Raksha Bandhan 2023: ਅੱਜ ਦੇਸ਼ ਭਰ ਵਿੱਚ ਰਕਸ਼ਾ ਬੰਧਨ (Raksha Bandhan 2023) ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ 30 ਅਗਸਤ ਯਾਨੀ ਅੱਜ ਦੇਸ਼ ਭਰ 'ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭੈਣ-ਭਰਾ ਦੇ ਰਿਸ਼ਤੇ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ ਪਰ ਅੱਜ ਤੁਹਾਨੂੰ ਅਜਿਹਿਆਂ ਭਾਵੁਕ ਹੋਣ ਵਾਲੀਆਂ ਭੈਣ-ਭਰਾ ਦੇ ਰਿਸ਼ਤੇ ਨਾਲ ਜੁੜੀਆਂ ਕਹਾਣੀਆਂ ਦੱਸਣ ਜਾ ਰਹੇ ਜਿਸ ਨੂੰ ਸੁਣ ਕੇ ਹਰ ਕੋਈ ਇਮੋਸ਼ਨਲ ਹੋ ਜਾਂਦਾ ਹੈ।


COMMERCIAL BREAK
SCROLL TO CONTINUE READING

ਦਰਅਸਲ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰਕਸ਼ਾ ਸੂਤਰ ਬੰਨ੍ਹਦੀਆਂ ਹਨ, ਜਦੋਂ ਕਿ ਭਰਾ ਉਨ੍ਹਾਂ ਨੂੰ ਤੋਹਫ਼ੇ ਦਿੰਦੇ ਹਨ। ਰਕਸ਼ਾ ਬੰਧਨ (Raksha Bandhan 2023) ਮਨਾਉਣ ਦੇ ਨਾਲ-ਨਾਲ ਸਾਰੇ ਭੈਣ-ਭਰਾ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ।


ਇਸ ਸਿਲਸਿਲੇ ਵਿੱਚ ਅੱਜ ਭਾਵੁਕ ਹੋਣ ਵਾਲੀਆਂ ਕਹਾਣੀਆਂ ਦੱਸਣ ਜਾ ਰਹੇ ਹਨ। ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਕਈ ਅਜਿਹੇ ਲੋਕ ਸਨ ਜਿਹੜੇ ਆਪਣੇ ਪਰਿਵਾਰ ਤੋਂ ਵਿਛੜ ਗਏ ਸਨ। ਹਾਲਾਂਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਅਜਿਹੇ ਪਰਿਵਾਰਾਂ ਲਈ ਇੱਕ ਉਮੀਦ ਦੀ ਕਿਰਨ ਬਣਿਆ ਹੈ। 


ਵੰਡ ਦੇ 75 ਸਾਲਾਂ ਬਾਅਦ ਕਰਤਾਰਪੁਰ ਲਾਂਘੇ 'ਚ ਮਿਲੇ ਵਿਛੜੇ ਭੈਣ-ਭਰਾ
ਦਰਅਸਲ 75 ਸਾਲ ਪਹਿਲਾਂ ਭਾਰਤ-ਪਾਕਿਸਤਾਨ ਵੰਡ ਦੌਰਾਨ ਇਕ ਦੂਜੇ ਤੋਂ ਵੱਖ ਹੋਏ ਭੈਣ-ਭਰਾ ਇਤਿਹਾਸਕ ਕਰਤਾਰਪੁਰ ਲਾਂਘੇ 'ਤੇ ਮੁੜ ਇਕੱਠੇ ਹੋਏ ਸਨ। ਦੋਵਾਂ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਈ। ਰਿਪੋਰਟ ਮੁਤਾਬਕ ਭਾਰਤ ਦੀ 81 ਸਾਲਾ ਮਹਿੰਦਰ ਕੌਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਆਪਣੇ 78 ਸਾਲਾ ਭਰਾ ਸ਼ੇਖ ਅਬਦੁਲ ਅਜ਼ੀਜ਼ ਨਾਲ ਕਰਤਾਰਪੁਰ ਲਾਂਘੇ 'ਤੇ ਮੁੜ ਮਿਲਾਇਆ ਗਿਆ, ਉਹ ਭੈਣ-ਭਰਾ ਸਨ ਜੋ ਵੰਡ ਵੇਲੇ ਵੱਖ ਹੋ ਗਏ ਸਨ।


ਇਹ ਵੀ ਪੜ੍ਹੋ: Raksha Bandhan Shubh Muhurat: 30 ਜਾਂ 31 ਅਗਸਤ ਨੂੰ, ਰਕਸ਼ਾ ਬੰਧਨ ਕਦੋਂ ਹੈ? ਇਸ ਦਿਨ ਮਨਾਉਣਾ ਹੋਵੇਗਾ ਸ਼ੁਭ


