Raja Waring on Ravneet Bittu: ਲੁਧਿਆਣਾ ਲੋਕ ਸਭਾ ਤੋਂ ਕਾਂਗਰਸ ਦੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ 'ਤੇ ਤੰਜ਼ ਕੱਸਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਬਿੱਟੂ ਆਪਣਾ ਘਰ ਵੀ ਲੁਧਿਆਣੇ ਨਹੀਂ ਬਣਾ ਸਕੇ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਰਵਨੀਤ ਸਿੰਘ ਬਿੱਟੂ ਨੇ ਆਪਣੇ ਦਾਦੇ ਦੇ ਨਾਮ 'ਤੇ ਵੋਟਾਂ ਨਾ ਮੰਗਣ ਸਗੋਂ ਆਪਣੀ ਨਾਂਅ 'ਤੇ ਵੋਟ ਮੰਗ ਕੇ ਦੇਖਣ ਫਿਰ ਪਤਾ ਲੱਗੇਗਾ।


COMMERCIAL BREAK
SCROLL TO CONTINUE READING

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਵਾਰ-ਵਾਰ ਮੇਰੇ ਘਰ ਨੂੰ ਲੈਕੇ ਸਵਾਲ ਚੁੱਕੇ ਸਨ, ਕਿ ਰਾਜੇ ਵੜਿੰਗ ਦਾ ਘਰ ਵੀ ਨਹੀਂ ਹੈ ਲੁਧਿਆਣੇ ਵਿੱਚ ਤਾਂ। ਮੈਂ ਹੁਣ ਬਿੱਟੂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਬਿੱਟੂ ਦੱਸਣ 10 ਸਾਲ ਹੋ ਗਏ ਉਹਨਾਂ ਨੂੰ ਲੁਧਿਆਣਾ ਵਿੱਚ ਰਹਿੰਦੇ। ਉਹਨਾਂ ਦੀ ਰਹਾਇਸ਼ ਕਿੱਥੇ ਹੈ।


ਵੜਿੰਗ ਨੇ ਇਹ ਵੀ ਸਵਾਲ ਖੜਾ ਕੀਤਾ ਕਿ ਰਵਨੀਤ ਬਿੱਟੂ ਜਿਸ ਸਰਕਾਰੀ ਕੋਠੀ ਵਿੱਚ ਰਹਿ ਰਿਹਾ ਸੀ, ਉਸਦਾ 10 ਸਾਲ ਦਾ ਕਿਰਾਇਆ 2 ਕਰੋੜ ਦੇ ਲਗਭਗ ਜਿਸਦਾ ਨੋਟਿਸ ਨਗਰ ਨਿਗਮ ਨੇ ਭੇਜਿਆ ਅਤੇ ਬਿੱਟੂ ਮੀਡੀਆ ਨੂੰ ਆਖ ਰਹੇ ਸਨ। ਕਿ ਉਸਨੇ ਆਪਣੀ ਜੱਦੀ ਜਮੀਨ ਵੇਚ ਕੇ ਅਤੇ ਦੋਸਤਾਂ ਤੋਂ ਪੈਸੇ ਲੈ ਕੇ ਇਕ ਕਰੋੜ ਤਾਂ 83 ਲੱਖ ਰੁਪਏ ਜਮ੍ਹਾਂ ਕਰਵਾਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਉਹਨਾਂ ਦੇ ਖਾਤਿਆਂ ਵਿੱਚ ਕੀ ਵਾਕਿਆ ਹੀ ਇੰਨੇ ਪੈਸੇ ਜਮੀਨ ਵੇਚ ਕੇ ਆਏ। ਜਾ ਫਿਰ ਉਹ ਸਾਰੇ ਪੈਸੇ ਕਿਸੇ ਹੋਰ ਥਾਂ ਤੋਂ ਆਏ ਹਨ।


ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਸੈਲਾਨੀ ਉਮੀਦਵਾਰ ਦਸਿਆ ਹੈ, ਉਨ੍ਹਾਂ ਨੇ ਕਿਹਾ ਕਿ ਜਿਸ ਪਾਰਟੀ ਨੇ ਬਿੱਟੂ ਨੂੰ ਸਭ ਕੁਝ ਦਿੱਤਾ ਉਸਨੇ ਉਸ ਪਾਰਟੀ ਨਾਲ ਹੀ ਗੱਦਾਰੀ ਕੀਤੀ ਹੈ। ਰਾਜਾ ਵੜਿੰਗ ਕਿਹਾ ਕਿ ਰਵਨੀਤ ਬਿੱਟੂ ਆਪਣੇ ਦਾਦੇ ਬੇਅੰਤ ਸਿੰਘ ਦਾ ਨਾਮ ਮਿੱਟੀ ਵਿੱਚ ਰੋਲ ਰਹੇ ਨੇ ਬਿੱਟੂ ਆਪਣੇ ਨਾਮ ਤੇ ਵੋਟ ਮੰਗ ਕੇ ਦੇਖਣ ਆਪੇ ਪਤਾ ਲੱਗ ਜਾਵੇਗਾ।


ਦੱਸ ਦਈਏ ਕਿ ਲੁਧਿਆਣਾ ਨਗਰ ਨਿਗਮ ਨੇ ਰਵਨੀਤ ਸਿੰਘ ਬਿੱਟੂ ਨੂੰ ਈ-ਮੇਲ ਰਾਹੀਂ ਨੋਟਿਸ ਭੇਜ ਕੇ ਸਰਕਾਰੀ ਮਕਾਨ ਖਾਲੀ ਕਰਨ ਅਤੇ 2 ਕਰੋੜ ਰੁਪਏ ਦਾ ਕਰਜ਼ਾ ਮੋੜਨ ਦੀ ਹਦਾਇਤ ਕੀਤੀ ਸੀ। ਬਿੱਟੂ ਨੇ ਪਹਿਲਾਂ ਸ਼ੁੱਕਰਵਾਰ ਨੂੰ ਹੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਤੇ ਆਪਣੀ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ 2 ਕਰੋੜ ਰੁਪਏ ਇਕੱਠੇ ਕੀਤੇ ਅਤੇ ਨਗਰ ਨਿਗਮ ਨੂੰ ਅਦਾ ਕੀਤੇ।