Punjab Roadways News (ਬਿਮਲ ਸ਼ਰਮਾ): ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮ ਲਗਾਤਾਰ 15-16 ਸਾਲਾਂ ਤੋਂ ਕੱਚੇ ਮੁਲਾਜ਼ਮਾਂ ਦੇ ਤੌਰ ਉਤੇ ਕੰਮ ਕਰ ਰਹੇ ਹਨ ਤੇ ਆਪਣੇ ਆਪ ਨੂੰ ਵਿਭਾਗ ਵਿੱਚ ਪੱਕੇ ਕਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਜਿਸ ਨੂੰ ਲੈ ਕੇ ਉਨ੍ਹਾਂ ਦੀ ਟਰਾਂਸਪੋਰਟ ਮੰਤਰੀ ਮੁੱਖ ਮੰਤਰੀ ਤੇ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ।


COMMERCIAL BREAK
SCROLL TO CONTINUE READING

ਪਿਛਲੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਇਨ੍ਹਾਂ ਦੀਆਂ ਜਾਇਜ਼ ਮੰਗਾਂ ਹਨ ਤੇ ਇਨ੍ਹਾਂ ਨੂੰ ਪੱਕਾ ਕਰ ਦਿੱਤਾ ਜਾਵੇ। ਇਸੇ ਸਬੰਧ ਵਿੱਚ ਕੱਲ੍ਹ ਵੀ ਇੱਕ ਮੀਟਿੰਗ ਡਰੈਕਟਰ ਸਟੇਟ ਟਰਾਂਸਪੋਰਟ, ਸੈਕਟਰੀ ਸਟੇਟ ਟਰਾਂਸਪੋਰਟ ਨਾਲ ਮੀਟਿੰਗ ਹੈ।


ਦੂਸਰੇ ਪਾਸੇ ਪੰਜਾਬ ਰੋਡਵੇਜ਼ ਨੰਗਲ ਡੀਪੂ ਦੇ ਜਨਰਲ ਸੈਕਟਰੀ ਰਾਮ ਦਿਆਲ ਨੇ ਦੱਸਿਆ ਕਿ ਸਟਾਫ ਦੀ ਭਾਰੀ ਕਮੀ ਹੈ ਜਿਸ ਕਾਰਨ ਉਨ੍ਹਾਂ ਦੇ ਕਈ ਰੂਟ ਪ੍ਰਭਾਵਿਤ ਹੋ ਰਹੇ ਹਨ ਤੇ ਦੂਜੇ ਪਾਸੇ ਮਕੈਨਿਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਵੀ ਭਾਰੀ ਕਮੀ ਹੈ ਜੋ ਕਿ ਕੁੱਲ ਮਿਲਾ ਕੇ ਸਿਰਫ਼ ਦੋ ਹੀ ਮਕੈਨਿਕ ਹਨ ਜਦਕਿ 30 ਤੋਂ ਜ਼ਿਆਦਾ ਪੋਸਟਾਂ ਖਾਲੀ ਹਨ।



ਪੰਜਾਬ ਰੋਡਵੇਜ ਨੰਗਲ ਡੀਪੂ ਦੇ ਜਨਰਲ ਸੈਕਟਰੀ ਰਾਮ ਦਿਆਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਕੱਚੇ ਮੁਲਾਜ਼ਮ ਦੇ ਤੌਰ ਉਤੇ ਕੰਮ ਕਰ ਰਹੇ ਹਨ ਪੂਰੀ ਮਿਹਨਤ ਤੇ ਤਨਦੇਹੀ ਦੇ ਨਾਲ ਡਿਊਟੀ ਕਰ ਰਹੇ ਹਨ। ਉਹ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਲਗਾਤਾਰ ਮੀਟਿੰਗਾਂ ਵੀ ਸਰਕਾਰ ਨਾਲ ਕੀਤੀਆਂ ਜਾ ਰਹੀਆਂ ਹਨ ਹਨ ਮਗਰ ਕੋਈ ਹੱਲ ਨਹੀਂ ਨਿਕਲ ਰਿਹਾ।


ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ ਮੋਟਰਸਾਈਕਲ ਅਤੇ ਐਕਟਿਵਾ ਵਿਚਾਲੇ ਟੱਕਰ, ਦੋ ਨੌਜਵਾਨ ਆਪਸ ‘ਚ ਭਿੜੇ ਚੱਲੀਆਂ ਗੋਲੀਆਂ


ਦੂਜੇ ਪਾਸੇ ਉਹਨਾਂ ਦੱਸਿਆ ਕਿ ਖਾਸ ਤੌਰ ਉਤੇ ਨੰਗਲ ਡੀਪੂ ਵਿੱਚ ਸਟਾਫ ਦੀ ਭਾਰੀ ਕਮੀ ਹੈ ਜਿਸ ਕਾਰਨ ਕਈ ਰੂਟ ਵੀ ਪ੍ਰਭਾਵਿਤ ਹੋ ਰਹੇ ਹਨ ਜਿਥੋਂ ਤੱਕ ਬੱਸਾਂ ਦੀ ਮੈਂਟੀਨੈਸ ਦੀ ਗੱਲ ਹੈ ਇਸ ਲਈ ਮਕੈਨਿਕਾਂ ਦੀ ਕਮੀ ਹੈ। ਬੱਸਾਂ ਦੇ ਟਾਇਰਾਂ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਜੋ ਕਿ ਵੱਡੇ ਹਾਦਸਿਆਂ ਦਾ ਕਾਰਨ ਵੀ ਬਣ ਸਕਦੀ ਹੈ।


ਇਹ ਵੀ ਪੜ੍ਹੋ : Ludhiana News: ਲੁਧਿਆਣਾ ਵਿੱਚ ਹਿੰਦੂ ਨੇਤਾ ਅਮਿਤ ਅਰੋੜਾ ਤੋਂ ਗੁਜਰਾਤ ਪੁਲਿਸ ਨੇ ਕੀਤੀ ਪੁੱਛਗਿੱਛ!