Samrala News: ਵਿਧਾਇਕ ਦਿਆਲਪੁਰਾ ਨੇ SDM ਦਫਤਰ ਵਿੱਚ ਮਾਰੀ ਰੇਡ, ਖੁੱਲ੍ਹੇ ਅਸਮਾਨ ਥੱਲੇ ਰੁਲ ਰਿਹਾ ਸੈਂਕੜੇ ਵਾਹਨਾਂ ਦਾ ਰਿਕਾਰਡ
Samrala News: ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮੈਨੂੰ ਸੂਚਨਾ ਮਿਲੀ ਕਿ ਤਹਿਸੀਲ ਕੰਪਲੈਕਸ ਦੀ ਪੁਰਾਣੀ ਬਿਲਡਿੰਗ ਵਿੱਚ ਕੋਈ ਸਰਕਾਰੀ ਰਿਕਾਰਡ ਦੀਆਂ ਫਾਈਲਾਂ ਪਈਆਂ ਹਨ ਤਾਂ ਮੈਂ ਉੱਥੇ ਤੁਰੰਤ ਪਹੁੰਚਿਆ ਜਦੋਂ ਦੇਖਿਆ ਤਾਂ ਉਸ ਵਿੱਚ ਸੈਂਕੜੇ ਵਾਹਨਾਂ ਦੀਆਂ ਆਰਸੀ ਦੀਆਂ ਸਰਕਾਰੀ ਫਾਈਲਾਂ ਪਈਆਂ ਸਨ ਜੋ ਕਿ 1994 ਦੇ ਆਸ ਪਾਸ ਦੀਆਂ ਹਨ।
Samrala News (ਵਰੁਣ ਕੌਸ਼ਲ): ਅੱਜ ਸਮਰਾਲਾ ਦੀ ਤਹਿਸੀਲ ਕੰਪਲੈਕਸ ਦੀ ਪੁਰਾਣੀ ਇਮਾਰਤ ਵਿੱਚ ਸੈਂਕੜੇ ਵਾਹਨਾਂ ਦਾ ਪੁਰਾਣਾ ਰਿਕਾਰਡ ਪਿਆ ਹੋਣ ਦੀ ਸੂਚਨਾ ਜਦੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਲੱਗੀ ਤਾਂ ਵਿਧਾਇਕ ਨੇ ਮੌਕੇ ਤੇ ਪਹੁੰਚ ਦੇਖਿਆ ਤਾਂ ਓਥੇ 1994 ਦੇ ਆਸ ਪਾਸ ਦੀਆਂ ਸਰਕਾਰੀ ਵਾਹਨਾਂ ਦੀਆਂ ਸੈਂਕੜੇ ਫਾਇਲਾਂ ਉਸ ਪੁਰਾਣੀ ਬਿਲਡਿੰਗ ਵਿੱਚ ਪਈਆਂ ਸਨ। ਇਹ ਦੇਖ ਵਿਧਾਇਕ ਹੈਰਾਨ ਰਹਿ ਗਏ ਤੇ ਕਿਹਾ ਕਿ ਇਸ ਰਿਕਾਰਡ ਦੀ ਸ਼ਰਾਰਤੀ ਅਨਸਰਾਂ ਵੱਲੋਂ ਗਲਤ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਇਸ ਤੋਂ ਬਾਅਦ ਵਿਧਾਇਕ ਨੇ ਤੁਰੰਤ ਐਸ ਡੀ ਐਮ ਦਫਤਰ ਵਿੱਚ ਜਾ ਕੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਕਰਮਚਾਰੀਆਂ ਨੇ ਕਿਹਾ ਕਿ ਇਹ ਰਿਕਾਰਡ ਇਸ ਤਰ੍ਹਾਂ ਬਾਹਰ ਨਹੀਂ ਜਾਣਾ ਚਾਹੀਦਾ ਸੀ ਜਿਸ ਤਰ੍ਹਾਂ ਵੀ ਇਹ ਰਿਕਾਰਡ ਬਾਹਰ ਗਿਆ ਇਸਦੀ ਜਾਂਚ ਕੀਤੀ ਜਾਵੇਗੀ। ਇਸ ਵਿੱਚ ਕਿਸ ਦੀ ਅਣਗਿਹਲੀ ਹੈ ਉਸ ਤੇ ਕਾਰਵਾਈ ਵੀ ਕੀਤੀ ਜਾਵੇ।
ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮੈਨੂੰ ਸੂਚਨਾ ਮਿਲੀ ਕਿ ਤਹਿਸੀਲ ਕੰਪਲੈਕਸ ਦੀ ਪੁਰਾਣੀ ਬਿਲਡਿੰਗ ਵਿੱਚ ਕੋਈ ਸਰਕਾਰੀ ਰਿਕਾਰਡ ਦੀਆਂ ਫਾਈਲਾਂ ਪਈਆਂ ਹਨ ਤਾਂ ਮੈਂ ਉੱਥੇ ਤੁਰੰਤ ਪਹੁੰਚਿਆ ਜਦੋਂ ਦੇਖਿਆ ਤਾਂ ਉਸ ਵਿੱਚ ਸੈਂਕੜੇ ਵਾਹਨਾਂ ਦੀਆਂ ਆਰਸੀ ਦੀਆਂ ਸਰਕਾਰੀ ਫਾਈਲਾਂ ਪਈਆਂ ਸਨ ਜੋ ਕਿ 1994 ਦੇ ਆਸ ਪਾਸ ਦੀਆਂ ਹਨ।
ਜਦੋਂ ਇਸ ਬਾਰੇ ਐਸ ਡੀ ਐਮ ਦਫਤਰ ਸਮਰਾਲਾ ਦੇ ਕਰਮਚਾਰੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਸਾਡੇ ਕੋਲ ਰਿਕਾਰਡ ਪਿਆ ਹੈ ਪਰ ਇਹ ਰਿਕਾਰਡ ਇੱਥੇ ਕਿਸ ਤਰ੍ਹਾਂ ਪਹੁੰਚਿਆ ਇਸ ਦੀ ਜਾਂਚ ਕੀਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਇਸ ਰਿਕਾਰਡ ਦੀ ਦੁਰਵਰਤੋਂ ਵੀ ਕੀਤੀ ਜਾ ਸਕਦੀ ਹੈ ਇਹ ਇਕ ਵੱਡੀ ਅਣਗਿਹਲੀ ਹੈ।
ਵਿਧਾਇਕ ਨੇ ਇਹ ਵੀ ਦੱਸਿਆ ਕਿ ਐਸ ਡੀ ਐਮ ਦਫਤਰ ਦੇ ਕਰਮਚਾਰੀਆਂ ਦੀਆਂ ਹੋਰ ਵੀ ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਹਨ ਜਿਵੇਂ ਕਿ ਲਾਇਸੰਸ ਮਿਲਣ ਵਿੱਚ ਦੋ ਤਿੰਨ ਮਹੀਨੇ ਦੀ ਦੇਰੀ ਪੈਸਿਆਂ ਦਾ ਲੈਣ ਦੇਣ ਜਿਸ ਲਈ ਅਸੀਂ ਇਹਨਾਂ ਨੂੰ ਹਲੇ ਤਾਂ ਪਿਆਰ ