Ropar Accident News: ਰੋਪੜ ਬਾਈਪਾਸ `ਤੇ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, 18 ਬੱਚੇ ਜ਼ਖ਼ਮੀ
Ropar Accident News: ਰੋਪੜ ਬਾਈਪਾਸ ਉੱਤੇ ਰਿਆਤ ਸਕੂਲ ਦੀ ਬੱਸ ਨਾਲ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ 18 ਦੇ ਕਰੀਬ ਬੱਚੇ ਜ਼ਖਮੀ ਹੋ ਗਏ। ਰਿਆਤ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਤੋਂ ਘਰਾਂ ਵਿੱਚ ਛੱਡਣ ਜਾ ਰਹੀ ਸੀ
Ropar Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਰੋਪੜ ਤੋਂ ਸਾਹਮਣੇ ਹੈ ਜਿੱਥੇ ਰੋਪੜ ਬਾਈਪਾਸ ਉੱਤੇ ਰਿਆਤ ਸਕੂਲ ਦੀ ਬੱਸ ਨਾਲ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ 18 ਦੇ ਕਰੀਬ ਬੱਚੇ ਜ਼ਖਮੀ ਹੋ ਗਏ। ਰਿਆਤ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਤੋਂ ਘਰਾਂ ਵਿੱਚ ਛੱਡਣ ਜਾ ਰਹੀ ਸੀ।
ਇਸ ਦੌਰਾਨ ਬਾਈਪਾਸ ਉੱਤੇ ਸਕੂਲ ਦੀ ਬੱਸ ਇੱਕ ਕੈਂਟਰ ਨਾਲ ਪਿੱਛੋ ਟੱਕਰਾਂ ਗਈ। ਇਸ ਦੋਰਾਨ ਜ਼ਖਮੀ ਹੋਏ ਬੱਚਿਆਂ ਨੂੰ ਰਾਹਗੀਰਾਂ ਨੇ ਸਰਕਾਰੀ ਹਸਪਤਾਲ ਪਹੁੰਚਾਇਆ। ਮਾਪਿਆ ਦਾ ਕਹਿਣਾ ਹੈ ਕਿ ਐਬੂਲੈਂਸ ਤੇ ਪੁਲਿਸ ਮੌਕੇ ਉੱਤੇ ਨਹੀਂ ਪੁੱਜੀ। ਦੋ ਬੱਚਿਆਂ ਨੂੰ ਛੱਡ ਬਾਕੀ ਬੱਚਿਆਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ ਤੇ ਇਲਾਜ ਤੋਂ ਬਾਅਦ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ।
(ਮਨਪ੍ਰੀਤ ਚਾਹਲ ਦੀ ਰਿਪੋਰਟ)