Samrala Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਪੰਜਾਬ ਦੇ ਸਮਰਾਲਾ ਦੇ ਨਜ਼ਦੀਕ ਅੱਜ ਤੜਕਸਾਰ 5 ਵਜੇ ਤੋਂ ਬਾਅਦ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਸਵਾਰੀਆਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ 12 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ ਜਿਨਾਂ ਨੂੰ ਸਮਰਾਲਾ ਦੇ ਸਿਵਿਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ। 


COMMERCIAL BREAK
SCROLL TO CONTINUE READING

ਇੰਦੌਰ ਤੋਂ ਚਾਰ ਧਾਮ ਦੀ ਯਾਤਰਾ ਲਈ ਨਿਕਲੇ ਯਾਤਰੀ ਬੱਸ ਵਿੱਚ 50 ਦੇ ਕਰੀਬ ਯਾਤਰੀ ਸਨ। 8 ਤਾਰੀਖ ਤੋਂ ਯਾਤਰਾ ਲਈ ਨਿਕਲੇ ਯਾਤਰੀ ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਸਮਰਾਲਾ ਤੋਂ ਚਾਰ ਕਿਲੋਮੀਟਰ ਅੱਗੇ ਚਹਿਲਾਂ ਪਿੰਡ ਦੇ ਕੋਲ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਯਾਤਰੀਆਂ ਦੀ ਜਾਨ ਚਲੀ ਗਈ ਅਤੇ 12 ਯਾਤਰੀਆ ਦੇ ਗੰਭੀਰ ਸੱਟਾਂ ਲੱਗੀਆਂ ਜਿਹਨਾਂ ਨੂੰ ਸਮਰਾਲਾ ਦੇ ਸਿਵਿਲ ਹਸਪਤਾਲ ਪਹੁੰਚਾਇਆ ਗਿਆ। ਜਿਹੜੇ ਯਾਤਰੀ ਠੀਕ ਹਾਲਤ ਵਿੱਚ ਸਨ ਉਹਨਾਂ ਨੂੰ ਨੇੜੇ ਦੇ ਮੰਦਰ ਵਿੱਚ ਪਹੁੰਚਾਇਆ ਗਿਆ ਹੈ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਇਹ ਹਾਦਸਾ ਇੰਨਾ ਭਿਆਨਕ ਸਾਬਤ ਹੋਇਆ ਕਿ ਬੱਸ ਦਾ ਇੱਕ ਪੂਰਾ ਪਾਸਾ ਹੀ ਨੁਕਸਾਨਿਆ ਗਿਆ ਅਤੇ ਬੱਸ ਵਿੱਚ ਬੈਠੇ ਯਾਤਰੀਆਂ ਵਿੱਚ ਚੀਕ ਚਿਹਾੜਾ ਮੱਚ ਗਿਆ। ਇਸ ਦੁਰਘਟਨਾ ਤੋਂ ਬਾਅਦ ਮੌਕੇ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਆਰੰਭੇ। 


ਮੌਕੇ ਤੇ ਸਮਰਾਲਾ ਪੁਲਿਸ ਵੀ ਪਹੁੰਚ ਗਈ ਸੀ ਅਤੇ ਬੱਸ ਵਿੱਚੋਂ ਜ਼ਖਮੀ ਯਾਤਰੀ ਨੂੰ ਕੱਢ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਵਿੱਚ ਦੋ ਮਹਿਲਾ ਯਾਤਰੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਯਾਤਰੀ ਦੀ ਹਾਲਤ ਬੜੀ ਨਾਜੁਕ ਦੱਸੀ ਜਾ ਰਹੀ ਹੈ।


ਇਸ ਮੌਕੇ ਰਾਹਤ ਕਾਰਜਾਂ ਲਈ ਪੁੱਜੇ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5:30 ਵਜੇ ਦੇ ਕਰੀਬ ਹੋਇਆ ਅਤੇ ਹਾਦਸੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਬਚਾਅ ਕਾਰਜਾਂ ਲਈ ਤੁਰੰਤ ਮੌਕੇ ਤੇ ਪਹੁੰਚੇ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਐਸਐਚ ਓ ਸਮਰਾਲਾ ਰਾਉ ਵਰਿੰਦਰ ਸਿੰਘ ਨੇ ਦੱਸਿਆ, ਕਿ ਉਹਨਾਂ ਨੂੰ ਸਵੇਰੇਪਜ ਵਜੇ ਇਸ ਦੁਰਘਟਨਾ ਦੀ ਜਾਣਕਾਰੀ ਮਿਲੀ ਅਤੇ ਉਹ ਤੁਰੰਤ ਪੁਲਿਸ ਫੋਰਸ ਲੈ ਕੇ ਮੌਕੇ ਤੇ ਪਹੁੰਚ ਗਏ।


ਇਹ ਵੀ ਪੜ੍ਹੋ:  Elvish Yadav case: ਅਲਵਿਸ਼ ਯਾਦਵ ਦੀਆਂ ਵੱਧ ਸਕਦੀਆਂ ਮੁਸ਼ਕਲਾਂ, ਸੱਪ ਦੇ ਜ਼ਹਿਰ ਮਾਮਲੇ 'ਚ ED ਕਰ ਸਕਦੀ ਹੈ ਪੁੱਛਗਿੱਛ