ਧੁੰਦ ਦਾ ਫ਼ਾਇਦਾ ਚੁੱਕ ਰਹੇ ਹਨ ਨਸ਼ਾ ਤਸਕਰ, ਅੰਮ੍ਰਿਤਸਰ ਜੇਲ੍ਹ ’ਚ ਸੁੱਟੀ ਨਸ਼ੇ ਦੀ ਖੇਪ
ਬਰਾਮਦ ਕੀਤੇ ਗਏ ਸਮਾਨ ਬਾਰੇ ਜੇਲ੍ਹ ਮੰਤਰੀ ਬੈਂਸ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ 153 ਬੀੜੀਆਂ ਦੇ ਬੰਡਲ, 15 ਤੰਬਾਕੂ ਦੇ ਪੈਕਟ, ਸਿਗਰਟਾਂ ਦੇ 3 ਪੈਕਟ, 5 ਬਟਨ ਵਾਲੇ ਮੋਬਾਈਲ, 10 ਪਾਨ ਮਸਾਲੇ ਦੇ ਪੈਕਟ, 2 ਮੋਬਾਈਲ ਚਾਰਜਰ, 15 ਪੈਕਟ ਰਾਈਸ ਪੇਪਰ ਅਤੇ 3 ਹੀਟਰ ਸਪਰਿੰਗ ਜ਼ਬਤ ਕੀਤੀਆਂ ਗਈਆਂ ਹਨ।
Prohibited items recovered in Amritsar Jail: ਸੂਬੇ ਦੀਆਂ ਜੇਲ੍ਹਾਂ ’ਚ ਨਸ਼ਾ ਤਸਕਰੀ ਨੂੰ ਰੋਕਣ ਲਈ ਲਈ ਅਚਾਨਕ ਚੈਕਿੰਗ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਨਸ਼ੇ ਦੀ ਖੇਪ ਬਰਾਮਦ ਕੀਤੀ, ਜੋ ਬਾਹਰੋਂ ਜੇਲ੍ਹ ’ਚ ਸੁੱਟਿਆ ਗਿਆ ਸੀ।
ਜ਼ਬਤ ਕੀਤੇ ਗਏ ਸਮਾਨ ਬਾਰੇ ਜਾਣਕਾਰੀ ਦਿੰਦਿਆ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਦੱਸਿਆ ਕਿ ਸਰਦੀ ਦੇ ਮੌਸਮ ’ਚ ਧੁੰਦ ਵੱਧਣ ਕਾਰਨ ਜੇਲ੍ਹਾਂ ’ਚ ਤਸਕਰੀ ਦੇ ਮਾਮਲੇ ਵੱਧ ਗਏ ਹਨ। ਇਸ ਤਸਕਰੀ ਨੂੰ ਰੋਕਣ ਲਈ ਅਚਨਚੇਤ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੁਹਿੰਮ ਤਹਿਤ ਅੰਮ੍ਰਿਤਸਰ ਜੇਲ੍ਹ ’ਚ 14 ਤਰਾਂ ਦਾ ਪ੍ਰਤੀਬੰਧਤ ਸਮਾਨ ਬਰਾਮਦ ਹੋਇਆ ਹੈ। ਜੋ ਕਿ ਬਾਹਰੋਂ ਸੁੱਟਿਆ ਗਿਆ ਸੀ, ਪਰ ਜੇਲ੍ਹ ਪ੍ਰਸ਼ਾਸਨ (Jail Administration) ਨੇ ਮੁਸਤੈਦੀ ਵਰਤਦਿਆਂ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਰਾਮਦ ਕੀਤੇ ਗਏ ਸਮਾਨ ਬਾਰੇ ਜੇਲ੍ਹ ਮੰਤਰੀ ਬੈਂਸ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ 153 ਬੀੜੀਆਂ ਦੇ ਬੰਡਲ, 15 ਤੰਬਾਕੂ ਦੇ ਪੈਕਟ, ਸਿਗਰਟਾਂ ਦੇ 3 ਪੈਕਟ, 5 ਬਟਨ ਵਾਲੇ ਮੋਬਾਈਲ, 10 ਪਾਨ ਮਸਾਲੇ ਦੇ ਪੈਕਟ, 2 ਮੋਬਾਈਲ ਚਾਰਜਰ, 15 ਪੈਕਟ ਰਾਈਸ ਪੇਪਰ ਅਤੇ 3 ਹੀਟਰ ਸਪਰਿੰਗ ਜ਼ਬਤ ਕੀਤੀਆਂ ਗਈਆਂ ਹਨ। ਇਸ ਸਬੰਧੀ ਅਗਲੇਰੀ ਕਾਰਵਾਈ ਲਈ ਬਰਾਮਦ ਕੀਤਾ ਪਾਬੰਦੀਸ਼ੁਦਾ ਸਮਾਨ ਦਾ ਵੇਰਵਾ ਅੰਮ੍ਰਿਤਸਰ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ।
ਤਸਕਰੀ ਦਾ ਵੱਡਾ ਕਾਰਣ ਜੇਲ੍ਹ ’ਚ ਮਿਲਣ ਵਾਲੇ ਸਮਾਨ ਦਾ 10 ਗੁਣਾ ਮਹਿੰਗਾ ਹੋਣਾ ਵੀ ਮੰਨਿਆ ਜਾਂਦਾ ਹੈ। ਜੇਲ੍ਹ ਦੇ ਅੰਦਰ ਬੀੜੀ ਦੀ ਕੀਮਤ 20 ਰੁਪਏ ਹੋ ਜਾਂਦੀ ਹੈ, ਜਦੋਂਕਿ ਬਾਹਰ ਆਮੌਤਰ ’ਤੇ 2 ਤੋਂ 5 ਰੁਪਏ ’ਚ ਮਿਲ ਜਾਂਦੀ ਹੈ। ਇੱਕ ਸਿਗਰਟ ਦੀ ਕੀਮਤ 50 ਰੁਪਏ, ਅਤੇ ਬਟਨਾਂ ਵਾਲਾ ਮੋਬਾਈਲ 10 ਹਜ਼ਾਰ ਰੁਪਏ ਅਤੇ 100 ਰੁਪਏ ’ਚ ਮਿਲਣ ਵਾਲਾ ਚਾਰਜਰ ਹਜ਼ਾਰ ਰੁਪਏ ’ਚ ਮਿਲਦਾ ਹੈ।
ਇਹ ਵੀ ਪੜ੍ਹੋ: ਜਾਅਲੀ ਬਿੱਲਾਂ ਜ਼ਰੀਏ ਮਨਰੇਗਾ ਦੇ 2.16 ਲੱਖ ਹੜਪਣ ਵਾਲੀ ਮਹਿਲਾ ਸਰਪੰਚ ਗ੍ਰਿਫ਼ਤਾਰ, 3 ਹੋਰ ਆਰੋਪੀਆਂ ਦੀ ਭਾਲ ਜਾਰੀ