Ludhiana News: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਨੂੰ 'ਲਾਪਤਾ ਸੰਸਦ ਮੈਂਬਰ' ਕਰਾਰ ਦਿੱਤਾ ਹੈ। ਜੋ ਨਾ ਤਾਂ ਲੋਕਾਂ ਨੂੰ ਦਿੱਸਦਾ ਹੈ ਅਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਸੁਣਦਾ ਹੈ।


COMMERCIAL BREAK
SCROLL TO CONTINUE READING

ਉਨ੍ਹਾਂ ਕਿਹਾ ਕਿ ਭਾਜਪਾ ਦੇ ਦਲ-ਬਦਲੂ ਉਮੀਦਵਾਰ ਰਵਨੀਤ ਬਿੱਟੂ ਨੇ ਹਮੇਸ਼ਾ ਪਾਰਟੀ ਵਿਰੋਧੀ ਕੰਮ ਕੀਤਾ ਹੈ। ਨਾ ਤਾਂ ਕਦੇ ਜਨਤਕ ਸਮੱਸਿਆਵਾਂ ਵੱਲ ਧਿਆਨ ਦਿੱਤਾ ਅਤੇ ਨਾ ਹੀ ਲੁਧਿਆਣਾ ਦੀਆਂ ਜਨਤਕ ਸਮੱਸਿਆਵਾਂ ਦੇ ਹੱਲ ਲਈ ਕੋਈ ਰੋਡਮੈਪ ਤਿਆਰ ਕੀਤਾ।


ਰਾਜਾ ਵੜਿੰਗ ਨੇ ਲੁਧਿਆਣਾ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਹਮੇਸ਼ਾ 24 ਘੰਟੇ ਉਨ੍ਹਾਂ ਦੇ ਨਾਲ ਰਹਿਣਗੇ ਅਤੇ ਲੋਕ ਸਭਾ ਹਲਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਹਨ, ਇਸ ਲਈ ਲੁਧਿਆਣਾ ਦੇ ਲੋਕ ਉਨ੍ਹਾਂ ਨੂੰ ਆਪਣਾ ਸਮਝਦੇ ਹਨ। ਭਾਰਤੀ ਹੋਣ ਕਰਕੇ ਉਹ ਕਿਤੇ ਵੀ ਚੋਣ ਲੜ ਸਕਦਾ ਹਨ। ਫਿਰ ਵੀ ਮੈਂ ਆਪਣੇ 'ਦੋਸਤ' ਬਿੱਟੂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ 15 ਲੋਕਾਂ ਦੀ ਸੂਚੀ ਬਣਾ ਕੇ ਉਸ ਨੂੰ ਟੈਲੀਫੋਨ ਕਰੇ ਜੋ ਪਿਛਲੇ 15 ਸਾਲਾਂ ਤੋਂ ਉਸ ਦਾ ਸਹੀ ਪਤਾ ਜਾਣਦਾ ਹੋਵੇ।


ਰਵਨੀਤ ਬਿੱਟੂ ਦੇ ਬਾਹਰੀ ਹੋਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਹ 2009 ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਸਕਦੇ ਹਨ ਅਤੇ ਉਨ੍ਹਾਂ ਦੇ ‘ਨਵੇਂ ਆਗੂ’ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਛੱਡ ਕੇ ਵਾਰਾਨਸੀ ਤੋਂ ਚੋਣ ਲੜ ਸਕਦੇ ਹਨ ਤਾਂ ਲੁਧਿਆਣਾ ਤੋਂ ਚੋਣ ਕਿਉਂ ਨਹੀਂ ਲੜ ਸਕਦੇ।


ਇਹ ਵੀ ਪੜ੍ਹੋ: Channi Meet Seechewal: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਕੀਤੀ ਮੁਲਾਕਾਤ


ਇਸ ਤੋਂ ਪਹਿਲਾ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਉਹ ਹੈਰਾਨ ਹਨ ਕਿ ਕਾਂਗਰਸ ਪਾਰਟੀ ਨੂੰ ਲੁਧਿਆਣਾ ਤੋਂ ਕੋਈ ਲੋਕਲ ਉਮੀਦਵਾਰ ਨਹੀਂ ਮਿਲਿਆ। ਲੁਧਿਆਣਾ ਦੇ ਲੋਕਾਂ ਨੂੰ ਰਾਜਾ ਵੜਿੰਗ ਦੇ ਘਰ ਬਾਰੇ ਨਹੀਂ ਪਤਾ ਫਿਰ ਕਿਵੇਂ ਕਹਿ ਸਕਦੇ ਹਨ ਕਿ ਉਹਨਾਂ ਦਾ ਘਰ ਲੋਕਾਂ ਲਈ ਸਦਾ ਖੁੱਲ੍ਹਾ ਰਹੇਗਾ।


ਇਹ ਵੀ ਪੜ੍ਹੋ: Punjab University News: ਰਾਖਵਾਂਕਰਨ ਨੀਤੀ ਲਾਗੂ ਕਰਾਉਣ ਨੂੰ ਲੈ ਕੇ ਵਿਦਿਆਰਥੀਆਂ ਦਾ ਸੰਘਰਸ਼ ਜਾਰੀ, 8 ਵਿਦਿਆਰਥੀ ਸਸਪੈਂਡ