Amritsar Loot News (ਭਰਤ ਸ਼ਰਮਾ): ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੁੱਟ ਦੀ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ। ਕੱਥੂਨੰਗਲ ਨੇੜਲੇ ਪਿੰਡ ਗੋਪਾਲਪੁਰਾ ਵਿੱਚ ਬੈਂਕ ਵਿੱਚ ਦਿਨ-ਦਿਹਾੜੇ 25 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਵਾਪਰੀ ਹੈ। ਲੁਟੇਰੇ ਐਚਡੀਐਫਸੀ ਬੈਂਕ ਵਿੱਚ 25 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਪਰ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਬੁੱਧਵਾਰ ਦੁਪਹਿਰ 3.30 ਵਜੇ ਇਕ ਨਿੱਜੀ ਬੈਂਕ ਦੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ 24 ਲੱਖ ਰੁਪਏ ਲੁੱਟ ਲਏ ਗਏ। ਪੰਜ ਨਕਾਬਪੋਸ਼ ਹਥਿਆਰਾਂ ਦੇ ਜ਼ੋਰ 'ਤੇ ਅੰਦਰ ਦਾਖਲ ਹੋਏ ਅਤੇ ਸਟਰਾਂਗ ਰੂਮ ਤੋਂ ਪੈਸੇ ਲੁੱਟ ਕੇ ਲੈ ਗਏ। ਬਦਮਾਸ਼ਾਂ ਨੇ ਸਿਰਫ 3 ਮਿੰਟ 'ਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਬੈਂਕ ਦੇ ਸੁਰੱਖਿਆ ਮੁਲਾਜ਼ਮ ਕੋਲ ਕੋਈ ਵੀ ਹਥਿਆਰ ਨਹੀਂ ਸੀ। ਜਾਂਦੇ ਸਮੇਂ ਮੁਲਜ਼ਮ ਬੈਂਕ ਮੁਲਾਜ਼ਮਾਂ ਦੇ ਲੈਪਟਾਪ ਅਤੇ ਡੀਵੀਆਰ ਵੀ ਲੈ ਗਏ। ਫਿਲਹਾਲ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦਾ ਪਤਾ ਲਗਾ ਰਹੀ ਹੈ। 


ਇਸ ਤੋਂ ਬਾਅਦ ਅੰਮ੍ਰਿਤਸਰ ਸ਼ਹਿਰੀ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਰੈਡ ਅਲਰਟ ਉਤੇ ਹੈ ਅਤੇ ਜਗ੍ਹਾਂ-ਜਗ੍ਹਾਂ ਉਤੇ ਹਾਈਟੈਕ ਨਾਕੇ ਲਗਾਏ ਗਏ ਹਨ। ਅੰਮ੍ਰਿਤਸਰ ਦੇ ਲਾਰੈਂਸ ਰੋਡ ਵਿਖੇ ਅੱਜ ਪੁਲਿਸ ਵੱਲੋਂ ਹਾਈ ਟੈਕ ਨਾਕਾ ਲਗਾਇਆ ਗਿਆ ਜਿਥੇ ਹਰ ਇੱਕ ਸ਼ੱਕੀ ਵਿਅਕਤੀ ਅਤੇ ਸ਼ੱਕੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਦੇ ਵੱਲੋਂ ਇੱਕ ਖਾਸ ਐਪ ਵੀ ਤਿਆਰ ਕੀਤੀ ਗਈ ਹੈ।


ਇਹ ਵੀ ਪੜ੍ਹੋ : NDP Jagmeet Singh: ਪ੍ਰਦਰਸ਼ਨਕਾਰੀਆਂ ਵੱਲੋਂ ਭ੍ਰਿਸ਼ਟ ਕਹਿਣ 'ਤੇ ਭੜਕੇ ਐਨਡੀਪੀ ਨੇਤਾ ਜਗਮੀਤ ਸਿੰਘ


ਕਿਸੇ ਵੀ ਸ਼ਖਸ ਦੀ ਫੋਟੋ ਕਲਿੱਕ ਕਰਕੇ ਉਸ ਐਪ ਅੰਦਰ ਪਾਈ ਜਾਂਦੀ ਹੈ ਤੇ ਫਿਰ ਉਹ ਐਪ ਦੱਸ ਦਿੰਦੀ ਹੈ ਕਿ ਉਸ ਸ਼ਖਸ ਦਾ ਕੋਈ ਪਾਸਟ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ, ਸਿਵਲ ਲਾਈਨ ਥਾਣਾ ਦੇ ਐਸਐਚਓ ਅਨਮੋਲਕਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ  ਵੱਲੋਂ ਰੂਟੀਨ ਚੈਕਿੰਗ ਕੀਤੀ ਜਾ ਰਹੀ ਹੈ। ਜਿਹੜੀ ਦਿਹਾਤੀ ਇਲਾਕੇ ਵਿੱਚ ਲੁੱਟ ਹੋਈ ਸੀ ਉਸ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਇਹ ਨਾਕਾ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰ ਇੱਕ ਸ਼ੱਕੀ ਵਿਅਕਤੀ ਅਤੇ ਸ਼ੱਕੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ।


ਇਹ ਵੀ ਪੜ੍ਹੋ : Punjab CM Bhagwant Mann Health: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ! ਦਿੱਲੀ ਦੇ ਅਪੋਲੋ ਹਸਪਤਾਲ 'ਚ ਦਾਖ਼ਲ