Sidhu Moosewala News: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਪਹੁੰਚਿਆ ਇੰਟਰਨੈਸ਼ਨਲ ਰੈਪਰ ਟੀਓਨ ਵੇਨ!
ਇਸ ਪਹਿਲੀ ਵਾਰ ਨਹੀਂ ਹੈ ਕਿ ਕੋਈ ਵੱਡਾ ਸਿਤਾਰਾ ਪਿੰਡ ਮੂਸਾ ਪਹੁੰਚਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੀਆਂ ਕਈ ਹਸਤੀਆਂ ਪਿੰਡ ਮੂਸਾ ਪਹੁੰਚੀਆਂ ਸਨ।
Rapper Tion Wayne meets Sidhu Moosewala's father Balkaur Singh News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਪਰ ਅਜੇ ਵੀ ਸਿੱਧੂ ਦਾ ਨਾਮ ਸੁਰਖੀਆਂ 'ਚ ਹੀ ਰਹਿੰਦਾ ਹੈ। ਸਿੱਧੂ ਨੇ ਜਿੰਨਾ ਨਾਮ ਆਪਣੀ ਮੌਤ ਤੋਂ ਪਹਿਲਾਂ ਕਮਾਇਆ ਸੀ ਉਸ ਤੋਂ ਵੱਧ ਨਾਮ ਉਹ ਮੌਤ ਤੋਂ ਬਾਅਦ ਵੀ ਕਮਾ ਰਿਹਾ ਹੈ। ਅੱਜ ਦੇ ਸਮੇਂ 'ਚ ਦੁਨੀਆਂ ਦੇ ਮਸ਼ਹੂਰ ਰੈਪਰ ਉਸਨੂੰ ਯਾਦ ਕਰਦੇ ਹਨ, ਸਟੇਜ 'ਤੇ ਉਸਦਾ ਨਾਂ ਲੈਂਦੇ ਹਨ ਅਤੇ ਉਸਦੇ ਮਾਪਿਆਂ ਨੂੰ ਮਿਲਣ ਪੰਜਾਬ ਪਹੁੰਚਦੇ ਹਨ।
ਘੱਟ ਉਮਰ 'ਚ ਵੀ ਸਿੱਧੂ ਮੂਸੇਵਾਲਾ ਨੇ ਉਹ ਬੁਲੰਦੀਆਂ ਹਾਸਿਲ ਕੀਤੀਆਂ ਜਿਹੜੀ ਪੰਜਾਬ ਦੇ ਕਿਸੇ ਸਿਤਾਰੇ ਨੇ ਵੀ ਹਾਸਿਲ ਨਹੀਂ ਕੀਤੀ। ਅੱਜ ਭਾਵੇਂ ਗੋਰਾ ਹੋਵੇ ਜਾਂ ਕਾਲਾ, ਦੁਨੀਆਂ ਦੇ ਕਈ ਵੱਡੇ ਸਿਤਾਰੇ ਉਸ ਦੇ ਫੈਨ ਹਨ ਅਤੇ ਵਿਦੇਸ਼ਾਂ ‘ਚ ਵੀ ਉਸ ਦੇ ਗੀਤਾਂ ਦੀ ਤੂਤੀ ਬੋਲਦੀ ਹੈ।
ਸਿੱਧੂ ਮੂਸੇਵਾਲਾ ਦੇ ਨਾਮ ਸਦਕਾ ਅੱਜ ਪਿੰਡ ਮੂਸਾ ਪੂਰੀ ਦੁਨੀਆ ‘ਚ ਮਸ਼ਹੂਰ ਹੈ ਤੇ ਦੇਸ਼ ਵਿਦੇਸ਼ ਤੋਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਅਤੇ ਪ੍ਰਸਿੱਧ ਕਲਾਕਾਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਲਈ ਪਹੁੰਚਦੇ ਹਨ। ਹੁਣ ਨਾਈਜੀਰੀਆ ਦਾ ਰੈਪਰ ਟੀਓਨ ਵੇਨ ਵੀ ਸਿੱਧੂ ਮੂਸੇਵਾਲਾ ਦੇ ਪਿੰਡ ਉਸਦੇ ਮਾਪਿਆਂ ਨੂੰ ਮਿਲਣ ਪਹੁੰਚਿਆ।
ਰੈਪਰ ਟੀਓਨ ਵੇਨ ਨੇ ਨਾ ਸਿਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ, ਸਗੋਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਨਾਲ 5911 ਟ੍ਰੈਕਟਰ ਦੀ ਸਵਾਰੀ ਵੀ ਕੀਤੀ। ਇਸਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਰੈਪਰ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਟ੍ਰੈਕਟਰ ‘ਤੇ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬਲਕੌਰ ਸਿੰਘ ਸਿੱਧੂ ਟ੍ਰੈਕਟਰ ਚਲਾ ਰਹੇ ਹਨ ਤੇ ਰੈਪਰ ਨਾਲ ਬੈਠਾ ਹੋਇਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ… ਸਿਰਫ਼ ‘ਇੱਕ’ ਨੂੰ ਛੱਡਕੇ: CM ਭਗਵੰਤ ਮਾਨ
ਇਸ ਪਹਿਲੀ ਵਾਰ ਨਹੀਂ ਹੈ ਕਿ ਕੋਈ ਵੱਡਾ ਸਿਤਾਰਾ ਪਿੰਡ ਮੂਸਾ ਪਹੁੰਚਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੀਆਂ ਕਈ ਹਸਤੀਆਂ ਪਿੰਡ ਮੂਸਾ ਪਹੁੰਚੀਆਂ ਸਨ। ਦੇਸ਼ ਵਿਦੇਸ਼ ਤੋਂ ਕਲਾਕਾਰ ਦੇ ਪ੍ਰਸ਼ੰਸਕ ਪਿੰਡ ਮੂਸਾ ‘ਚ ਪਹੁੰਚੇ ਹਨ ਅਤੇ ਮਰਹੂਮ ਗਾਇਕ ਦੇ ਮਾਪਿਆਂ ਦੇ ਨਾਲ ਮੁਲਾਕਾਤ ਕਰਦੇ ਹਨ।
ਇਹ ਵੀ ਪੜ੍ਹੋ: Goldy Brar News: ਗੈਂਗਸਟਰ ਗੋਲਡੀ ਬਰਾੜ ਕੈਨੇਡਾ ਦੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ 'ਚ ਸ਼ਾਮਲ
(For more news apart from rapper Tion Wayne meets Sidhu Moosewala's father Balkaur Singh News, stay tuned to Zee PHH)