Ropar Accident: ਰੋਪੜ ਵਿਖੇ ਵਾਪਰਿਆ ਵੱਡਾ ਹਾਦਸਾ! ਸਕੂਲ ਲਈ ਜਾ ਰਹੇ ਬੱਚਿਆਂ ਦਾ ਪਲਟਿਆ ਆਟੋ, ਲੱਗੀਆਂ ਸੱਟਾਂ
Ropar Accident: ਰੋਪੜ ਵਿਖੇ ਵੱਡਾ ਹਾਦਸਾ ਵਾਪਰਿਆ ਹੈ। ਸਕੂਲ ਲਈ ਜਾ ਰਹੇ ਬੱਚਿਆਂ ਦਾ ਆਟੋ ਪਲਟ ਗਿਆ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ।
Ropar Accident/ਮਨਪ੍ਰੀਤ ਚਾਹਲ: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਰੋਪੜ ਤੋਂ ਸਾਹਮਣੇ ਆਇਆ ਹੈ ਜਿੱਥੇ ਸਕੂਲ ਲਈ ਜਾ ਰਹੇ ਬੱਚਿਆਂ ਦਾ ਆਟੋ ਪਲਟ ਗਿਆ ਹੈ ਅਤੇ ਸੱਟਾਂ ਲੱਗੀਆਂ। ਦਰਅਸਲ ਸਤਲੁਜ ਦਰਿਆ ਉਤੇ ਪੈਂਦੇ ਪੁਲ ਉਤੇ ਇੱਕ ਦੁਰਘਟਨਾ ਹੋਈ ਹੈ ਜਿਸ ਵਿੱਚ ਇੱਕ ਆਟੋ ਵਿੱਚ ਨਿੱਜੀ ਸਕੂਲ ਲਈ ਜਾ ਰਹੇ ਬੱਚਿਆਂ ਨਾਲ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਆਟੋ ਆਨਯੰਤਰਿਤ ਹੋ ਕੇ ਪਲਟ ਗਿਆ। ਗਨੀਮਤ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੱਚਿਆਂ ਦੇ ਸੱਟਾਂ ਲੱਗੀਆਂ ਹਨ।
ਆਟੋ ਪਲਟਣ ਤੋਂ ਬਾਅਦ ਬੱਚਿਆਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਜਦੋਂ ਬੱਚਿਆਂ ਦੇ ਨਾਲ ਗੱਲ ਕੀਤੀ ਗਈ ਤਾਂ ਦੁਰਘਟਨਾ ਦਾ ਸਹਿਮ ਉਹਨਾਂ ਦੇ ਚਿਹਰਿਆਂ ਉੱਤੇ ਸਾਫ ਤੌਰ ਉੱਤੇ ਦਿਖਾਈ ਦੇ ਰਿਹਾ ਸੀ। ਜ਼ਿਆਦਾਤਰ ਬੱਚੇ ਛੋਟੇ ਸਨ ਅਤੇ ਬੱਚਿਆਂ ਦੀ ਗੱਲ ਨੂੰ ਮੰਨਿਆ ਜਾਵੇ ਤਾਂ ਕਰੀਬ 5 ਬੱਚੇ ਆਟੋ ਵਿੱਚ ਬੈਠੇ ਹੋਏ ਸਨ ਜੋ ਸਤਲੁਜ ਦਰਿਆ ਤੋਂ ਰੋਪੜ ਵਾਲੇ ਪਾਸੇ ਨੂੰ ਨਿੱਜੀ ਸਕੂਲ ਵੱਲ ਜਾ ਰਹੇ ਸਨ।
ਬੱਚਿਆਂ ਨੇ ਕਿਹਾ ਕਿ ਆਟੋ ਡਰਾਈਵਰ ਵੱਲੋਂ ਪਾਣੀ ਦੀ ਬੋਤਲ ਨੂੰ ਰੱਖਣ ਵੇਲੇ ਇਹ ਹਾਦਸਾ ਹੋਇਆ ਅਤੇ ਜਦੋਂ ਉਹ ਬੋਤਲ ਨੂੰ ਟਿਕਾ ਰਹੇ ਸਨ ਤਾਂ ਬੋਤਲ ਦਾ ਕੋਈ ਹਿੱਸਾ ਹੈਂਡਲ ਦੇ ਵਿੱਚ ਫਸ ਗਿਆ ਜਿਸ ਤੋਂ ਬਾਅਦ ਆਟੋ ਪਲਟ ਗਿਆ ਲੇਕਿਨ ਰਫ਼ਤਾਰ ਘੱਟ ਹੋਣ ਦੇ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਇਹ ਵੀ ਪੜ੍ਹੋ: Gurdaspur News: ਪਿੰਡ ਅਠਵਾਲ ਦੇ ਇੱਕ NRI ਨੇ ਆਤਮ ਹੱਤਿਆ ਕਰਨ ਦੀ ਦਿੱਤੀ ਚੇਤਾਵਨੀ! ਪਿੰਡ ਦੇ ਸਰਪੰਚ ਤੇ ਪੁਲਿਸ ਉਪਰ ਲਗਾਏ ਆਰੋਪ
ਫਿਲਹਾਲ ਬੱਚਿਆਂ ਦਾ ਇਲਾਜ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਸਾਰੇ ਬੱਚੇ ਖਤਰੇ ਤੋਂ ਬਾਹਰ ਹਨ ਬੱਚਿਆਂ ਦੇ ਮਾਤਾ ਪਿਤਾ ਵੀ ਸਰਕਾਰੀ ਹਸਪਤਾਲ ਵਿੱਚ ਪਹੁੰਚ ਗਏ ਅਤੇ ਆਪਣੇ ਬੱਚਿਆਂ ਦੇ ਨਾਲ ਮੌਜੂਦ ਹਨ। ਦੁਰਘਟਨਾ ਦਾ ਸਹਿਮ ਇੰਨਾ ਜ਼ਿਆਦਾ ਸੀ ਕਿ ਬੱਚਿਆਂ ਤੋਂ ਉਧਰ ਘਟਨਾ ਬਾਬਤ ਜਾਣਕਾਰੀ ਵੀ ਨਹੀਂ ਦੇ ਹੋ ਰਹੀ ਸੀ।
ਦੂਜੇ ਪਾਸੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਵੀ ਸਕੂਲ ਵਿੱਚ ਪਹੁੰਚ ਕੇ ਬੱਚਿਆਂ ਦਾ ਹਾਲ ਚਾਲ ਜਾਣ ਗਿਆ। ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਬੱਚਿਆਂ ਨੂੰ ਫੌਰੀ ਇਲਾਜ਼ ਦੇ ਦਿੱਤਾ ਗਿਆ ਹੈ। ਫਿਲਹਾਲ ਬੱਚਿਆਂ ਦੀ ਸਕੈਨਿੰਗ ਕਰਵਾਈ ਜਾ ਰਹੀ ਹੈ ਜੇਕਰ ਮੁਢਲੇ ਪੱਧਰ ਉੱਤੇ ਦੇਖਿਆ ਜਾਵੇ ਤਾਂ ਜਿਹੜੀਆਂ ਚੋਟਾਂ ਨੇ ਉਹਨਾਂ ਨੂੰ ਜਾਂਚਿਆ ਜਾ ਰਿਹਾ ਹੈ ਲੇਕਿਨ ਬੱਚੇ ਇਸ ਵਕਤ ਸਟੇਬਲ ਹਨ।