Ludhiana News: ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦਾ ਦੰਗਾ ਪੀੜਤਾਂ ਨੇ ਕੀਤਾ ਵਿਰੋਧ
Ludhiana News: ਲੁਧਿਆਣਾ ਤੋਂ ਸਭਾ ਸੀਟ ਤੋਂ ਭਾਜਪਾ ਨੇ ਰਵਨੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਨੇ ਰਣਜੀਤ ਸਿੰਘ ਢਿੱਲੋ, ਆਮ ਆਦਮੀ ਪਾਰਟੀ ਨੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਹੈ।
Ludhiana News: ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਨਾਮਜ਼ਦਗੀ ਪੱਤਰ ਭਰੇ ਗਏ। ਇਸ ਮੌਕੇ ਉਹਨਾਂ ਨਾਲ ਪਤਨੀ ਅੰਮ੍ਰਿਤਾ ਵੜਿੰਗ, ਬਲਕੌਰ ਸਿੰਘ ਸਿੱਧੂ ਅਤੇ ਉਹਨਾਂ ਦਾ ਬੇਟਾ ਮੌਜੂਦ ਸਨ। ਜਦੋਂ ਵੜਿੰਗ ਆਪਣੇ ਪਰਿਵਾਰ ਸਮੇਤ ਕਾਗਜ਼ ਦਾਖਲ ਕਰਨ ਆਏ ਤਾਂ ਡੀ.ਸੀ ਦਫਤਰ ਦੇ ਬਹਾਰ 1984 ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਦੰਗਾ ਪੀੜਤਾਂ ਨੂੰ ਪੁਲਿਸ ਨੇ ਰੋਕ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ ਮੁੱਕੀ ਵੀ ਹੋਈ।
ਆਪਣੀ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ 1984 ਸਿੱਖ ਕਤਲੇਆਮ ਦਾ ਬੜਾ ਦੁੱਖ ਹੈ, ਉਸ ਸਮੇਂ ਉਹਨਾਂ ਦੀ ਉਮਰ ਛੇ ਸਾਲ ਦੇ ਸੀ । ਛੇ ਸਾਲ ਦੇ ਬੱਚੇ ਨੂੰ ਇਸ ਵਾਰੇ ਕਿ ਪਤਾ ਹੋਵੇਗਾ। ਵੜਿੰਗ ਨੇ ਕਿਹਾ ਕਿ ਪੀੜਤ ਪਰਿਵਾਰ ਉਹਨਾਂ ਨਾਲ ਬੈਠਣ ਅਤੇ ਬੈਠ ਕੇ ਗੱਲ ਕਰਨ ਚਾਹੀਦੀ ਹੈ। ਇਸ ਤਰ੍ਹਾਂ ਨਾਲ ਝੰਡੀਆਂ ਦਿਖਾਉਣ ਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੇ ਕਿਹਾ ਜੇਕਰ ਉਹ ਲੋਕ ਸਭਾ ਵਿੱਚ ਜਾਂਦੇ ਹਨ ਤਾਂ ਇਸ ਮੁੱਦੇ ਨੂੰ ਜਰੂਰ ਚੁੱਕਣਗੇ।
ਦੂਸਰੇ ਪਾਸੇ ਬੈਂਸ ਭਰਾਵਾਂ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੇ ਰਾਜਾ ਬੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਕੋਈ ਵੀ ਆਪਣਾ ਸਮਰਥਨ ਦੇ ਸਕਦਾ ਹੈ। ਰਾਜਾ ਬੜਿੰਗ ਤੋਂ ਪੁੱਛਿਆ ਗਿਆ ਕਿ ਉਹਨਾਂ ਉੱਪਰ ਬਲਾਤਕਾਰ ਦਾ ਆਰੋਪ ਹੈ ਤਾਂ ਰਾਜਾ ਬੜਿੰਗ ਨੇ ਕਿਹਾ ਕਿ ਉਹਨਾਂ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਹੈ। ਇਸ 'ਤੇ ਉਹ ਕੋਈ ਟਿੱਪਣੀ ਕਰਨਾ ਚਾਹੁੰਦੇ।
ਇਹ ਵੀ ਪੜ੍ਹੋਂ: Salaria joined AAP: ਗੁਰਦਾਸਪੁਰ 'ਚ ਬੀਜੇਪੀ ਨੂੰ ਵੱਡਾ ਝਟਕਾ, ਸਰਵਨ ਸਲਾਰੀਆ ਹੋਏ ਆਪ ਵਿੱਚ ਸ਼ਾਮਿਲ
ਲੁਧਿਆਣਾ 'ਚ ਉਮੀਦਵਾਰ
ਲੁਧਿਆਣਾ ਤੋਂ ਸਭਾ ਸੀਟ ਤੋਂ ਭਾਜਪਾ ਨੇ ਰਵਨੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਨੇ ਰਣਜੀਤ ਸਿੰਘ ਢਿੱਲੋ, ਆਮ ਆਦਮੀ ਪਾਰਟੀ ਨੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਹੈ।
ਇਹ ਵੀ ਪੜ੍ਹੋਂ: Ludhiana Lok Sabha Seat History: ਮੈਨਚੈਸਟਰ ਆਫ਼ ਇੰਡੀਆ ਆਖੇ ਜਾਣ ਵਾਲਾ ਲੋਕ ਸਭਾ ਹਲਕਾ ਲੁਧਿਆਣਾ , ਜਾਣੋ ਇਸ ਦਾ ਸਿਆਸੀ ਇਤਿਹਾਸ