CM ਹਾਊਸ 'ਚ ਲੋਹੜੀ ਦਾ ਜਸ਼ਨ; ਭਗਵੰਤ ਮਾਨ ਦੀ ਪਤਨੀ ਨੇ ਪੰਜਾਬੀ ਗਾਇਕਾਂ ਨੂੰ ਕੀਤੀ ਇਸ ਗੀਤ ਦੀ ਡਿਮਾਂਡ
Advertisement
Article Detail0/zeephh/zeephh1526544

CM ਹਾਊਸ 'ਚ ਲੋਹੜੀ ਦਾ ਜਸ਼ਨ; ਭਗਵੰਤ ਮਾਨ ਦੀ ਪਤਨੀ ਨੇ ਪੰਜਾਬੀ ਗਾਇਕਾਂ ਨੂੰ ਕੀਤੀ ਇਸ ਗੀਤ ਦੀ ਡਿਮਾਂਡ

Lohri 2023 In Punjab: ਪੰਜਾਬ ਵਿਚ ਹੀ ਨਹੀਂ ਦੇਸ਼ ਵਿਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਹੜੀ ਦੇ ਜਸ਼ਨ ਲਈ ਸੀਐਮ ਹਾਊਸ 'ਚ ਭਗਵੰਤ ਮਾਨ ਨੇ ਪੰਜਾਬੀ ਗਾਇਕਾਂ ਨੂੰ ਵੀ ਬੁਲਾਇਆ। 

 CM ਹਾਊਸ 'ਚ ਲੋਹੜੀ ਦਾ ਜਸ਼ਨ; ਭਗਵੰਤ ਮਾਨ ਦੀ ਪਤਨੀ ਨੇ ਪੰਜਾਬੀ ਗਾਇਕਾਂ ਨੂੰ ਕੀਤੀ ਇਸ ਗੀਤ ਦੀ ਡਿਮਾਂਡ

Lohri 2023 In Punjab: ਪੰਜਾਬ ਵਿਚ ਅੱਜ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਖ਼ਬਰ ਆ ਰਹੀ ਹੈ ਕਿ ਬੀਤੇ ਦਿਨੀ CM ਹਾਊਸ ਵਿਚ ਲੋਹੜੀ  ਦਾ ਤਿਉਹਾਰ (Lohri 2023) ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਕਈ ਪੰਜਾਬੀ ਗਾਇਕਾਂ ਨੂੰ ਵੀ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਖੂਬ ਰੰਗ ਬੰਨ੍ਹਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੀ (CM Bhagwant Mann) ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਮੌਜੂਦ ਹੋਏ ਅਤੇ ਜਸ਼ਨ ਮਨਾਇਆ। 

ਇਸ ਦੌਰਾਨ ਪੰਜਾਬੀ ਗਾਇਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅਤੇ ਉਨ੍ਹਾਂ ਦੀ ਪਤਨੀ ਨੇ ਇਕ ਗੀਤ ਦੀ ਡਿਮਾਂਡ ਕੀਤੀ। ਉਨ੍ਹਾਂ ਨੇ ਇਹ ਗੀਤ ਗਾਉਣ ਲਈ ਪੰਜਾਬੀ ਗਾਇਕ ਹਰਸਿਮਰਨ ਨੂੰ ਕੀਤੀ ਅਤੇ ਕਿਹਾ, "ਆਪ ਨੇ ਬੰਦੂਕ ਵਾਲੇ ਗੀਤ ਬੰਦ ਕਰ ਦਿੱਤੇ"। ਇਸ ਗੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਜ਼ਾਕ ਵਿਚ ਕਿਹਾ। 

ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਦੀ 'ਸ਼ਹਿਜ਼ਾਦਾ' ਦਾ ਟਰੇਲਰ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ 

ਇਸ ਜਸ਼ਨ ਦੇ ਮਾਹੌਲ ਵਿਚ ਪੰਜਾਬੀ ਗਾਇਕ ਹਰਜੀਤ ਹਰਮਨ, ਦੇਬੀ ਮਖਸੂਸਪੁਰੀ ਅਤੇ ਹਰਸਿਮਰਨ ਸਮੇਤ ਕਈ ਪੰਜਾਬੀ ਕਲਾਕਾਰ ਮੁੱਖ ਮੰਤਰੀ (CM Bhagwant Mann) ਦੀ ਰਿਹਾਇਸ਼ 'ਤੇ ਪਹੁੰਚੇ।  ਇਸ ਦੌਰਾਨ ਲੋਹੜੀ ਦੇ ਜਸ਼ਨ ਵਿਚ ਭਗਵੰਤ ਮਾਨ  (Lohri 2023 In Punjab)  ਅਤੇ ਕੁਝ ਕਰੀਬੀ ਦੋਸਤਾਂ ਵੀ ਸ਼ਾਮਿਲ ਹੋਏ ਅਤੇ ਲੋਹੜੀ ਦਾ ਤਿਉਹਾਰ ਮਨਾਇਆ। 

ਦੱਸ ਦੇਈਏ ਕਿ ਪੰਜਾਬੀਆਂ ਦਾ ਇੱਕ ਪ੍ਰਮੁੱਖ ਤਿਉਹਾਰ ਲੋਹੜੀ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਭਾਵੇਂ ਇਹ ਤਿਉਹਾਰ ਪੂਰੇ ਦੇਸ਼ ਵਿਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਲੋਹੜੀ ਦੀ ਚਮਕ (Happy Lohri) ਉੱਤਰ ਭਾਰਤ ਦੇ ਕਈ ਸੂਬਿਆਂ ਦਿੱਲੀ, ਪੰਜਾਬ ਅਤੇ ਹਰਿਆਣਾ ਵਿਚ ਖਾਸ ਤੌਰ 'ਤੇ ਦੇਖਣ ਨੂੰ ਮਿਲਦੀ ਹੈ।

ਲੋਹੜੀ ਵਾਲੇ ਦਿਨ ਤਿਲ, ਗੁੜ, ਗਜਕ, ਰਿਉੜੀ ਅਤੇ ਮੂੰਗਫਲੀ ਨੂੰ ਅੱਗ (Lohri 2023 In Punjab) ਵਿੱਚ ਚੜ੍ਹਾਇਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦੇ ਪੁੱਤਰ ਦੇ ਵਿਆਹ ਤੋਂ ਬਾਅਦ ਨਵੀਂ ਨੂੰਹ ਹੁੰਦੀ ਹੈ ਜਾਂ ਜਿੱਥੇ ਬੱਚੇ ਪੈਦਾ ਹੁੰਦੇ ਹਨ। ਉਨ੍ਹਾਂ ਘਰਾਂ ਵਿੱਚ ਲੋਹੜੀ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ।

Trending news