ਕਰਤਾਰਪੁਰ ਲਾਂਘੇ 'ਤੇ ਮਿਲੇ ਵੰਡ ਵੇਲੇ ਵਿਛੜੇ ਭੈਣ-ਭਰਾ


ਪਾਕਿਸਤਾਨ ਦੇ ਸ਼ੇਖਪੁਰਾ ਦੀ ਰਹਿਣ ਵਾਲੀ ਸਕੀਨਾ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਭਰਾ, ਜਿਸਦੀ ਪਛਾਣ ਗੁਰਮੇਲ ਸਿੰਘ ਵਜੋਂ ਹੋਈ ਹੈ, ਨੂੰ ਮਿਲਣ ਆਈ। ਜਨਮ ਤੋਂ ਬਾਅਦ ਸਕੀਨਾ ਨੇ ਆਪਣੇ ਭਰਾ ਨੂੰ ਮਹਿਜ਼ ਤਸਵੀਰਾਂ ਵਿੱਚ ਹੀ ਦੇਖਿਆ ਸੀ ਅਤੇ ਇਹ ਪਹਿਲੀ ਵਾਰ ਸੀ ਦੋਵੇਂ ਇੱਕ ਆਹਮੋ-ਸਾਹਮਣੇ ਮਿਲੇ। ਇਸ ਦੌਰਾਨ ਦੋਵੇਂ ਇੱਕ-ਦੂਜੇ ਦੇ ਹੰਝੂ ਪੂੰਝਦੇ ਰਹੇ।


ਇਹ ਵੀ ਪੜ੍ਹੋ:  Sri Kartarpur Sahib: ਕਰਤਾਰਪੁਰ ਲਾਂਘੇ 'ਤੇ ਮਿਲੇ ਵੰਡ ਵੇਲੇ ਵਿਛੜੇ ਭੈਣ-ਭਰਾ


ਇਹ ਕਹਾਣੀ ਹੈ ਪਾਕਿਸਤਾਨ ਵਿੱਚ ਪੈਦਾ ਹੋਈ ਸਕੀਨਾ ਦੀ ਜਿਸਦਾ ਪਰਿਵਾਰ 1947 ਦੀ ਵੰਡ ਸਮੇਂ ਜੱਸੋਵਾਲ, ਲੁਧਿਆਣਾ ਵਿੱਚ ਰਹਿੰਦਾ ਸੀ। ਹਾਲਾਂਕਿ ਵੰਡ ਵੇਲੇ ਸਕੀਨਾ ਦਾ ਪਰਿਵਾਰ ਪਾਕਿਸਤਾਨ ਵੱਲ ਨੂੰ ਤੁਰ ਗਿਆ ਸੀ। ਸਕੀਨਾ ਦੇ ਪਿਤਾ ਦਾ ਨਾਮ ਵਲੀ ਮੁਹੰਮਦ ਸੀ ਅਤੇ ਦਾਦਾ ਜੀ ਦਾ ਨਾਮ ਜਾਮੂ ਸੀ। ਸਕੀਨਾ ਦੇ ਮੁਤਾਬਕ ਉਸਦਾ ਪਰਿਵਾਰ ਪਾਕਿਸਤਾਨ ਆ ਗਿਆ ਸੀ ਪਰ ਉਸਦੀ ਮਾਂ ਭਾਰਤ 'ਚ ਹੀ ਰਹਿ ਗਈ ਸੀ। ਉਦੋਂ ਦੋਵਾਂ ਦੇਸ਼ਾਂ ਵਿੱਚ ਇੱਕ ਸਮਝੌਤਾ ਹੋਇਆ ਸੀ ਕਿ ਲਾਪਤਾ ਲੋਕਾਂ ਨੂੰ ਇੱਕ ਦੂਜੇ ਨੂੰ ਵਾਪਸ ਕੀਤਾ ਜਾਵੇਗਾ ਅਤੇ ਉਦੋਂ ਸਕੀਨਾ ਦੇ ਪਿਤਾ ਨੇ ਪਾਕਿਸਤਾਨ ਸਰਕਾਰ ਤੋਂ ਮਦਦ ਵੀ ਮੰਗੀ ਸੀ।


ਇਹ ਵੀ ਪੜ੍ਹੋ: Kartarpur Corridor News: ਵੰਡ ਦੇ 75 ਸਾਲਾਂ ਬਾਅਦ ਕਰਤਾਰਪੁਰ ਲਾਂਘੇ 'ਚ ਮਿਲੇ ਵਿਛੜੇ ਭੈਣ-ਭਰਾ, ਭਾਵੁਕ ਵੀਡੀਓ ਵਾਇਰਲ