Attari Tallest Tricolour: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ ਦੇ ਅਟਾਰੀ ਵਿੱਚ ਭਾਰਤ ਦਾ ਹੁਣ ਦਾ ਸਭ ਤੋਂ ਉੱਚਾ ਝੰਡਾ ਫਹਿਰਾਉਣਗੇ। ਇਹ ਤਿਰੰਗਾ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਸਥਿਤ ਝੰਡੇ ਨਾਲੋਂ 18 ਫੁੱਟ ਉੱਚਾ ਹੈ। ਭਾਰਤ ਦਾ ਤਿਰੰਗਾ ਹੁਣ ਪਾਕਿਸਤਾਨ ਵਿੱਚ ਵੀ ਸਾਫ਼ ਨਜ਼ਰ ਆਵੇਗਾ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ 41 ਮੰਜ਼ਿਲਾ ਵਰਲਡ ਟ੍ਰੇਡ ਸੈਂਟਰ ਬੈਂਗਲੁਰੂ ਦੀ ਉੱਚਾਈ ਦੇ ਲਗਭਗ ਬਰਾਬਰ ਦੇ ਤਿਰੰਗੇ ਨੂੰ 'ਝੰਡਾ ਊਚਾ ਰਹੇ ਹਮਾਰਾ' ਤਹਿਤ ਨਿਤਿਨ ਗਡਕਰੀ ਫਹਿਰਾਉਣਗੇ। ਕਾਬਿਲੇਗੌਰ ਹੈ ਕਿ ਇਸ ਇਮਾਰਤ ਦੀ 420 ਫੁੱਟ ਉਚਾਈ ਹੈ ਤੇ ਭਾਰਤ ਵੱਲੋਂ 418 ਫੁੱਟ ਉੱਚਾ ਤਿਰੰਗੇ ਲਈ ਪੋਲ ਤਿਆਰ ਕੀਤਾ ਗਿਆ ਹੈ। ਇਸ ਪੋਲ ਵਿੱਚ ਕੈਮਰੇ ਲਗਾਏ ਗਏ ਹਨ ਤਾਂ ਕਿ ਪਾਕਿਸਤਾਨ ਦੀਆਂ ਹਰਕਤਾਂ ਉਪਰ ਬਾਜ਼ ਅੱਖ ਨਜ਼ਰ ਰੱਖੀ ਜਾ ਸਕੀ।


ਭਾਰਤ ਨੇ ਅਟਾਰੀ ਸਰਹੱਦ 'ਤੇ ਲਗਾਏ ਗਏ ਤਿਰੰਗੇ ਦੇ ਖੰਭੇ ਦੀ ਉਚਾਈ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ 18 ਫੁੱਟ ਵਧ ਹੈ। ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦੋਂ ਕਿ ਪਾਕਿਸਤਾਨੀ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਹੈ। ਹੁਣ ਗੋਲਡਨ ਗੇਟ ਦੇ ਸਾਹਮਣੇ ਭਾਰਤ ਵੱਲੋਂ ਤਿਆਰ ਕੀਤਾ ਗਿਆ ਝੰਡਾ 418 ਫੁੱਟ ਉੱਚਾ ਹੈ।


3.5 ਕਰੋੜ ਰੁਪਏ ਖਰਚ ਕੀਤੇ ਗਏ


ਇਹ ਫਲੈਗ ਪੋਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਵੱਲੋਂ 3.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਹ ਤਿਰੰਗਾ ਪੋਲ ਗੋਲਡਨ ਗੇਟ ਦੇ ਬਿਲਕੁਲ ਸਾਹਮਣੇ 360 ਫੁੱਟ ਉੱਚੇ ਪੁਰਾਣੇ ਝੰਡੇ ਵਾਲੇ ਖੰਭੇ ਤੋਂ 100 ਮੀਟਰ ਦੀ ਦੂਰੀ 'ਤੇ ਲਗਾਇਆ ਗਿਆ ਹੈ। ਜ਼ਮੀਨ ਤੋਂ 4 ਫੁੱਟ ਉੱਚਾ ਆਧਾਰ ਬਣਾਇਆ ਗਿਆ ਹੈ, ਜਿਸ 'ਤੇ ਇਹ ਝੰਡੇ ਦਾ ਖੰਭਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ 2017 ਵਿੱਚ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਪੁਰਾਣੇ ਝੰਡੇ ਵਾਲੇ ਖੰਭੇ ਨੂੰ ਵੀ ਬਣਾਇਆ ਗਿਆ ਸੀ।


