Faridkot News: DGP ਪੰਜਾਬ ਗੌਰਵ ਯਾਦਵ ਵੱਲੋਂ ਪੰਜਾਬ ਪੁਲਿਸ ਦੇ SHO ਤੋਂ ਲੈ ਕੇ ADGP ਅਫਸਰਾਂ ਨੂੰ 11 ਤੋਂ 1 ਵਜੇ ਤੱਕ ਆਪੋ ਆਪਣੇ ਦਫਤਰਾਂ ਬੈਠਣ ਵਿੱਚ ਦੀਆਂ ਹਦਾਇਤਾਂ ਜਾਰੀਆਂ ਕੀਤੀਆਂ ਸਨ। ਫ਼ਰੀਦਕੋਟ 'ਚ ਜ਼ੀ ਮੀਡੀਆ ਦੀ ਟੀਮ ਵੱਲੋਂ ਰਿਐਲਟੀ ਚੈੱਕ ਕੀਤਾ ਗਿਆ। ਇਸ ਮੌਕੇ ਦੇਖਿਆ ਗਿਆ ਤਾਂ ਸਾਰੇ ਅਫ਼ਸਰ ਆਪਣੇ-ਆਪਣੇ ਦਫ਼ਤਰਾਂ ਵਿੱਚ  ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨਜ਼ਰ ਆਏ।


COMMERCIAL BREAK
SCROLL TO CONTINUE READING

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਸਬੇ ਮਲੋਟ ਅਤੇ ਮੋਗੇ ਤੋਂ ਆਈ ਜੀ ਫ਼ਰੀਦਕੋਟ ਦਫ਼ਤਰ ਆਪਣੇ ਕੰਮਾਂ ਲਈ ਕੁਝ ਵਿਅਕਤੀਆਂ ਨਾਲ ਆਏ ਸਿਵਕੰਵਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਡੀਜੇਪੀ ਵੱਲੋਂ ਜਿਹੜੀਆਂ ਹਦਾਇਤਾਂ ਆਈਆਂ ਸਨ। ਉਸ ਨਾਲ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ। ਅਸੀਂ ਅੱਜ ਪੂਰੇ ਖੁਸ਼ ਹਾਂ ਕਿਉਂਕਿ ਅਸੀਂ ਐਨੀ ਦੂਰ ਤੋਂ ਚਲਕੇ ਆਏ ਹਾਂ ਅਤੇ ਆਉਣ ਸਾਰ ਦੇਖਿਆ ਆਈ ਜੀ ਸਾਬ੍ਹ ਅਤੇ ਉਨ੍ਹਾਂ ਦਾ ਸਾਰਾ ਸਟਾਫ ਛੁੱਟੀ ਹੋਣ ਦੇ ਬਾਵਜੂਦ ਦਫ਼ਤਰ 'ਚ ਮੌਜੂਦ ਹਨ।


ਇਸ ਮੌਕੇ ਐਸ ਐਸ ਪੀ ਫ਼ਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ DGP ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਸਾਰੇ ਅਫਸਰ ਆਪੋ ਆਪਣੇ ਦਫਤਰਾਂ 'ਚ 11 ਤੋਂ 1 ਵਜੇ ਤੱਕ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ। ਹਾਲਾਂਕਿ ਪੂਰਾ ਦਿਨ ਹੀ ਲੋਕਾਂ ਦੀਆਂ ਮੁਸ਼ਕਲਾਂ ਸਾਰੇ ਅਫਸਰ ਸੁਣਦੇ ਹਨ ਹੱਲ ਕਰਨ ਦੀ ਕੋਸ਼ਿਸ ਵੀ ਕੀਤੀ ਜਾਂਦੀ ਹੈ ਪਰ ਇਨ੍ਹਾਂ 2 ਘੰਟਿਆਂ ਦਾ ਦੂਰੋਂ ਆਏ ਲੋਕਾਂ ਨੂੰ ਪੂਰਾ ਫਾਇਦਾ ਹੋਵੇਗਾ।


ਫ਼ਰੀਦਕੋਟ ਰੇਂਜ ਦੇ IG ਗੁਰਸ਼ਰਨ ਸਿੰਘ ਸੰਧੂ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ DGP ਪੰਜਾਬ ਦੀਆਂ 11 ਤੋਂ 1 ਵਜੇ ਤੱਕ ਦਫਤਰ 'ਚ ਹਾਜ਼ਿਰ ਹੋਣ ਦੀਆਂ ਹਦਾਇਤਾਂ ਦੀ ਤਿੰਨੋਂ ਜ਼ਿਲ੍ਹਿਆ ਦੇ ਪੁਲਿਸ ਅਫਸਰਾਂ ਵੱਲੋਂ ਪੂਰੀ ਪਾਲਣਾ ਕੀਤੀ ਜਾ ਰਹੀ ਹੈ ਜੋ ਜਾਰੀ ਰਹੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਦੋ ਘੰਟੇ ਤਾਂ ਹਰ ਹਾਲਤ ਅਫ਼ਸਰ ਆਪੋ-ਆਪਣੇ ਦਫਤਰਾਂ 'ਚ ਹਾਜ਼ਰ  ਰਹਿਣਗੇ। ਇਸ ਤੋਂ ਇਲਾਵਾ ਵੀ ਕਿਸੇ ਵਿਅਕਤੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਿਉਂਕਿ ਪਹਿਲਾਂ ਵੀ ਸਾਰੇ ਅਫਸਰ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਉਦੇ ਆ ਰਹੇ ਹਨ। ਅੱਗੇ ਵੀ ਨਿਭਾਉਦੇ ਰਹਿਣਗੇ ਤਾਂ ਜੋ ਆਮ ਪਬਲਿਕ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਹੋ ਸਕੇ।