Rakhi Sawant news: ਰਾਖੀ ਸਾਵੰਤ ਨੇ ਕੀਤਾ ਵੱਡਾ ਖੁਲਾਸਾ, ਕਿਹਾ `ਮੈਂ ਗਰਭਵਤੀ ਸੀ ਪਰ...`
ਦੱਸ ਦਈਏ ਕਿ ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਦਾ ਪਿਛਲੇ ਸਾਲ ਵਿਆਹ ਹੋਇਆ ਸੀ।
Rakhi Sawant Miscarriage news: ਇੰਨ੍ਹੀ ਦਿਨੀ ਰਾਖੀ ਸਾਵੰਤ ਆਦਿਲ ਖਾਨ ਦੁਰਾਨੀ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਸੀ। ਹਾਲਾਂਕਿ ਹੁਣ ਰਾਖੀ ਸਾਵੰਤ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਖੀ ਸਾਵੰਤ ਦਾ ਗਰਭਪਾਤ ਹੋ ਗਿਆ ਸੀ।
ਪਹਿਲਾਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਰਾਖੀ ਸਾਵੰਤ ਦੀ ਮਾਂ ਹਸਪਤਾਲ 'ਚ ਭਰਤੀ ਹੈ ਅਤੇ ਬਾਅਦ ਵਿੱਚ ਉਸਦੇ ਪਤੀ ਆਦਿਲ ਨੇ ਪਹਿਲਾਂ ਉਨ੍ਹਾਂ ਦੇ ਵਿਆਹ ਤੋਂ ਇਨਕਾਰ ਕੀਤਾ ਜਿਸ ਤੋਂ ਬਾਅਦ ਰਾਖੀ ਦਾ ਰੋ ਰੋ ਕੇ ਬੁਰਾ ਹਾਲ ਸੀ। ਇਸ ਤੋਂ ਬਾਅਦ ਆਦਿਲ ਖਾਨ ਦੁਰਾਨੀ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਕਬੂਲਿਆ ਅਤੇ ਹੁਣ ਰਾਖੀ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਕਿ ਉਸਦਾ ਗਰਭਪਾਤ ਹੋ ਗਿਆ ਸੀ।
ਭਾਵੇਂ ਰਾਖੀ ਸਾਵੰਤ ਨੂੰ 'ਡਰਾਮਾ ਕੁਈਨ' ਵਜੋਂ ਜਾਣਿਆ ਜਾਂਦਾ ਹੈ ਅਤੇ ਉਹ ਅਕਸਰ ਕੈਮਰੇ ਅੱਗੇ ਅਜੀਬੋ-ਗਰੀਬ ਬਿਆਨ ਦਿੰਦੀ ਹੈ ਪਰ ਰਾਖੀ ਸਾਵੰਤ ਦੀ ਗਰਭਪਾਤ ਦੀ ਖ਼ਬਰ (Rakhi Sawant Miscarriage news) ਸੁਣ ਹਰ ਕੋਈ ਹੈਰਾਨ ਹਨ।
Rakhi Sawant news: ਰਾਖੀ ਨੇ ਪਿਛਲੇ ਸਾਲ ਆਦਿਲ ਨਾਲ ਕੀਤਾ ਸੀ ਵਿਆਹ
ਦੱਸ ਦਈਏ ਕਿ ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਦਾ ਪਿਛਲੇ ਸਾਲ ਵਿਆਹ ਹੋਇਆ ਸੀ ਅਤੇ ਹੁਣ ਜਾ ਕੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਰਾਖੀ ਵੱਲੋਂ ਵਿਆਹ ਨੂੰ ਜਨਤਕ ਕਰਨ ਤੋਂ ਬਾਅਦ ਆਦਿਲ ਨੇ ਵਿਆਹ ਦੀਆਂ ਖਬਰਾਂ 'ਤੇ ਚੁੱਪੀ ਬਣਾਈ ਹੋਈ ਸੀ ਜਿਸ ਕਰਕੇ ਰਾਖੀ ਦੇ ਵਿਆਹ ਦੇ ਦਾਅਵਿਆਂ 'ਤੇ ਸਵਾਲ ਚੁੱਕੇ ਜਾ ਰਹੇ ਸਨ। 16 ਜਨਵਰੀ ਨੂੰ ਆਦਿਲ ਨੇ ਵਿਆਹ ਨੂੰ ਕਬੂਲਿਆ ਸੀ ਅਤੇ ਦੋਵੇਂ ਖੁਸ਼ ਲੱਗ ਰਹੇ ਸਨ।
ਇਹ ਵੀ ਪੜ੍ਹੋ: ਮਨਪ੍ਰੀਤ ਸਿੰਘ ਬਾਦਲ ਭਾਜਪਾ ’ਚ ਹੋਣਗੇ ਸ਼ਾਮਲ, ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
Rakhi Sawant news: ਰਾਖੀ ਸਾਵੰਤ ਲਈ ਮਸੀਹਾ ਬਣੇ ਮੁਕੇਸ਼ ਅੰਬਾਨੀ
ਦੱਸ ਦਈਏ ਕਿ ਰਾਖੀ ਸਾਵੰਤ ਦੀ ਮਾਂ ਕੈਂਸਰ ਤੋਂ ਪੀੜਤ ਹੈ ਅਤੇ ਫਿਲਹਾਲ ਜੇਰੇ ਇਲਾਜ ਹੈ। ਇਸ ਦੌਰਾਨ ਰਾਖੀ ਸਾਵੰਤ ਨੇ ਦੱਸਿਆ ਕਿ ਮੁਕੇਸ਼ ਅੰਬਾਨੀ ਉਸਦੀ ਮਾਂ ਦੇ ਇਲਾਜ ਲਈ ਉਸਦੀ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ: PSEB board exams 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਦੀਆਂ ਤਰੀਕਾਂ 'ਚ ਬਦਲਾਅ