Robbery In Nawanshahr:  ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਵਿਖੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੇ ਲੁੱਟ ਖੋਹ ਕਰਕੇ ਇੱਕ ਵਿਅਕਤੀ ਨੂੰ ਨਹਿਰ ਵਿੱਚ ਸੁੱਟਿਆ। ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਮੈਂਬਰਾਂ ਨੇ ਦੱਸਿਆ ਹੈ ਕਿ ਰਾਜਨ ਸਿੰਘ ਉਮਰ 27 ਸਾਲਾਂ ਜੋ ਕਿ ਪਲੰਬਰ ਦਾ ਕੰਮ ਕਰਦਾ ਹੈ ਰੋਜ਼ਾਨਾ ਦੀ ਤਰ੍ਹਾਂ ਮਿਤੀ 06.09.23 ਨੂੰ ਘਰ ਤੋਂ ਪਲੰਬਰ ਦਾ ਕੰਮ ਕਰਨ ਲਈ ਪਿੰਡ ਗੜੀ ਕਾਨੂੰਗੋ ਚੱਲਾ ਗਿਆ ਜੋ ਵਾਪਸ ਘਰ ਨਹੀਂ ਆਇਆ ਜਦੋਂ ਉਹ ਆਪਣੇ ਲੜਕੇ ਦੀ ਭਾਲ ਕਰਨ ਲਈ ਪਿੰਡ ਰੱਕੜਾਂ ਬੇਟ ਪਹੁੰਚੇ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਬੱਲਪ੍ਰੀਤ ਸਿੰਘ ਪ੍ਰੱਤਰ ਕੁਲਦੀਪ ਸਿੰਘ ਵਾਸੀ ਮਹਿਮੂਦਪੁਰ ਮੰਡਹਾਰ ਨੇ ਦੱਸਿਆ ਕਿ ਜਦੋਂ ਉਹ ਰੱਕੜਾਂ ਬੇਟ ਤੋਂ ਨਹਿਰੋਂ ਨਹਿਰ ਆਪਣੇ ਪਿੰਡ ਮਹਿਮੂਦਪੁਰ ਮੰਡਹਾਰ ਨੂੰ ਜਾ ਰਿਹਾ ਸੀ ਜਦੋਂ ਉਹ ਪੁੱਲ ਨਹਿਰ ਰੱਕੜਾਂ ਬੇਟ ਪਹੁੰਚਿਆ ਤਾਂ ਰਾਜਨ ਨਾਲ ਦੋ ਵਿਅਕਤੀ ਜਿਨ੍ਹਾਂ ਵਿੱਚ ਪੂਰਨ ਸਿੰਘ‌‌ ਪੁੱਤਰ ਰਘੂਨਾਥ ਵਾਸੀ ਰੱਕੜਾਂ ਬੇਟ ਅਤੇ ਦੂਜਾ ਹਰਦੀਪ ਸਿੰਘ ਪੁੱਤਰ ਮੇਹਰ ਦਾਸ ਵਾਸੀ ਰੱਕੜਾਂ ਬੇਟ ਸ਼ਰਾਬ ਪੀ ਕੇ ਲੜਾਈ ਝਗੜਾ ਕਰ ਰਹੇ ਸੀ। 


ਇਹ ਵੀ ਪੜ੍ਹੋ: Punjab News: ਡੇਰਾ ਬਾਬਾ ਨਾਨਕ ਦੇ ਇੱਕ ਪਿੰਡ 'ਚ ਮਕਾਨ ਦੀ ਛੱਤ ਡਿੱਗਣ ਨਾਲ 2 ਸਕੇ ਭਰਾ ਜ਼ਖ਼ਮੀ

ਇਸ ਦੌਰਾਨ ਕਹਿ ਰਹੇ ਸਨ ਕਿ ਰਾਜਨ ਨੂੰ ਨਹਿਰ ਵਿੱਚ ਸੁੱਟ ਦੇਣਾ ਅਤੇ ਉਸਦੇ ਦੇਖਦੇ ਹੀ ਦੇਖਦੇ ਉਨ੍ਹਾਂ ਨੇ ਰਾਜਨ ਨੂੰ ਨਹਿਰ ਵਿੱਚ ਸੁੱਟੇ ਕੇ ਬਲਾਚੌਰ ਵੱਲ‌ ਨੂੰ ਚੱਲੇ ਗਏ ਜਿਸ ਤੋਂ ਬਾਅਦ ਉਸਨੇ ਪਰਿਵਾਰ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਮੈਂਬਰਾਂ ਪਹੁੰਚੇ ਤੇ ਪੁਲਿਸ ਵੀ ਮੌਕੇ ਉੱਤੇ ਆਈ ਅਤੇ ਪਰਿਵਾਰ ਮੈਂਬਰਾਂ ਅਨੁਸਾਰ ਇਹ ਵਾਰਦਾਤ ਲੁੱਟ ਖੋਹ ਕਰਕੇ ਹੀ ਇਨ੍ਹਾਂ ਦੋਵਾਂ ਨੇ ਕੀਤੀ ਹੈ।


ਪੁਲਿਸ ਨੇ ਇਨ੍ਹਾਂ ਦੋਵਾਂ ਉੱਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਲਾਸ਼ ਦੀ ਭਾਲ ਲਈ ਗੋਤਾਖੋਰਾ ਅਤੇ ਜੇਸੀਬੀ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਬਲਾਚੌਰ ਡਵੀਜ਼ਨ ਦੇ ਡੀਐਸਪੀ ਸ਼ਾਮ ਸੁੰਦਰ ਨੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ 307,34,IPC ਤਹਿਤ ਗ੍ਰਿਫਤਾਰ ਕੀਤਾ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰਲਿਸ ਰਿਮਾਂਡ ਲਿਆ ਜਾਵੇਗਾ ਅਤੇ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ।


(ਨਰਿੰਦਰ ਰੱਤੂ ਦੀ ਰਿਪੋਰਟ)