Jammu and Kashmir: ਰਾਮਬਨ ਪੁਲਿਸ ਦੀ ਵੱਡੀ ਕਾਰਵਾਈ; 300 ਕਰੋੜ ਦੀ ਕੋਕੀਨ ਸਮੇਤ ਦੋ ਨਾਰਕੋ ਅੱਤਵਾਦੀ ਗ੍ਰਿਫ਼ਤਾਰ
Jammu and Kashmir: ਰਾਮਬਨ ਪੁਲਿਸ ਨੇ 30 ਕਿਲੋ ਕੋਕੀਨ ਸਮੇਤ ਦੋ ਨਾਰਕੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
Jammu and Kashmir: ਰਾਮਬਨ ਪੁਲਿਸ ਨੇ 30 ਕਿਲੋ ਕੋਕੀਨ ਸਮੇਤ ਦੋ ਨਾਰਕੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਕੋਕੀਨ ਦੀ ਕੀਮਤ 300 ਕਰੋੜ ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ।
ਰਾਮਬਨ ਜ਼ਿਲ੍ਹੇ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਚੱਲ ਰਹੇ ਆਪ੍ਰੇਸ਼ਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹੇ ਦੇ ਬਨਿਹਾਲ ਥਾਣੇ ਦੀ ਪੁਲਿਸ ਨੇ ਨਾਰਕੋ ਟੈਰਰ ਮਾਡਿਊਲ ਨੂੰ ਠੱਲ ਪਾ ਕੇ 30 ਕਿਲੋ ਕੋਕੀਨ ਸਮੇਤ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੋਕੀਨ ਦੀ ਕੀਮਤ 300 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਐਸਐਸਪੀ ਰਾਮਬਨ ਨੇ ਗੁਪਤ ਤੇ ਠੋਸ ਸੂਚਨਾ ਦੇ ਆਧਾਰ 'ਤੇ ਜ਼ਿਲ੍ਹੇ ਦੇ ਬਨਿਹਾਲ ਥਾਣਾ ਪੁਲਿਸ ਨੇ ਵਿਸ਼ੇਸ਼ ਜਾਂਚ ਲਈ ਸ਼ੁੱਕਰਵਾਰ ਰਾਤ ਨੂੰ ਬਨਿਹਾਲ ਰੇਲਵੇ ਚੌਕ 'ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ 10.35 ਵਜੇ ਪੁਲਿਸ ਨੇ ਕਸ਼ਮੀਰ ਤੋਂ ਜੰਮੂ ਵੱਲ ਜਾ ਰਹੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ।
ਤਲਾਸ਼ੀ ਦੌਰਾਨ ਪੁਲਿਸ ਨੇ ਨਸ਼ੀਲਾ ਪਦਾਰਥ (ਕੋਕੀਨ) ਬਰਾਮਦ ਕੀਤਾ, ਜੋ ਗੱਡੀ ਦੀਆਂ ਸੀਟਾਂ ਦੇ ਹੇਠਾਂ ਪੈਕਟਾਂ ਵਿੱਚ ਰੱਖਿਆ ਜਾ ਰਿਹਾ ਸੀ। ਬਰਾਮਦ ਹੋਈ ਕੋਕੀਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 300 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਨੇ ਗੱਡੀ ਤੇ ਕੋਕੀਨ ਨੂੰ ਜ਼ਬਤ ਕਰ ਲਿਆ ਹੈ ਅਤੇ ਗੱਡੀ ਦੇ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਪ੍ਰਦਮਣ ਸਿੰਘ ਵਾਸੀ ਬਿੱਲਾਂ ਪਿੰਡ, ਹਨੀ ਬਸਰਾ ਪੁੱਤਰ ਹਰਮੇਸ਼ ਲਾਲ ਵਾਸੀ ਪਲਾਈ ਗੇਟ ਫਗਵਾੜਾ ਬੰਗਾ ਰੋਡ ਕਪੂਰਥਲਾ ਪੰਜਾਬ ਵਜੋਂ ਹੋਈ ਹੈ।
ਇਹ ਵੀ ਪੜ੍ਹੋ : Agriculture News: ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ, ਆੜਤੀਆਂ ਤੇ ਕਿਸਾਨਾਂ ਨੇ ਸਰਕਾਰ ਪ੍ਰਤੀ ਜਾਹਿਰ ਕੀਤੀ ਖੁਸ਼ੀ
ਇਸ ਸਬੰਧੀ ਐਸਐਸਪੀ ਰਾਮਬਨ ਮੋਹਿਤਾ ਸ਼ਰਮਾ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ ਤੇ ਠੋਸ ਇਨਪੁਟ ਦੇ ਆਧਾਰ 'ਤੇ ਵਿਸ਼ੇਸ਼ ਨਾਕਾ ਲਗਾਇਆ ਗਿਆ ਸੀ। ਜਿਸ ਵਿਚ ਨਸ਼ੇ ਦੀ ਖੇਪ ਜੋ ਕਿ ਗੱਡੀ ਦੀਆਂ ਸੀਟਾਂ ਦੇ ਹੇਠਾਂ ਲੁਕੋਈ ਜਾ ਰਹੀ ਸੀ ਫੜੀ ਗਈ। ਸ਼ੁਰੂਆਤੀ ਜਾਂਚ 'ਚ ਇਹ ਕੋਕੀਨ ਲੱਗਦੀ ਹੈ ਪਰ ਅਸਲ 'ਚ ਇਹ ਕੀ ਹੈ ਇਹ ਜਾਂਚ ਤੋਂ ਬਾਅਦ ਹੀ ਕਿਹਾ ਜਾ ਸਕੇਗਾ।
ਇਹ ਵੀ ਪੜ੍ਹੋ : Punjab News: ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਵੇਖੋ ਕੀ ਹੈ ਖਾਸ