Rishabh Car Accident: ਰਿਸ਼ਭ ਪੰਤ ਦੀ ਹੋ ਸਕਦੀ ਪਲਾਸਟਿਕ ਸਰਜਰੀ, ਸਾਹਮਣੇ ਆਈ MRI ਰਿਪੋਰਟ! ਜਾਣੋ ਸਿਹਤ ਦਾ ਹਾਲ
Rishabh Pant Car Accident news: ਬੀਤੇ ਦਿਨੀ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਭਿਆਨਕ ਸੜਕ ਹਾਦਸੇ `ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ । ਰਿਸ਼ਭ ਪੰਤ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਰਿਪੋਰਟ ਦੇ ਮੁਤਾਬਿਕ ਹੁਣ ਰਿਸ਼ਭ ਪੰਤ ਦੀ ਸਿਹਤ ਦਾ ਪਤਾ ਲੱਗਿਆ ਹੈ।
Rishabh Pant Car Accident news: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦਾ ਬੀਤੇ ਦਿਨੀ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਇਸ ਫ਼ਿਲਹਾਲ ਉਸਦਾ ਇੱਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹੁਣ ਹਾਲ ਹੀ ਵਿਚ ਰਿਸ਼ਭ ਪੰਤ ਦੀ ਇਕ ਰਿਪੋਰਟ ਸਾਹਮਣੇ ਆਈ ਜਿਸ ਵਿਚ ਡਾਕਟਰਾਂ ਨੇ ਪੰਤ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਇਹ ਰਿਪੋਰਟ ਵਿਚ ਰਿਸ਼ਭ ਪੰਤ ਦੀ ਐਮਆਰਆਈ ਸਕੈਨ ਹੈ ਜਿਸ ਵਿਚ ਉਨ੍ਹਾਂ ਨੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦਾ ਸਕੈਨ ਕੀਤਾ ਹੈ।
ਡਾਕਟਰਾਂ ਮੁਤਾਬਿਕ ਇਸ ਰਿਪੋਰਟ ਵਿਚ ਸਭ ਕੁਝ ਨਾਰਮਲ ਅਤੇ ਠੀਕ ਆਇਆ ਹੈ ਅਤੇ ਇਸ ਬਾਰੇ ਜਾਣ ਕੇ ਫੈਨਸ ਨੂੰ ਥੋੜੀ ਰਾਹਤ ਮਿਲੀ ਹੈ। ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਪੰਤ ਨੇ ਪਲਾਸਟਿਕ ਸਰਜਰੀ ਹੋ ਸਕਦੀ ਹੈ। ਰਿਸ਼ਭ ਪੰਤ ਦੇ ਸੱਜੇ ਗੋਡੇ ਅਤੇ ਗਿੱਟੇ 'ਚ ਵੀ ਲਿਗਾਮੈਂਟ ਦੀ ਸਮੱਸਿਆ ਹੋ ਸਕਦੀ ਹੈ। ਦੱਸ ਦੇਈਏ ਕਿ ਬੀਤੇ ਦਿਨੀ ਰਿਸ਼ਭ ਪੰਤ ਬੰਗਲਾਦੇਸ਼ ਖ਼ਿਲਾਫ਼ ਟੈਸਟ ਸੀਰੀਜ਼ ਖੇਡ ਕੇ ਘਰ ਪਰਤ ਰਹੇ ਸਨ ਅਤੇ ਇਸ ਦੌਰਾਨ ਨਰਸਨ ਨੇੜੇ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਇਸ ਹਾਦਸੇ 'ਚ ਕ੍ਰਿਕਟਰ ਗੰਭੀਰ ਰੂਪ ਤੋਂ (Rishabh Pant Car Accident) ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਸਨੂੰ ਤੁਰੰਤ ਹਰਿਦੁਆਰ ਪੁਲਿਸ ਵੱਲੋਂ ਰਿਸ਼ਭ ਪੰਤ ਨੂੰ ਰੁੜਕੀ ਹਸਪਤਾਲ ਅਤੇ ਫ਼ਿਰ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਕੀ ਸੱਚ 'ਚ ਬਿੱਲੀ ਰੱਖਣ ਨਾਲ ਘਟਦਾ ਹੈ ਹਾਰਟ ਅਟੈਕ ਦਾ ਖਤਰਾ! ਜਾਣੋ ਕੁਝ ਦਿਲਚਸਪ ਗੱਲਾਂ
ਦੱਸਣਯੋਗ ਹੈ ਕਿ ਰਿਸ਼ਭ ਪੰਤ 3 ਜਨਵਰੀ ਤੋਂ ਸ਼੍ਰੀਲੰਕਾ ਦੇ ਖ਼ਿਲਾਫ਼ ਹੋਣ ਵਾਲੀ ਟੀ-20 ਕ੍ਰਿਕਟ ਟੀਮ 'ਚ ਨਹੀਂ ਚੁਣੇ ਗਏ ਸੀ। ਇਸ ਦੌਰਾਨ ਉਹ ਦਿੱਲੀ ਤੋਂ ਆਪਣੇ ਘਰ ਢਾਂਡੇਰਾ ਰੁੜਕੀ ਪਰਤ ਰਹੇ ਸਨ। ਸਵੇਰੇ 5:30 ਵਜੇ ਉਨ੍ਹਾਂ ਦੀ ਕਾਰ ਨਰਸਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਇੰਸਪੈਕਟਰ ਮੈਂਗਲੋਰ ਮਨੋਜ ਮੈਨਵਾਲ ਵੱਲੋਂ ਕਿਹਾ ਗਿਆ ਕਿ ਰਿਸ਼ਭ ਪੰਤ ਦਿੱਲੀ ਤੋਂ ਖੁਦ ਗੱਡੀ (Rishabh Pant Car Accident)ਚਲਾ ਕੇ ਰੁੜਕੀ ਆ ਰਿਹਾ ਸੀ ਅਤੇ ਉਸਦੀ ਗੱਡੀ ਡਿਵਾਈਡਰ ਨਾਲ ਟਕਰਾ ਗਈ। ਇਸ ਦੌਰਾਨ ਡਾਕਟਰ ਨੇ ਕਿਹਾ ਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ ।
ਰਿਸ਼ਭ ਪੰਤ ਨੇ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਉਸੀ ਅੱਖ ਲੱਗ ਗਈ ਸੀ ਜਿਸ ਕਰਕੇ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਬਾਅਦ ਰਿਸ਼ਭ ਦੀ ਕਾਰ ਸੜ ਕੇ ਸੁਆਹ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਇਸ ਕਾਰ ਹਾਦਸੇ 'ਚ ਰਿਸ਼ਭ ਪੰਤ ਦੀ ਲੱਤ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ ਅਤੇ ਇਸ ਦੀਆਂ ਕਈ ਤਸਵੀਰਾਂ (Rishabh Pant Car Accident) ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਸਨ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਪੰਤ ਦੀ ਪਿੱਠ 'ਤੇ ਸੱਟ ਲੱਗੀ ਹੈ ਅਤੇ ਸਿਰ 'ਤੇ ਵੀ ਪੱਟੀ ਬੰਨ੍ਹੀ ਹੋਈ ਸੀ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਪੰਤ ਕਾਰ 'ਚ ਇਕੱਲੇ ਸਨ ਅਤੇ ਉਹ ਦਿੱਲੀ ਤੋਂ ਕਾਰ ਚਲਾ ਕੇ ਆਪਣੇ ਘਰ ਜਾ ਰਿਹਾ ਸੀ।