RSS ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ, ਕਿਹਾ `ਭਾਰਤ ਵਿਚ ਰਹਿਣ ਵਾਲਾ ਹਰ ਵਿਅਕਤੀ ‘ਹਿੰਦੂ’ ਹੈ`
RSS ਮੁਖੀ ਮੋਹਨ ਭਾਗਵਤ ਅਕਸਰ ਆਪਣੇ ਬਿਆਨਾਂ ਕਰਕੇ ਵਿਵਾਦਾਂ `ਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਨਵੇਂ ਬਿਆਨ `ਤੇ ਕਈ ਟਿੱਪਣੀਆਂ ਦਿੱਤੀਆਂ ਜਾ ਰਹੀਆਂ ਹਨ।
RSS chief Mohan Bhagwat news: ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਵੱਲੋਂ ਮੰਗਲਵਾਰ ਨੂੰ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਰਹਿਣ ਵਾਲਾ ਹਰ ਵਿਅਕਤੀ 'ਹਿੰਦੂ' ਹੈ ਅਤੇ ਸਾਰੇ ਭਾਰਤੀਆਂ ਦਾ ਡੀਐਨਏ ਇੱਕੋ ਹੀ ਹੈ। ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨ 'ਤੇ ਕਈ ਟਿੱਪਣੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਮੋਹਨ ਭਾਗਵਤ ਨੇ ਕਿਹਾ ਕਿ ਕਿਸੇ ਨੂੰ ਵੀ ਪੂਜਾ ਕਰਨ ਦਾ ਤਰੀਕਾ ਬਦਲਣ ਦੀ ਲੋੜ ਨਹੀਂ ਕਿਉਂਕਿ ਸਾਰੇ ਇੱਕੋ ਥਾਂ ਵੱਲ ਹੀ ਜਾਂਦੇ ਹਨ। ਦੱਸ ਦਈਏ ਕਿ ਮੋਹਨ ਭਾਗਵਤ ਨੇ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਦੇ ਮੁੱਖ ਦਫ਼ਤਰ ਅੰਬਿਕਾਪੁਰ ਵਿਖੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਮੋਹਨ ਭਾਗਵਤ ਨੇ ਕਿਹਾ ਕਿ ਅਨੇਕਤਾ ਵਿਚ ਏਕਤਾ ਭਾਰਤ ਦੀ ਪੁਰਾਣੀ ਵਿਸ਼ੇਸ਼ਤਾ ਹੈ ਅਤੇ ਦੁਨੀਆਂ ਵਿੱਚ ਹਿੰਦੂਤਵ ਨਾਂ ਦਾ ਇੱਕ ਹੀ ਵਿਚਾਰ ਹੈ ਸਭ ਨੂੰ ਨਾਲ ਲੈ ਕੇ ਚੱਲਣਾ।
RSS ਮੁਖੀ ਨੇ ਕਿਹਾ ਕਿ ਉਹ 1925 ਤੋਂ ਕਹਿੰਦੇ ਆ ਰਹੇ ਹਨ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ। ਉਨ੍ਹਾਂ ਕਿਹਾ ਕਿ ਜੋ ਭਾਰਤ ਨੂੰ ਆਪਣੀ ਮਾਂ ਮੰਨਦਾ ਹੈ, ਅਨੇਕਤਾ ਵਿੱਚ ਏਕਤਾ ਦੇ ਸੱਭਿਆਚਾਰ ਨੂੰ ਜਿਉਣਾ ਚਾਹੁੰਦਾ ਹੈ, ਉਹ ਭਾਵੇਂ ਪੂਜਾ ਕਿਸੇ ਵੀ ਤਰੀਕੇ ਨਾਲ ਕਰੇ, ਭਾਵੇਂ ਕੋਈ ਵੀ ਰੀਤੀ-ਰਿਵਾਜ ਹੋਵੇ, ਉਹ ਹਿੰਦੂ ਹੈ।
ਹੋਰ ਪੜ੍ਹੋ: ਪੰਜਾਬੀ ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦੇਹਾਂਤ
ਮੋਹਨ ਭਾਗਵਤ ਨੇ ਹੋਰ ਵੀ ਕਿਹਾ ਕਿ ਹਿੰਦੂਤਵ ਨੇ ਭਾਰਤ 'ਚ ਹਜ਼ਾਰਾਂ ਸਾਲਾਂ ਤੋਂ ਕਈ ਵਿਭਿੰਨਤਾਵਾਂ ਨੂੰ ਇਕੱਠਾ ਕੀਤਾ ਹੈ। "ਇਹ ਸੱਚ ਹੈ, ਇਹ ਬੋਲਣਾ ਹੋਵੇਗਾ ਅਤੇ ਡੰਕੇ ਦੀ ਚੋਟ 'ਤੇ ਬੋਲਣਾ ਹੋਵੇਗਾ," ਉਨ੍ਹਾਂ ਨੇ ਕਿਹਾ।
ਉਨ੍ਹਾਂ ਕਿਹਾ ਕਿ ਸੰਘ ਦਾ ਕੰਮ ਹੈ ਲੋਕਾਂ ਵਿੱਚ ਏਕਤਾ ਵਧਾਉਣਾ। ਇਸ ਦੌਰਾਨ ਮੋਹਨ ਭਾਗਵਤ ਨੇ ਸਾਰਿਆਂ ਦੇ ਵਿਸ਼ਵਾਸ ਦਾ ਸਨਮਾਨ ਵੀ ਕੀਤਾ ਅਤੇ ਕਿਹਾ ਕਿ ਸਾਰੇ ਭਾਰਤੀਆਂ ਦਾ ਡੀਐਨਏ ਇੱਕੋ ਹੀ ਹੈ।
ਹੋਰ ਪੜ੍ਹੋ: Shraddha Murder Case: ਆਫਤਾਬ ਨੇ ਕਬੂਲੀਆ ਸ਼ਰਧਾ ਦਾ ਕਤਲ, ਕਿਹਾ "Sorry Uncle... ਮੇਰੇ ਤੋਂ ਗਲਤੀ ਹੋ ਗਈ...'
(For more news related to RSS chief Mohan Bhagwat, stay tuned to Zee News PHH)