ਭਰਤ ਸ਼ਰਮਾ/ਲੁਧਿਆਣਾ: ਸਿਮਰਜੀਤ ਬੈਂਸ 'ਤੇ ਬਲਾਤਕਾਰ ਦੇ ਇਲਜ਼ਾਮ ਲਗਾ ਕੇ ਉਸ ਖਿਲਾਫ ਲਗਾਤਾਰ ਕਈ ਮਹੀਨਿਆਂ ਤੋਂ ਲੜਾਈ ਲੜ ਰਹੀ ਪੀੜਤਾ ਵੱਲੋਂ ਅੱਜ ਆਖਰਕਾਰ ਪੱਕੇ ਤੌਰ 'ਤੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ'। ਜਿਸ ਦਾ ਕਾਰਨ ਸਿਮਰਜੀਤ ਬੈਂਸ ਵਲੋਂ ਅਤੇ ਉਸ ਦੇ ਸਾਥੀਆਂ ਵੱਲੋਂ ਕੱਲ੍ਹ ਅਦਾਲਤ ਵਿੱਚ ਆਤਮ ਸਮਰਪਣ ਕਰਨਾ ਦੱਸਿਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

 


ਪੀੜਤਾ ਦੀ ਹਿਮਾਇਤ ਲਈ ਅੱਜ ਵਕੀਲ ਹਰੀਸ਼ ਰਾਏ ਢਾਂਡਾ ਅਤੇ ਸੇਵਾਮੁਕਤ ਡੀ. ਐਸ. ਪੀ.  ਸੇਖੋਂ ਪਹੁੰਚੇ। ਜਿਨ੍ਹਾਂ ਨੇ ਕਿਹਾ ਕਿ ਆਖਿਰਕਾਰ ਜ਼ੁਲਮ ਦਾ ਅੰਤ ਹੋਇਆ ਤੇ ਇਕ ਪੀੜਤਾ ਨੂੰ ਇਨਸਾਫ ਮਿਲਿਆ।  ਪਰ ਇਨਸਾਫ਼ ਲਈ ਜੋ ਉਸ ਨੇ ਕਈ ਮਹੀਨਿਆਂ ਤਕ ਆਪਣਾ ਇਰਾਦਾ ਪੱਕਾ ਰੱਖਿਆ ਅਤੇ ਧਮਕੀਆਂ ਤੋਂ ਨਹੀਂ ਡਰੀ ਇਹ ਉਸ ਦੀ ਸ਼ਲਾਘਾਯੋਗ ਕੰਮ ਹੈ।


 


ਪੀੜਤਾ ਨੇ ਸਿਮਰਜੀਤ ਬੈਂਸ ਦੇ ਮੀਡੀਆ 'ਚ ਦਿੱਤੇ ਬਿਆਨਾਂ ਬਾਰੇ ਕਿਹਾ ਕਿ ਉਹ ਇਸ ਨੂੰ ਕਾਗਜ਼ੀ ਰੇਪ ਦੱਸ ਰਿਹਾ ਸੀ ਜੇਕਰ ਇਹ ਕਾਗਜ਼ੀ ਬਲਾਤਕਾਰ ਸੀ ਤਾਂ ਉਹ ਇੰਨੇ ਸਮੇਂ ਤੋਂ ਕਿਉਂ ਲੁਕਿਆ ਹੋਇਆ ਸੀ। ਪੀੜਤਾ ਨੇ ਕਿਹਾ ਕਿ ਅੱਜ ਉਹ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰ ਰਹੀ ਹੈ ਅਤੇ ਹੁਣ ਇਹ ਥਾਂ ਜਿੱਥੇ ਉਹ ਕਈ ਮਹੀਨੇ ਇਨਸਾਫ਼ ਲਈ ਲੜਦੀ ਰਹੇਗੀ ਉਹ ਥਾਂ ਹੋਣਾ ਹੋਰਨਾਂ ਪੀੜਤਾਂ ਲਈ ਇਨਸਾਫ਼ ਦੀ ਲੜਾਈ ਲੜਨ ਦਾ ਇੱਕ ਕੇਂਦਰ ਬਣੇਗਾ।


 


ਉੱਥੇ ਹੀ ਦੂਜੇ ਪਾਸੇ ਸੀਨੀਅਰ ਵਕੀਲ ਹਰੀਸ਼ ਰਾਏ ਢਾਂਡਾ ਨੇ ਕਾਨੂੰਨ ਦੀ ਪ੍ਰਕਿਰਿਆ ਤੇ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਸਾਡੇ ਸਿਸਟਮ ਦੇ ਵਿਚ ਹਾਲੇ ਵੀ ਬਹੁਤ ਖਾਮੀਆਂ ਨੇ ਜਿਸ ਦੇ ਵਿਚ ਸੁਧਾਰ ਦੀ ਬੇਹੱਦ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਬਹਿਸ ਲਈ ਹਾਲੇ ਦਿੱਲੀ ਬਹੁਤ ਦੂਰ ਹੈ। ਉਨ੍ਹਾਂ ਕਿਹਾ ਕਿ ਇਸ ਮਹਿਲਾ ਦੀ ਬਹਾਦਰੀ ਦੱਸਦੀ ਹੈ ਕਿ ਜੇਕਰ ਤੁਸੀਂ ਜ਼ੁਲਮ ਦੇ ਖ਼ਿਲਾਫ਼ ਡਟ ਕੇ ਖੜ੍ਹੇ ਰਹੋ ਤਾਂ ਕਦੇ ਨਾ ਕਦੇ ਤੁਹਾਨੂੰ ਇਨਸਾਫ਼ ਜ਼ਰੂਰ ਮਿਲਦਾ ਹੈ। ਉੱਥੇ ਹੀ ਬਲਵਿੰਦਰ ਸੇਖੋਂ ਸੇਵਾਮੁਕਤ ਡੀ ਐੱਸ ਪੀ ਨੇ ਕਿਹਾ ਸਾਨੂੰ ਇਨਸਾਫ ਮਿਲਿਆ ਨਹੀਂ ਹੈ ਸਗੋਂ ਅਸੀਂ ਇਨਸਾਫ਼ ਲਿਆ ਹੈ ਕਿਉਂਕਿ ਨਾ ਤਾਂ ਕੋਰਟ ਅਤੇ ਨਾ ਹੀ ਪੁਲੀਸ ਸਮੇਂ ਸਿਰ ਪੀੜਤਾ ਨੂੰ ਇਨਸਾਫ ਦਿਵਾਉਣ ਚ ਕਾਮਯਾਬ ਹੋਏ।


 


WATCH LIVE TV