਨਾ ਕੀਤਾ ਜਾਵੇਗਾ। ਪੀਐਮਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਨਡੀਆਰਐਫ ਦੀਆਂ ਦੋ ਟੀਮਾਂ ਖੋਜ ਅਤੇ ਬਚਾਅ ਕਾਰਜਾਂ ਲਈ ਭੂਚਾਲ ਪ੍ਰਭਾਵਿਤ ਖੇਤਰ ਵਿੱਚ ਉਡਾਣ ਭਰਨ ਲਈ ਤਿਆਰ ਹਨ।
ਦੱਸ ਦਈਏ ਕਿ ਪਹਿਲੇ ਭੂਚਾਲ ਦਾ ਕੇਂਦਰ ਸੀਰੀਆ ਦੀ ਸਰਹੱਦ ਤੋਂ ਕਰੀਬ 90 ਕਿਲੋਮੀਟਰ ਦੂਰ ਗਾਜ਼ੀਅਨਟੇਪ ਵਿੱਚ ਸੀ। ਇਹ ਉਹ ਖੇਤਰ ਹੈ ਜਿੱਥੇ ਸੀਰੀਆ ਦੇ ਘਰੇਲੂ ਯੁੱਧ ਦੇ ਲੱਖਾਂ ਸ਼ਰਨਾਰਥੀ ਰਹਿੰਦੇ ਹਨ। ਭੂਚਾਲ ਦੇ ਝਟਕੇ ਦੂਰ ਤੱਕ ਮਹਿਸੂਸ ਕੀਤੇ ਗਏ ਹਨ।
ਇਹ ਵੀ ਪੜ੍ਹੋ: Exclusive: ਨਸ਼ਿਆਂ ਖਿਲਾਫ਼ ਐਕਸ਼ਨ 'ਚ ਪੰਜਾਬ ਪੁਲਿਸ! ਕਈ ਪਿੰਡ ਸੀਲ, ਕਈ ਘਰਾਂ ਦੀ ਲਈ ਗਈ ਤਲਾਸ਼ੀ
(For more news apart from death toll in Turkey Earthquake, stay tuned to Zee PHH)