RSS Leader threat News: ਤਰਨਤਾਰਨ ਬ੍ਰਾਂਚ ਵਿੱਚ ਤਾਇਨਾਤ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਪ੍ਰਚਾਰਕ ਰਵਿੰਦਰਪਾਲ ਸਿੰਘ ਵਾਸੀ ਪਾਹਲੇਵਾਲ ਹੁਸ਼ਿਆਰਪੁਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ ਹੈ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਪਹਿਲੀ ਕਾਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਪਰ ਜਦੋਂ ਉਸ ਨੂੰ ਦੂਜੀ ਕਾਲ ਆਈ ਤਾਂ ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਰਵਿੰਦਰਪਾਲ ਸਿੰਘ ਦੀ ਸੁਰੱਖਿਆ ਲਈ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ।


ਜਾਣਕਾਰੀ ਅਨੁਸਾਰ ਰਵਿੰਦਰਪਾਲ ਸਿੰਘ ਨੂੰ ਗਾਂਧੀ ਪਾਰਕ ਵਿੱਚ ਸਥਿਤ ਬ੍ਰਾਂਚ ਨੂੰ ਬੰਦ ਕਰਨ ਸਬੰਧੀ ਇਹ ਧਮਕੀ ਭਰੇ ਫੋਨ ਆਏ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਉਸ ਨੂੰ ਪਹਿਲੀ ਕਾਲ 26 ਅਕਤੂਬਰ 2023 ਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਆਈ ਸੀ।


ਉਨ੍ਹਾਂ ਨੂੰ ਤਰਨਤਾਰਨ ਵਿੱਚ ਆਰਐਸਐਸ ਦਾ ਪ੍ਰਚਾਰ ਬੰਦ ਕਰਨ ਅਤੇ ਘਰ ਵਾਪਸ ਜਾਣ ਲਈ ਕਿਹਾ ਗਿਆ। ਅਜਿਹਾ ਨਾ ਕਰਨ 'ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਹਿਲਾਂ ਤਾਂ ਉਸ ਨੇ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ।


ਜੀ ਕਾਲ 9 ਨਵੰਬਰ 2023 ਨੂੰ ਫਿਰ ਤੋਂ ਕਿਸੇ ਵਿਦੇਸ਼ੀ ਨੰਬਰ ਤੋਂ ਆਈ। ਕਾਲ ਕਰਨ ਵਾਲੇ ਨੇ ਕਿਹਾ ਕਿ ਪਿਛਲੀ ਕਾਲ ਦਾ ਕੋਈ ਅਸਰ ਨਹੀਂ ਹੋਇਆ। ਜੇਕਰ ਪ੍ਰਚਾਰ ਨਾ ਰੋਕਿਆ ਗਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ।


ਉਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਰਵਿੰਦਰਪਾਲ ਨੇ ਇਸ ਦੀ ਸ਼ਿਕਾਇਤ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਨੂੰ ਕੀਤੀ। ਅਸ਼ਵਨੀ ਕਪੂਰ ਨੇ ਡੀਐਸਪੀ ਸਿਟੀ ਨੂੰ ਭੇਜ ਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।


ਇਹ ਵੀ ਪੜ੍ਹੋ : Bhupinder Babbal News: 'ਟੁੱਟ ਪੈਣੇ ਨੇ ਜਲੇਬੀ ਮਾਰੀ' ਤੋਂ ਬਾਅਦ ਬੱਬਲ ਹੁਣ 'ਪੈਰ ਜੋੜ ਕੇ ਗੰਡਾਸੀ ਮਾਰੀ' ਗੀਤ ਨਾਲ ਨਵੀਂ ਪੀੜੀ 'ਚ ਹੋਏ ਮਕਬੂਲ


ਡੀਐਸਪੀ ਸਿਟੀ ਤਰਸੇਮ ਮਸੀਹ ਨੇ ਦੱਸਿਆ ਕਿ ਥਾਣਾ ਸਿਟੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਦਾ ਸਾਈਬਰ ਕ੍ਰਾਈਮ ਸੈੱਲ ਕਾਲ ਟਰੇਸ ਕਰਨ 'ਚ ਰੁੱਝਿਆ ਹੋਇਆ ਹੈ। ਡੀਐਸਪੀ ਤਰਸੇਮ ਸਿੰਘ ਨੇ ਦੱਸਿਆ ਕਿ ਰਵਿੰਦਰਪਾਲ ਸਿੰਘ ਕੋਲ ਪਹਿਲਾਂ ਹੀ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਇੱਕ ਹੋਰ ਗਾਰਡ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : Delhi News: ਦਿੱਲੀ 'ਚ ਲਾਰੈਂਸ ਗੈਂਗ ਦੇ ਸ਼ੂਟਰਾਂ ਨਾਲ ਸਪੈਸ਼ਲ ਸੈੱਲ ਦੀ ਮੁੱਠਭੇੜ, ਦੋ ਸ਼ੂਟਰ ਗ੍ਰਿਫ਼ਤਾਰ