Rakhi Sawant on husband Adil Khan Durrani's girlfriend name Tanu news: ਰਾਖੀ ਸਾਵੰਤ ਆਪਣੇ ਪਤੀ ਆਦਿਲ ਖ਼ਾਨ ਦੁਰਾਨੀ ਨਾਲ ਆਪਣੇ ਵਿਆਹ ਨੂੰ ਲੈ ਕੇ ਮੁੜ ਸੁਰਖੀਆਂ ਵਿੱਚ ਹੈ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਜ਼ਿੰਦਗੀ 'ਚ ਕਈ ਡਰਾਮੇ ਦੇਖਣ ਨੂੰ ਮਿਲ ਰਹੇ ਸਨ।  ਹਾਲਾਂਕਿ ਇਸ ਵਾਰ ਰਾਖੀ ਸਾਵੰਤ ਨੇ ਨਾ ਸਿਰਫ਼ ਇੱਕ ਵੱਡਾ ਖੁਲਾਸਾ ਕੀਤਾ ਹੈ ਸਗੋਂ ਆਦਿਲ 'ਤੇ ਗੰਭੀਰ ਇਲਜ਼ਾਮ ਵੀ ਲਗਾਏ ਹਨ।  


COMMERCIAL BREAK
SCROLL TO CONTINUE READING

ਕਦੇ ਰਾਖੀ ਆਦਿਲ ਖਾਨ ਦੁਰਾਨੀ 'ਤੇ ਗੰਭੀਰ ਇਲਜ਼ਾਮ ਲਗਾਉਂਦੀ ਹੈ ਤੇ ਕਦੇ ਉਨ੍ਹਾਂ ਹੀ ਦੋਸ਼ਾਂ ਤੋਂ ਪਿੱਛੇ ਹਟ ਜਾਂਦੀ ਹੈ ਅਤੇ ਆਪਣੇ ਬਿਆਨ ਤੋਂ ਪਲਟ ਜਾਂਦੀ ਹੈ। ਹੁਣ ਰਾਖੀ ਸਾਵੰਤ ਨੇ ਮੁੜ ਆਪਣੇ ਪਤੀ ਆਦਿਲ ਖਾਨ ਦੁਰਾਨੀ 'ਤੇ ਗੰਭੀਰ ਇਲਜ਼ਾਮ ਲਗਾਇਆ ਹੈ ਤੇ ਆਪਣੇ ਪਤੀ ਦੀ ਗਰਲਫ੍ਰੈਂਡ ਬਾਰੇ ਵੀ ਖੁਲਾਸਾ ਕੀਤਾ ਹੈ।


ਹਾਲ ਹੀ ਵਿੱਚ ਰਾਖੀ ਸਾਵੰਤ ਦੀ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਰਾਖੀ ਸਾਵੰਤ ਜਿੱਥੇ ਇੱਕ ਪਾਸੇ ਆਦਿਲ ਖਾਨ ਦੁਰਾਨੀ ਤੋਂ ਵੱਖ ਹੋਣ ਦੇ ਫੈਸਲੇ ਬਾਰੇ ਗੱਲ ਕਰ ਰਹੀ ਹੈ, ਉੱਥੇ ਦੂਜੇ ਪਾਸੇ ਉਹ ਆਦਿਲ 'ਤੇ ਗੰਭੀਰ ਇਲਜ਼ਾਮ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। 


ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਬਸ ਰਾਖੀ ਆਪਣੇ ਲਈ ਇਨਸਾਫ ਦੀ ਮੰਗ ਕਰ ਰਹੀ ਹੈ। ਇਸ ਦੌਰਾਨ ਰਾਖੀ ਨੇ ਆਦਿਲ ਦੀ ਗਰਲਫ੍ਰੈਂਡ ਦੇ ਨਾਂ ਦਾ ਖੁਲਾਸਾ ਵੀ ਕੀਤਾ। ਰਾਖੀ ਦੇ ਬਿਆਨ ਦੇ ਮੁਤਾਬਕ ਅਦਿਲ ਦੀ ਗਰਲਫ੍ਰੈਂਡ ਦਾ ਨਾਂ ਤੰਨੂ ਹੈ ਅਤੇ ਆਦਿਲ ਨੇ ਉਸਨੂੰ ਛੱਡ ਕੇ ਤੰਨੂ ਨਾਲ ਰਹਿਣ ਦਾ ਫੈਸਲਾ ਕਰ ਲਿਆ ਹੈ। 


ਇਹ ਵੀ ਪੜ੍ਹੋ: Turkey Earthquake news: 1,500 ਤੋਂ ਵੱਧ ਲੋਕਾਂ ਦੀ ਮੌਤ ਦੇ ਕੁਝ ਘੰਟਿਆਂ ਬਾਅਦ ਹੀ ਤੁਰਕੀ ਵਿੱਚ ਆਏ 2 ਹੋਰ ਭੂਚਾਲ


ਰਾਖੀ ਦਾ ਕਹਿਣਾ ਹੈ ਕਿ ਜੇਕਰ ਆਪਣਾ ਸਿੱਕਾ ਹੀ ਖੋਟਾ ਹੋਵੇ ਤਾਂ ਕਿਸੇ ਹੋਰ ਨੂੰ ਕੀ ਕਹਿ ਸਕਦੇ ਹਾਂ। ਦੂਜੇ ਪਾਸੇ ਰਾਖੀ ਨੇ ਕਿਹਾ ਕਿ ਆਦਿਲ ਤੇ ਤੰਨੂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆਦਿਲ ਨੇ ਉਸ ਨੂੰ ਧੋਖਾ ਦਿੱਤਾ ਅਤੇ ਤੰਨੂ ਨੂੰ ਉਸਦੀ ਜ਼ਿੰਦਗੀ ਵਿੱਚ ਤੂਫਾਨ ਲਿਆਉਣ ਲਈ ਜ਼ਿੰਮੇਵਾਰ ਠਹਿਰਾਇਆ। 


 




 


ਪੈਪਾਰਾਜੀ ਨਾਲ ਗੱਲ ਕਰਦਿਆਂ ਰਾਖੀ ਸਾਵੰਤ ਨੇ ਆਦਿਲ ਨਾਲ ਜੁੜੇ ਕਈ ਖੁਲਾਸੇ ਕੀਤੇ। ਉਸ ਨੇ ਇਹ ਵੀ ਕਿਹਾ ਕਿ ਆਦਿਲ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਹ ਰਾਖੀ ਨੂੰ ਦੁਨੀਆਂ ਦੇ ਸਾਹਮਣੇ ਪਾਗਲ ਸਾਬਿਤ ਕਰਨਾ ਚਾਹੁੰਦਾ ਹੈ। 


ਇਹ ਵੀ ਪੜ੍ਹੋ: Exclusive: ਨਸ਼ਿਆਂ ਖਿਲਾਫ਼ ਐਕਸ਼ਨ 'ਚ ਪੰਜਾਬ ਪੁਲਿਸ! ਕਈ ਪਿੰਡ ਸੀਲ, ਕਈ ਘਰਾਂ ਦੀ ਲਈ ਗਈ ਤਲਾਸ਼ੀ


(For more news apart from Rakhi Sawant on husband Adil Khan Durrani's girlfriend name Tanu, stay tuned to Zee PHH)