ਚੰਡੀਗੜ: ਜੇਕਰ ਤੁਸੀਂ ਚੰਡੀਗੜ ਵਿਚ ਰਹਿੰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਕੱਲ ਅਤੇ ਅੱਜ ਚੰਡੀਗੜ ਵਿਚ ਪਾਣੀ ਦੀ ਕਮੀ ਰਹਿਣ ਵਾਲੀ ਹੈ। ਚੰਡੀਗੜ ਨਗਰ ਨਿਗਮ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਲੋਕ ਆਪਣੇ ਘਰਾਂ ਅੰਦਰ ਪਾਣੀ ਦਾ ਪ੍ਰਬੰਧ ਕਰਕੇ ਰੱਖਣ। ਦਰਅਸਲ ਸੈਕਟਰ 39 ਵਿਚ ਪਾਣੀ ਦੀ ਸਮਰੱਥਾ ਨੂੰ ਵਧਾਉਣ ਲਈ ਕੰਮ ਚੱਲ ਰਿਹਾ ਹੈ। ਜਿਸ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਕਿਹਾ ਗਿਆ ਕਿ ਬਹੁਮੰਜ਼ਿਲਾ ਘਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਸਕਦਾ ਹੈ।


COMMERCIAL BREAK
SCROLL TO CONTINUE READING

 


 


ਇਹਨਾਂ ਸੈਕਟਰਾਂ ਵਿਚ ਸਪਲਾਈ ਰਹੇਗੀ ਪ੍ਰਭਾਵਿਤ


ਦੱਸਿਆ ਜਾ ਰਿਹਾ ਹੈ ਕਿ ਚੰਡੀਗੜ ਦੇ ਸੈਕਟਰ 14, 15, 16, 17 ਅਤੇ 18 ਵਿਚ ਪਾਣੀ ਦੀ ਕਿੱਲਤ ਨਾਲ ਲੋਕਾਂ ਨੂੰ ਜੂਝਣਾ ਪਵੇਗਾ। ਇਸਦੇ ਨਾਲ ਹੀ ਸੈਕਟਰ 21, 22 ਤੋਂ ਇਲਾਵਾ ਪੀ. ਜੀ. ਆਈ. ਹਸਪਤਾਲ ਚੰਡੀਗੜ ਵਿਚ ਪਾਣੀ ਦੀ ਵੱਡੀ ਸਮੱਸਿਆ ਰਹਿ ਸਕਦੀ ਹੈ। ਪਾਣੀ ਦੀ ਕਿਲਤ ਦੋ ਦਿਨਾਂ ਤੱਕ ਰਹੇਗੀ ਰਾਤ ਦੇ 9 ਵਜੇ ਤੱਕ ਪਾਣੀ ਦੀ ਕਮੀ ਰਹੇਗੀ ਅਤੇ ਉਸਤੋਂ ਬਾਅਦ ਪਾਣੀ ਦਾ ਪ੍ਰੈਸ਼ਰ ਬਹੁਤ ਘੱਟ ਰਹੇਗਾ।


 


 


ਪਾਣੀ ਦੀ ਸਮੱਸਿਆ ਨਾਲ ਨਿਪਟਣ ਲਈ ਕੀ ਕੀਤਾ ਜਾਵੇ


ਨਗਰ ਨਿਗਮ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਲੋਕ ਦੋ ਦਿਨ ਵਾਸਤੇ ਆਪਣੇ ਪਾਣੀ ਦਾ ਪ੍ਰਬੰਧ ਕਰਕੇ ਰੱਖਣ।ਖਾਸ ਤੌਰ 'ਤੇ ਪੀਣ ਵਾਲੇ ਪਾਣੀ ਨੂੰ ਸਟੋਰ ਕੀਤਾ ਜਾਵੇ। ਪੀ. ਜੀ. ਆਈ. ਚੰਡੀਗੜ ਅਤੇ ਸੈਕਟਰ 16 ਸਥਿਤ ਹਸਪਤਾਲਾਂ ਵਿਚ ਵੱਡੀ ਗਿਣਤੀ ਮਰੀਜ਼ ਦਾਖ਼ਲ ਹਨ ਅਤੇ ਅਕਸਰ ਬਹੁਤ ਭੀੜ ਰਹਿੰਦੀ ਹੈ।ਇਹਨਾਂ ਹਸਪਤਾਲ ਵਾਲੇ ਇਲਾਕਿਆਂ ਵਿਚ ਵੀ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਲਈ ਇਥੇ ਪਾਣੀ ਦੇ ਪੁਖਤਾ ਪ੍ਰਬੰਧ ਕਰਨੇ ਜ਼ਰੂਰੀ ਹਨ ਅਤੇ ਪਾਣੀ ਦੀ ਸਟੋਰੇਜ ਵੀ ਬਹੁਤ ਜ਼ਰੂਰੀ ਹੈ।


 


WATCH LIVE TV