Bhawanigarh News: ਸੜਕ ਸੁਰੱਖਿਆ ਫੋਰਸ ਦੀ ਕਾਰ ਹਾਦਸਾਗ੍ਰਸਤ; ਕਾਂਸਟੇਬਲ ਗੰਭੀਰ ਜ਼ਖ਼ਮੀ
Bhawanigarh News: ਪੰਜਾਬ ਸਰਕਾਰ ਵੱਲੋਂ ਸੜਕਾਂ ਉਤੇ ਚਲਾਈ ਗਈ ਸੜਕ ਸੁਰੱਖਿਆ ਫੋਰਸ (SSF) ਦੀ ਗੱਡੀ ਨਾਲ ਭਵਾਨੀਗੜ੍ਹ `ਚ ਵੱਡਾ ਹਾਦਸਾ ਵਾਪਰ ਗਿਆ।
Bhawanigarh News: ਪੰਜਾਬ ਸਰਕਾਰ ਵੱਲੋਂ ਸੜਕਾਂ ਉਤੇ ਚਲਾਈ ਗਈ ਸੜਕ ਸੁਰੱਖਿਆ ਫੋਰਸ (SSF) ਦੀ ਗੱਡੀ ਨਾਲ ਭਵਾਨੀਗੜ੍ਹ 'ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬੁੱਧਵਾਰ ਦੇਰ ਰਾਤ ਬਾਲਦ ਕੈਂਚੀ 'ਚ ਹਾਈਵੇਅ 'ਤੇ ਖੜ੍ਹੀ ਐਸਐਸਐਫ ਦੀ ਗੱਡੀ ਨੂੰ ਤੇਜ਼ ਰਫ਼ਤਾਰ ਕਾਰ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।
ਹਾਦਸੇ ਵਿਚ ਜਿੱਥੇ ਐਸਐਸਐਫ ਦੀ ਸਰਕਾਰੀ ਗੱਡੀ ਸਮੇਤ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਉੱਥੇ ਰਾਤ ਦੀ ਡਿਊਟੀ ਉਤੇ ਤਾਇਨਾਤ ਐਸਐਸਐਫ ਦੇ ਦੋ ਜਵਾਨ ਗੰਭੀਰ ਜ਼ਖ਼ਮੀ ਹੋ ਗਏ ਤੇ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ। ਐਸਐਸਐਫ ਦੇ ਮੁਲਾਜ਼ਮਾਂ ਨੂੰ ਇਲਾਜ ਲਈ ਪਟਿਆਲਾ ਅਮਰ ਹਸਪਤਾਲ ਵਿੱਚ ਲਿਜਾਂਦਾ ਗਿਆ ਹੈ ਜਿਸ ਤੋਂ ਬਾਅਦ ਹੁਣ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਦੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਨੇ ਜਾਣਕਾਰੀ ਦਿੱਤੀ ਕਿ ਦੇਰ ਰਾਤ ਸੜਕ ਸੁਰੱਖਿਆ ਫੋਰਸ ਦੀ ਗੱਡੀ ਨਾਲ ਇੱਕ ਕਾਰ ਚਾਲਕ ਜੋ ਕਿ ਸਮਾਨਤ ਤਰਫ ਤੋਂ ਆ ਰਿਹਾ ਸੀ ਜਿਸ ਨੇ ਗੱਡੀ ਲਿਆ ਕੇ ਸੜਕ ਸੁਰੱਖਿਆ ਫੋਰਸ ਵਾਲੀ ਗੱਡੀ ਵਿੱਚ ਮਾਰ ਦਿੱਤੀ।
ਇਸ ਤੋਂ ਬਾਅਦ ਉਨ੍ਹਾਂ ਦੇ ਦੋ ਕਾਂਸਟੇਬਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਪਹਿਲਾਂ ਪਟਿਆਲਾ ਅਮਰ ਹਸਪਤਾਲ ਵਿੱਚ ਤੇ ਹੁਣ ਇੱਕ ਕਾਂਸਟੇਬਲ ਹਰਸ਼ਵੀਰ ਸਿੰਘ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਹੈ ਜਿਸ ਦੀ ਸਿਹਤ ਬਹੁਤ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਥਾਣਾ ਮੁਖੀ ਭਵਾਨੀਗੜ੍ਹ ਨੇ ਜਾਣਕਾਰੀ ਦਿੱਤੀ ਕਿ ਹਰਸ਼ਵੀਰ ਨਾਲ ਮੌਜੂਦ ਕਾਂਸਟੇਬਲ ਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਸ ਨੂੰ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : Amritsar News: ਅੰਮ੍ਰਿਤਸਰ 'ਚ ਖ਼ੂਨੀ ਡੋਰ ਖਿਲਾਫ਼ ਖ਼ਾਸ ਮੁਹਿੰਮ; ਪੁਲਿਸ ਬੱਚਿਆਂ ਨੂੰ ਬੁਲਾ ਕੇ ਕਰ ਰਹੀ ਜਾਗਰੂਕ
ਇਸ ਸਬੰਧੀ ਸਿਵਲ ਹਸਪਤਾਲ ਭਵਾਨੀਗੜ੍ਹ ਦੇ ਡਾਕਟਰ ਦੇਰ ਰਾਤ ਮਰੀਜ਼ ਆਏ ਸੀ ਜਿਨ੍ਹਾਂ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਨਾਜ਼ੁਕ ਸੀ ਇਸ ਲਈ ਇਨ੍ਹਾਂ ਵਿਚੋਂ ਦੋ ਮਰੀਜ਼ਾਂ ਨੂੰ ਮੁਢਲੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ ਅਤੇ ਇੱਕ ਮਰੀਜ਼ ਨੂੰ ਜੋ ਕਿ ਕਾਰ ਦਾ ਚਾਲਕ ਸੀ ਉਸ ਨੂੰ ਉਸ ਨੂੰ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ : Moga News: ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਮਹਾਂ ਪੰਚਾਇਤ ਦੌਰਾਨ ਲਏ ਵੱਡੇ ਫੈਸਲੇ