Notes Showered from Flyover: ਗੁਜਰਾਤ ਤੋਂ ਬਾਅਦ ਹੁਣ ਕਰਨਾਟਕ ਦੇ ਬੈਂਗਲੁਰੂ ਤੋਂ ਵੀ ਖ਼ਬਰ ਸਾਹਮਣੇ ਆਈ ਹੈ (Notes Showered from Flyover)  ਜਿੱਥੇ ਇੱਕ ਵਿਅਕਤੀ ਨੇ ਫਲਾਈਓਵਰ ਤੋਂ 10-10 ਰੁਪਏ ਦੇ ਨੋਟ ਉਡਾਉਣੇ ਸ਼ੁਰੂ ਕਰ ਦਿੱਤੇ। ਇਹ ਘਟਨਾ ਕੇਆਰ ਮਾਰਕੀਟ ਫਲਾਈਓਵਰ ਵਾਪਰੀ ਹੈ। ਦੱਸ ਦੇਈਏ ਕਿ ਕਿਸੇ ਅਣਪਛਾਤੇ ਵਿਅਕਤੀ ਨੇ 10 -10 ਦੇ ਨੋਟਾਂ ਦਾ ਮੀਂਹ ਵਰ੍ਹਾਂ ਦਿੱਤਾ। ਇਨ੍ਹਾਂ ਨੋਟਾਂ ਨੂੰ ਲੈਣ ਲਈ ਉੱਥੇ ਦੇ ਲੋਕਾਂ ਦੀ ਭੀੜ ਸੜਕ 'ਤੇ ਖੜ੍ਹੀ ਹੋ ਗਈ ਅਤੇ ਕੁਝ ਦੇਰ ਬਾਅਦ ਵੱਡੇ ਟ੍ਰੈਫਿਕ ਜਾਮ ਦੀ ਸਥਿਤੀ ਵੀ ਪੈਦਾ ਹੋ ਗਈ।


COMMERCIAL BREAK
SCROLL TO CONTINUE READING

ਹਾਲਾਂਕਿ ਅਜਿਹਾ ਕਾਰਨਾਮਾ ਕਿਉਂ ਕੀਤਾ ਗਿਆ, ਇਸ ਬਾਰੇ ਪੱਛਮੀ ਡਵੀਜ਼ਨ ਦੀ ਪੁਲਿਸ ਨੂੰ ਵੀ ਪਤਾ ਨਹੀਂ ਹੈ। (Notes Showered from Flyover) ਪੁਲਿਸ ਨੇ ਮੌਕੇ ਦਾ ਮੁਆਇਨਾ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। 


ਇਸ ਵਾਇਰਲ ਵੀਡੀਓ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ 10 ਰੁਪਏ ਦੇ ਨੋਟਾਂ ਦੀ ਥੱਦੀ ਫੜੀ ਹੋਈ ਹੈ। ਉਹ ਆਪਣੇ ਹੱਥ ਵਿੱਚ ਨੋਟਾਂ ਨੂੰ ਲੈ ਫਲਾਈਓਵਰ ਤੋਂ ਹੇਠਾਂ ਉਡਾਉਂਦਾ ਦਿਖਾਈ  ਦਿੰਦਾ ਹੈ। ਇਸ ਤੋਂ ਬਾਅਦ ਜਿਵੇਂ ਹੀ ਲੋਕਾਂ ਨੇ ਇਹ ਸਭ ਹੁੰਦਾ ਦੇਖਿਆ, ਉਨ੍ਹਾਂ ਨੇ ਨੋਟ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਸਥਾਨਕ ਲੋਕ ਇਨ੍ਹਾਂ ਨੋਟਾਂ ਨੂੰ ਚੱਕਣ 'ਚ ਕਾਫੀ ਦਿਲਚਸਪੀ ਦਿਖਾਉਂਦੇ ਵੀ ਨਜ਼ਰ ਆਏ ਹਨ। ਇਸ ਕਾਰਨ ਸੜਕ ’ਤੇ ਜਾਮ ਦੀ ਸਥਿਤੀ ਬਣ ਗਈ। ਕੁਝ ਦੇਰ ਵਿਚ ਹੀ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।



ਇਹ ਵੀ ਪੜ੍ਹੋ: Neeru Bajwa New Look:  ਜਾਣੋ ਕਦੋਂ ਰਿਲੀਜ਼ ਹੋਵੇਗੀ 'ਕਲੀ ਜੋਟਾ, ' ਨੀਰੂ ਬਾਜਵਾ ਦੇ ਲੁੱਕ ਨੇਜਿੱਤਿਆ ਲੋਕਾਂ ਦਾ ਦਿਲ

ਦੂਜੇ ਪਾਸੇ ਜਦੋਂ ਤੱਕ ਪੁਲਿਸ ਮੁਲਾਜ਼ਮ ਫਲਾਈਓਵਰ ’ਤੇ ਚੜ੍ਹੇ ਤਾਂ ਨੋਟ ਸੁੱਟਣ ਵਾਲਾ ਵਿਅਕਤੀ ਫਲਾਈਓਵਰ ਤੋਂ ਫਰਾਰ ਹੋ ਗਿਆ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਵਿਅਕਤੀ ਨੇ 10 ਰੁਪਏ ਦੇ ਨੋਟ ਹਵਾ (Notes Showered from Flyover) ਵਿੱਚ ਉਡਾਏ ਸਨ। ਘਟਨਾ ਸਮੇਂ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਸ ਨੇ ਕਰੀਬ 3 ਹਜ਼ਾਰ ਰੁਪਏ ਦੇ ਨੋਟ ਸੁੱਟ ਦਿੱਤੇ। ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਵਿਅਕਤੀ ਨੇ ਦੱਸਿਆ ਕਿ ਉਸ ਨੇ ਇਕ ਫਿਲਮ ਦੀ ਸ਼ੂਟਿੰਗ ਲਈ ਅਜਿਹਾ ਕੀਤਾ ਸੀ।