Reliance Jio 5G Service in Punjab's Ludhiana news: ਰਿਲਾਇੰਸ ਜੀਓ ਵੱਲੋਂ ਸ਼ੁੱਕਰਵਾਰ ਨੂੰ ਲੁਧਿਆਣਾ ਸਣੇ ਚਾਰ ਹੋਰ ਸ਼ਹਿਰਾਂ ਵਿੱਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ ਜੀਓ ਦੀਆਂ 5ਜੀ ਸੇਵਾਵਾਂ ਵਾਲੇ ਸ਼ਹਿਰਾਂ ਦੀ ਕੁੱਲ ਗਿਣਤੀ ਵਧ ਕੇ 72 ਹੋ ਗਈ ਹੈ।


COMMERCIAL BREAK
SCROLL TO CONTINUE READING

ਦੱਸ ਦਈਏ ਕਿ 4 ਨਵੇਂ ਸ਼ਹਿਰਾਂ ਵਿੱਚ ਗਵਾਲੀਅਰ, ਜਬਲਪੁਰ, ਲੁਧਿਆਣਾ ਅਤੇ ਸਿਲੀਗੁੜੀ ਸ਼ਾਮਿਲ ਹਨ। ਜੀਓ ਨੇ ਦੱਸਿਆ ਕਿ Jio True 5G ਤੇਜ਼ੀ ਨਾਲ ਸ਼ੁਰੂ ਹੋ ਰਿਹਾ ਹੈ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਸ਼ਹਿਰਾਂ ਵਿੱਚ ਇੱਕੋ ਇੱਕ 5G ਸੇਵਾ ਹੈ, ਜੋ Jio ਉਪਭੋਗਤਾਵਾਂ ਨੂੰ ਤਕਨਾਲੋਜੀ ਦੇ ਪਰਿਵਰਤਨਸ਼ੀਲ ਲਾਭ ਪ੍ਰਦਾਨ ਕਰ ਰਹੀ ਹੈ। 


Jio ਨੇ ਇੱਕ ਬਿਆਨ ਵਿੱਚ ਦੱਸਿਆ ਕਿ ਉਹ ਭੋਪਾਲ ਅਤੇ ਇੰਦੌਰ ਸਣੇ ਕਈ ਹੋਰ ਵੱਡੇ ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਅਤੇ ਇੱਕੋ ਇੱਕ ਆਪਰੇਟਰ ਬਣ ਗਿਆ ਹੈ।


ਬਿਆਨ ਦੇ ਮੁਤਾਬਕ, ਜੀਓ ਲੁਧਿਆਣਾ ਵਿੱਚ 5G ਸੇਵਾਵਾਂ ਸ਼ੁਰੂ ਕਰਨ ਵਾਲਾ ਇੱਕੋ-ਇੱਕ ਆਪਰੇਟਰ ਹੈ, ਜਿਸਦੇ ਨਾਲ ਪੰਜਾਬ ਵਿੱਚ ਤੇਜ਼ੀ ਨਾਲ Jio True 5ਜG coverage ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜੋ ਕਿ ਪਿਛਲੇ ਹਫ਼ਤੇ ਲਾਂਚ ਕੀਤਾ ਗਿਆ ਸੀ।


ਕੰਪਨੀ ਵੱਲੋਂ ਇਹਨਾਂ ਸ਼ਹਿਰਾਂ ਵਿੱਚ ਉਸਦੇ ਉਪਭੋਗਤਾਵਾਂ ਨੂੰ ਸ਼ੁੱਕਰਵਾਰ ਤੋਂ ਬਿਨਾਂ ਕਿਸੇ ਵਾਧੂ ਲਾਗਤ ਦੇ 1 GB ਪ੍ਰਤੀ ਸਕਿੰਟ ਤੋਂ ਵੱਧ Gbps ਸਪੀਡ 'ਤੇ ਅਸੀਮਤ ਡੇਟਾ ਦਾ ਅਨੁਭਵ ਕਰਨ ਲਈ ਜੀਓ ਵੈਲਕਮ ਆਫਰ ਲਈ ਸੱਦਾ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ: ਜਦੋਂ ਪੁਲਿਸ ਮੁਲਾਜ਼ਮ ਦੀ ਥਾਂ ਕਿਸੇ ਹੋਰ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਦਿੱਤੀ ਗਈ ਸਲਾਮੀ!


Jio ਦੇ ਬੁਲਾਰੇ ਨੇ ਦੱਸਿਆ ਕਿ "ਸਾਨੂੰ ਚਾਰ ਹੋਰ ਸ਼ਹਿਰਾਂ ਵਿੱਚ Jio True 5G ਦੀ ਸ਼ੁਰੂਆਤ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ। Jio ਦੇ ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਪੰਜਾਬ ਵਿੱਚ ਬਹੁਤ ਸਾਰੇ ਉਪਭੋਗਤਾ ਹਨ ਅਤੇ ਸਭ ਤੋਂ ਪਸੰਦੀਦਾ ਬ੍ਰਾਂਡ ਹੈ।"


ਇਹ ਵੀ ਪੜ੍ਹੋ: ਪੰਜਾਬ ’ਚ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਨਜ਼ਰ ਆਉਣਗੇ ਸੋਲਰ ਪੈਨਲ, ਬਿਜਲੀ ਦੇ ਰਵਾਇਤੀ ਸਰੋਤਾਂ ਤੋਂ ਮਿਲੇਗਾ ਛੁਟਕਾਰਾ


(For news apart from Reliance Jio 5G Service in Punjab's Ludhiana, stay tuned to Zee PHH)