Rahul Gandhi in Amritsar: ਰਾਹੁਲ ਗਾਂਧੀ ਦੇ ਸ੍ਰੀ ਦਰਬਾਰ ਸਾਹਿਬ `ਚ ਸੁਰੱਖਿਆ ਨੂੰ ਲੈ ਕੇ ਮਹਿਲਾ ਨੇ ਜਤਾਇਆ ਵਿਰੋਧ, ਕਿਹਾ- `VIP ਗੁਰੂ ਘਰ ਦੇ ਬਾਹਰ ਹੋਣਗੇ `
Rahul Gandhi in Amritsar: ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਵੀਆਈਪੀ ਟਰੀਟਮੈਂਟ ਮਿਲਣ ਤੋਂ ਬਾਅਦ ਇੱਕ ਲੜਕੀ ਨੂੰ ਗੁੱਸਾ ਆਇਆ। ਲੜਕੀ ਨੇ ਕਿਹਾ ਕਿ ਜੇਕਰ ਉਹ ਵੀ.ਆਈ.ਪੀ ਹੁੰਦੇ ਹੈ ਤਾਂ ਗੁਰੂਘਰ ਦੇ ਬਾਹਰ ਹੁੰਦੇ ਹੋਣਗੇ। ਇੱਥੇ ਹਰ ਕੋਈ ਬਰਾਬਰ ਹੈ।
Rahul Gandhi in Golden Temple: ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਸੋਮਵਾਰ ਦੇਰ ਸ਼ਾਮ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਕਾਂਗਰਸੀ ਆਗੂ ਵੱਲੋਂ ਵੀ.ਆਈ.ਪੀ. ਟ੍ਰੀਟਮੈਂਟ ਮਿਲਣ 'ਤੇ ਇਕ ਲੜਕੀ ਨੇ ਗੁੱਸੇ 'ਚ ਆ ਕੇ ਗੁਰਦੁਆਰਾ ਸਾਹਿਬ 'ਚ ਹੀ ਹੰਗਾਮਾ ਕਰ ਦਿੱਤਾ। ਲੜਕੀ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਉਹ ਵੀਆਈਪੀ ਹੈ ਤਾਂ ਗੁਰੂਘਰ ਤੋਂ ਬਾਹਰ ਹੋਣਗੇ, ਇੱਥੇ ਸਭ ਬਰਾਬਰ ਹਨ।
ਰਾਹੁਲ ਗਾਂਧੀ ਰਾਂਚੀ ਤੋਂ ਆਪਣੇ ਨਿੱਜੀ ਜਹਾਜ਼ 'ਚ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁੱਜੇ, ਜਿੱਥੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਮੇਤ ਕਈ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਨੇ ਦੇਰ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੇਵਾ ਕੀਤੀ। ਰਾਹੁਲ ਗਾਂਧੀ ਨੇ ਹਰਿਮੰਦਰ ਸਾਹਿਬ ਵਿੱਚ (Rahul Gandhi in Golden Temple) ਹੱਥ ਜੋੜ ਕੇ ਅਰਦਾਸ ਕੀਤੀ ਅਤੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ।
VIP ਟਰੀਟਮੈਂਟ ਮਿਲਣ 'ਤੇ ਲੜਕੀ ਨੇ ਕੀਤਾ ਵਿਰੋਧ
ਰਾਹੁਲ ਗਾਂਧੀ ਨੇ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਸ਼ਬੀਲ ਤੇ ਜਲ ਦੀ ਸੇਵਾ ਕੀਤੀ। ਹਾਲਾਂਕਿ ਇੱਕ ਮਹਿਲਾ ਸ਼ਰਧਾਲੂ ਨੂੰ ਰਾਹੁਲ ਗਾਂਧੀ ਨੂੰ ਵੀਆਈਪੀ ਦਰਸ਼ਨ ਦਿੱਤੇ ਜਾਣ 'ਤੇ ਗੁੱਸਾ ਆ ਗਿਆ। ਮਹਿਲਾ ਨੇ ਕਿਹਾ ਕਿ 'ਰਾਹੁਲ ਗਾਂਧੀ ਲਈ ਕਤਾਰ 'ਚ ਖੜ੍ਹੇ ਲੋਕਾਂ ਨੂੰ ਇਕ ਪਾਸੇ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅੱਗੇ ਲਿਜਾ ਕੇ ਵੀਆਈਪੀ ਟਰੀਟਮੈਂਟ ਦਿੱਤਾ ਗਿਆ ਅਤੇ ਦਰਸ਼ਨ ਕਰਵਾਏ ਗਏ। ਹਰਿਮੰਦਰ ਸਾਹਿਬ ਵਿੱਚ ਇਸ ਤਰ੍ਹਾਂ ਦੇ ਦਰਸ਼ਨਾਂ ਦੀ ਕੋਈ ਪਰੰਪਰਾ ਨਹੀਂ ਹੈ। ਜੇਕਰ ਉਹ ਵੀ.ਆਈ.ਪੀ ਹੈ ਤਾਂ ਉਹ ਗੁਰੂਘਰ ਤੋਂ ਬਾਹਰ ਹੋਣਗੇ। ਜਿਸ ਕਿਸੇ ਨੇ ਦਰਸ਼ਨ ਕਰਨੇ ਹਨ, ਉਹ ਲਾਈਨ ਵਿੱਚ ਖੜ੍ਹੇ ਹੋ ਜਾਣ, ਇੱਥੇ ਸਭ ਕੁਝ ਬਰਾਬਰ ਹੈ।
ਇਹ ਵੀ ਪੜ੍ਹੋ: Punjab Weather Update: ਚੰਡੀਗੜ੍ਹ ਤੇ ਪੰਜਾਬ ਦੇ 15 ਜ਼ਿਲ੍ਹਿਆਂ 'ਚ ਧੁੰਦ ਨੂੰ ਲੈ ਕੇ ਅਲਰਟ, ਧੁੱਪ ਕਾਰਨ ਤਾਪਮਾਨ ਹੋਇਆ ਆਮ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ 20 ਨਵੰਬਰ ਨੂੰ ਉਪ ਚੋਣਾਂ ਹੋਣੀਆਂ ਹਨ। ਇਸ ਦੇ ਲਈ ਸੋਮਵਾਰ ਸ਼ਾਮ 6 ਵਜੇ ਚੋਣ ਪ੍ਰਚਾਰ ਬੰਦ ਕਰ ਦਿੱਤਾ ਗਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀਆਂ - ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ - ਆਪਣੇ-ਆਪਣੇ ਉਮੀਦਵਾਰਾਂ ਲਈ ਜਨਤਕ ਸਮਰਥਨ ਹਾਸਲ ਕਰਨ ਲਈ ਆਖਰੀ ਪਲਾਂ ਤੱਕ ਯਤਨਸ਼ੀਲ ਸਨ।