ਮਲੇਸ਼ੀਆ `ਚ ਵਾਪਰਿਆ ਵੱਡਾ ਸੜਕ ਹਾਦਸਾ; ਪੰਜਾਬੀ ਨੌਜਵਾਨ ਦੀ ਹੋਈ ਮੌਤ
Malaysia Road accident: ਮਲੇਸ਼ੀਆ ਵਿੱਚ ਹੋਏ ਸੜਕ ਐਕਸੀਡੈਂਟ ਵਿਚ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਦੀ ਅਪੀਲ ਮ੍ਰਿਤਕ ਦੇਹ ਭਾਰਤ ਜਲਦ ਲਿਆਂਦੀ ਜਾਵੇ।
Malaysia Road accident: ਚੰਗੇ ਭਵਿੱਖ ਦੀ ਤਲਾਸ਼ ਲਈ ਵਿਦੇਸ਼ ਮਲੇਸ਼ੀਆ ਵਿੱਚ ਗਏ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ ਨਾਮ ਭੁਪਿੰਦਰ ਸਿੰਘ ਹੈ ਜੋ ਕਿ ਗੁਰਦਾਸਪੁਰ ਦੇ ਕਸਬਾ ਕਲਾਨੌਰ ਦਾ ਰਹਿਣ ਵਾਲਾ ਹੈ। ਪਿਛਲੇ ਅੱਠ ਸਾਲਾਂ ਤੋਂ ਮਲੇਸ਼ੀਆ ਵਿੱਚ ਟਰਾਲਾ ਚਲਾ ਕੇ ਰੋਜ਼ੀ ਰੋਟੀ ਕਮਾ ਰਿਹਾ ਸੀ। ਇਸ ਦੁਖਦ ਖਬਰ ਮਿਲਣ ਤੋਂ ਬਾਅਦ ਹਲਕੇ ਵਿੱਚ (Malaysia Road accident) ਸੋਗ ਦੀ ਲਹਿਰ ਹੈ
ਵਿਦੇਸ਼ਾਂ 'ਚੋਂ ਇਕ ਤੋਂ ਬਾਅਦ ਇਕ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ (Malaysia Road accident) ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਮਲੇਸ਼ੀਆ ਵਿੱਚ ਹੋਏ ਸੜਕ ਐਕਸੀਡੈਂਟ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਭੁਪਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਮਲੇਸ਼ੀਆ ਦੇਸ਼ ਵਿੱਚ ਟਰਾਲਾ ਚਲਾਉਂਦਾ ਸੀ ਅੱਤੇ ਪਿੱਛਲੇ 8 ਸਾਲ ਤੋਂ ਵਿਦੇਸ਼ ਵਿੱਚ ਕੰਮ ਕਰ ਰਿਹਾ ਸੀ। ਬੀਤੇ ਕੱਲ੍ਹ ਉਸਦੇ ਟਰਾਲੇ ਦੀਆਂ ਬਰੇਕਾਂ ਫੇਲ ਹੋਣ ਕਰਕੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: CM ਹਾਊਸ 'ਚ ਲੋਹੜੀ ਦਾ ਜਸ਼ਨ; ਭਗਵੰਤ ਮਾਨ ਦੀ ਪਤਨੀ ਨੇ ਪੰਜਾਬੀ ਗਾਇਕਾਂ ਨੂੰ ਕੀਤੀ ਇਸ ਗੀਤ ਦੀ ਡਿਮਾਂਡ
ਉਨ੍ਹਾਂ ਦੱਸਿਆ ਕਿ ਵਿਦੇਸ਼ ਤੋਂ ਫੋਨ ਆਇਆ ਸੀ ਕਿ ਭੁਪਿੰਦਰ ਦੀ ਰੋਡ ਐਕਸੀਡੈਂਟ (Malaysia Road accident) ਵਿੱਚ ਮੌਤ ਹੋ ਗਈ ਹੈ। ਇਸ ਖਬਰ ਨਾਲ ਕਲਾਨੌਰ ਵਿੱਚ ਸੋਗ ਦੀ ਲਹਿਰ ਹੈ। ਇਸ ਮੌਕੇ ਪਰਿਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਸਾਡੇ ਬੇਟੇ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਭਾਰਤ ਲਿਆਂਦੀ ਜਾਵੇ ਤਾਂ ਜੋ ਅਸੀਂ ਉਸ ਦਾ ਸਸਕਾਰ ਕਰ ਸਕੀਏ। ਦੱਸ ਦੇਈਏ ਕਿ ਮ੍ਰਿਤਕ ਦਾ ਇਕ ਛੋਟਾ ਬੱਚਾ ਵੀ ਹੈ।
(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)