COMMERCIAL BREAK
SCROLL TO CONTINUE READING

Ravneet Singh Bittu: ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਲਈ ਵਿਜ਼ਨ ਡਾਕੂਮੈਂਟ ਪੇਸ਼ ਕੀਤਾ। ਇਸ ਵਿਜ਼ਨ ਡਾਕੂਮੈਂਟ ਵਿੱਚ ਲੁਧਿਆਣਾ ਵਿੱਚ ਏਮਜ਼ ਹਸਪਤਾਲ ਅਤੇ ਮੈਟਰੋ ਲਿਆਉਣ ਦਾ ਵੀ ਵੱਡਾ ਪਲੈਨ ਸ਼ਾਮਲ ਹੈ।


ਰਵਨੀਤ ਸਿੰਘ ਬਿੱਟੂ ਵੱਲੋਂ ਪੱਤਰਕਾਰ ਵਾਰਤਾ ਕਰਕੇ ਇਹ ਵੀਜ਼ਨ ਡਾਕੂਮੈਂਟ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਚਾਰ ਜੂਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦਿਆਂ ਸਾਰ ਹੀ ਉਸ ਤੋਂ ਬਾਅਦ ਛੇ ਮਹੀਨੇ ਦੇ ਵਿੱਚ ਏਮਜ਼ ਹਸਪਤਾਲ ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਅਤੇ ਸਭ ਤੋਂ ਵੱਧ ਲੁਧਿਆਣਾ ਦੇ ਵਿੱਚ ਟਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਮੈਟਰੋ ਡੀ ਪੀ ਆਰ ਤਿਆਰ ਕੀਤੀ ਜਾਵੇਗੀ।


ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਲੁਧਿਆਣਾ ਵਿੱਚ ਵੱਡਾ ਇੰਡਸਟਰੀ ਹੱਬ ਹੋਣ ਕਰਕੇ ਜਲਦ ਹੀ ਇੱਥੇ ਕਾਰਗੋ ਫਲਾਈਟ ਚਲਾਉਣ ਦਾ ਵੀ ਉਦਮ ਕੀਤਾ ਜਾਵੇਗਾ। ਇਸਦੇ ਨਾਲ ਬਿੱਟੂ ਨੇ ਕਿਹਾ ਕਿ ਹਵਾਰਾ ਵਿੱਚ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਏਅਰਪੋਰਟ ਬਣ ਰਿਹਾ ਹੈ। ਇਸ ਏਅਰਪੋਰਟ ਤੋਂ ਚਾਰ ਮਹੀਨੇ ਦੇ ਵਿੱਚ ਵਿੱਚ ਫਲਾਈਟਾਂ ਦੀ ਸ਼ੁਰੂਆਤ ਹੋ ਜਾਵੇਗੀ।


ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਬੱਚੇ ਉੱਚ ਪੱਧਰ ਦੀ ਪੜ੍ਹਾਈ ਕਰ ਸਕਣ। ਲੁਧਿਆਣਾ ਵਿੱਚ ਉਯੋਗਪਤੀਆਂ ਲਈ ਇੱਕ ਵਿਸ਼ੇਸ਼ ਇੰਟਰਨੈਸ਼ਨਲ ਪੱਧਰ ਦਾ ਐਗਜੀਬਿਸ਼ਨ ਸੈਂਟਰ ਵੀ ਬਣਾਇਆ ਜਾਵੇਗਾ।


ਇਹ ਵੀ ਪੜ੍ਹੋ: Fardikot Jail News: ਜੇਲ੍ਹ ਵਿੱਚ ਮੋਬਾਇਲ ਸਪਲਾਈ ਕਰਨ ਵਾਲੇ ਹਵਾਲਾਤੀ ਅਤੇ ਉਸਦੀ ਘਰਵਾਲੀ ਖ਼ਿਲਾਫ਼ ਮਾਮਲਾ ਦਰਜ


ਲੁਧਿਆਣਾ ਤੋਂ ਬੀਜੇਪੀ ਵੱਲੋਂ ਰਵਨੀਤ ਸਿੰਘ ਬਿੱਟੂ ਚੋਣ ਮੈਦਾਨ ਵਿੱਚ ਨਿੱਤਰੇ ਹਨ, ਉਨ੍ਹਾਂ ਦੇ ਖਿਲਾਫ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਆਮ ਆਮਦੀ ਪਾਰਟੀ ਨੇ ਅਸ਼ੋਕ ਕੁਮਾਰ ਪਰਾਸ਼ਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਰਣਜੀਤ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਹੈ।


ਇਹ ਵੀ ਪੜ੍ਹੋ:  Cyber Crime News: ਸਟੇਟ ਸਾਈਬਰ ਕ੍ਰਾਈਮ ਵੱਲੋਂ ਲੋਕਾਂ ਨਾਲ ਠੱਗੀ ਮਾਰਨ ਵਾਲੇ 155 ਵਿਅਕਤੀ ਕੀਤੇ ਗ੍ਰਿਫਤਾਰ