ਭਾਰਤ ਵੱਲੋਂ 2017 'ਚ 360 ਫੁੱਟ ਉੱਚਾ ਝੰਡਾ ਖੰਭਾ ਲਗਾਉਣ ਤੋਂ ਬਾਅਦ ਉਸੇ ਸਾਲ ਪਾਕਿਸਤਾਨ ਨੇ ਆਪਣੀ ਸਰਹੱਦ 'ਤੇ 400 ਫੁੱਟ ਉੱਚਾ ਝੰਡਾ ਖੰਭਾ ਲਗਾਇਆ ਸੀ। ਪਾਕਿਸਤਾਨ ਵੱਲੋਂ ਝੰਡਾ ਲਹਿਰਾਉਣ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਕਾਫੀ ਵਿਵਾਦ ਹੋਇਆ ਸੀ।


ਦੱਸਿਆ ਜਾਂਦਾ ਹੈ ਕਿ ਪਾਕਿਸਤਾਨੀ ਝੰਡੇ ਦੇ ਖੰਭੇ 'ਤੇ ਕੈਮਰੇ ਲਗਾਏ ਗਏ ਹਨ, ਜਿਨ੍ਹਾਂ 'ਤੇ ਪਾਕਿਸਤਾਨ ਭਾਰਤੀ ਸਰਹੱਦ ਦੇ ਅੰਦਰ ਕਈ ਕਿਲੋਮੀਟਰ ਤੱਕ ਨਜ਼ਰ ਰੱਖ ਸਕਦਾ ਹੈ। ਮੌਜੂਦਾ ਸਮੇਂ 'ਚ NHAI ਨੇ ਨਵੇਂ ਝੰਡੇ ਦੇ ਖੰਭੇ ਦੇ ਉਦਘਾਟਨ ਲਈ ਲਗਭਗ ਪੰਜ ਰਾਸ਼ਟਰੀ ਝੰਡੇ ਰੱਖੇ ਹਨ। ਇਸ ਦੀ ਲੰਬਾਈ ਅਤੇ ਚੌੜਾਈ 120x80 ਫੁੱਟ ਹੈ। ਹਰ ਤਿਰੰਗੇ ਦਾ ਭਾਰ 90 ਕਿਲੋ ਹੈ।


ਹੁਣ ਤੱਕ ਕਰਨਾਟਕ ਦੇ ਬੇਲਗਾਮ ਵਿੱਚ ਦੇਸ਼ ਦਾ ਸਭ ਤੋਂ ਉੱਚਾ ਝੰਡਾ ਲਹਿਰਾਇਆ ਜਾ ਰਿਹਾ ਹੈ। ਜਿਸ ਦੀ ਉਚਾਈ 110 ਮੀਟਰ ਯਾਨੀ ਕਿ 360.8 ਫੁੱਟ ਹੈ, ਜੋ ਕਿ ਅਟਾਰੀ ਸਰਹੱਦ 'ਤੇ ਹੁਣ ਤੱਕ ਲਹਿਰਾਏ ਗਏ ਤਿਰੰਗੇ ਤੋਂ ਮਹਿਜ਼ 0.8 ਫੁੱਟ ਜ਼ਿਆਦਾ ਹੈ, ਪਰ ਨਵੇਂ ਝੰਡੇ ਦੇ ਪੋਲ ਦੇ ਉਦਘਾਟਨ ਤੋਂ ਬਾਅਦ ਅਟਾਰੀ ਸਰਹੱਦ 'ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਇਆ ਜਾਵੇਗਾ।


ਇਹ ਵੀ ਪੜ੍ਹੋ : Patiala Murder News: ਸੈਰ ਕਰ ਰਹੇ ਬੈਂਕ ਦੇ ਸੇਵਾਮੁਕਤ ਮੁਲਾਜ਼ਮ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