Adil Khan Durrani arrested news: ਰਾਖੀ ਸਾਵੰਤ ਦਾ ਪਤੀ ਆਦਿਲ ਖਾਨ ਦੁਰਾਨੀ ਹੋਇਆ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਰਾਖੀ ਸਾਵੰਤ ਵੱਲੋਂ ਆਪਣੇ ਪਤੀ ਆਦਿਲ ਖਾਨ ਦੁਰਾਨੀ `ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।
Rakhi Sawant husband Adil Khan Durrani arrested news: ਬਾਲੀਵੁੱਡ ਦੀ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਰਾਖੀ ਸਾਵੰਤ ਵੱਲੋਂ ਹਾਲ ਹੀ 'ਚ ਆਪਣੇ ਪਤੀ ਆਦਿਲ ਖਾਨ ਦੁਰਾਨੀ ਦੇ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਹਾਲ ਹੀ ਵਿੱਚ ਆਦਿਲ ਖਾਨ ਦੁਰਾਨੀ ਰਾਖੀ ਨੂੰ ਮਿਲਣ ਉਸ ਦੇ ਘਰ ਗਿਆ ਸੀ ਜਿੱਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਹਾਲ ਹੀ ਵਿੱਚ ਰਾਖੀ ਸਾਵੰਤ ਅਤੇ ਉਸਦੇ ਪਤੀ ਆਦਿਲ ਖਾਨ ਦੁਰਾਨੀ ਵੱਲੋਂ ਆਪਣੇ ਵਿਆਹ ਦੀ ਘੋਸ਼ਣਾ ਕੀਤੀ ਗਈ ਸੀ ਅਤੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦਾ ਝਗੜਾ ਹੋ ਗਿਆ ਸੀ। ਇਸ ਤੋਂ ਪਹਿਲਾਂ ਜਦੋਂ ਰਾਖੀ ਤੇ ਆਦਿਲ ਦਾ ਝਗੜਾ ਹੋਇਆ ਸੀ ਤਾਂ ਆਦਿਲ ਵੱਲੋਂ ਰਾਖੀ ਦੇ ਬੇਵਫ਼ਾਈ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਗਿਆ ਸੀ ਕਿ ਉਹ ਹਰ ਸਮੇਂ ਉਸ ਦੇ ਨਾਲ ਰਿਹਾ ਹੈ।
ਹੁਣ ਰਾਖੀ ਸਾਵੰਤ ਵੱਲੋਂ ਆਪਣੇ ਪਤੀ ਆਦਿਲ ਖਾਨ ਦੁਰਾਨੀ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਅਤੇ ਉਸਦੀ ਗਰਲਫ੍ਰੈਂਡ ਬਾਰੇ ਵੀ ਖੁਲਾਸਾ ਕੀਤਾ ਗਿਆ ਹੈ। ਰਾਖੀ ਨੇ ਕਿਹਾ, "ਆਦਮੀ ਤਾਂ ਕੁੱਤੇ ਹੁੰਦੇ ਹਨ।" ਦੋਵਾਂ ਵਿਚਾਲੇ ਚੱਲ ਰਹੇ ਝਗੜੇ ਵਿਚਕਾਰ, ਤਨੂ ਨਾਂ ਦੀ ਕੁੜੀ ਨਾਲ ਆਦਿਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ: ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ! SGPC ਨੇ ਪੈਰੋਲ ਰੱਦ ਕਰਨ ਦੀ ਪਟੀਸ਼ਨ ਲਈ ਵਾਪਸ
ਹਾਲ ਹੀ ਵਿੱਚ ਰਾਖੀ ਸਾਵੰਤ ਦੀ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਅਤੇ ਇਨ੍ਹਾਂ ਵਿੱਚ ਰਾਖੀ ਸਾਵੰਤ ਨੇ ਜਿੱਥੇ ਇੱਕ ਪਾਸੇ ਆਦਿਲ ਖਾਨ ਦੁਰਾਨੀ ਤੋਂ ਵੱਖ ਹੋਣ ਦੇ ਫੈਸਲੇ ਬਾਰੇ ਗੱਲ ਕੀਤੀ, ਉੱਥੇ ਦੂਜੇ ਪਾਸੇ ਉਹ ਆਦਿਲ 'ਤੇ ਗੰਭੀਰ ਇਲਜ਼ਾਮ ਲਗਾਉਂਦੀ ਹੋਏ ਵੀ ਨਜ਼ਰ ਆਈ।
ਇਸ ਦੌਰਾਨ ਰਾਖੀ ਵੱਲੋਂ ਆਦਿਲ ਦੀ ਗਰਲਫ੍ਰੈਂਡ ਦੇ ਨਾਂ ਦਾ ਖੁਲਾਸਾ ਵੀ ਕੀਤਾ ਗਿਆ ਸੀ ਅਤੇ ਰਾਖੀ ਦੇ ਬਿਆਨ ਦੇ ਮੁਤਾਬਕ ਅਦਿਲ ਦੀ ਗਰਲਫ੍ਰੈਂਡ ਦਾ ਨਾਂ ਤੰਨੂ ਹੈ ਅਤੇ ਆਦਿਲ ਨੇ ਉਸਨੂੰ ਛੱਡ ਕੇ ਤੰਨੂ ਨਾਲ ਰਹਿਣ ਦਾ ਫੈਸਲਾ ਕਰ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੋਈ ਫਾਇਰਿੰਗ; ਗੋਲੀ ਲੱਗਣ ਕਾਰਨ ਪਿਓ-ਪੁੱਤ ਜ਼ਖ਼ਮੀ
(For more news apart from Rakhi Sawant husband Adil Khan Durrani being arrested, stay tuned to Zee PHH)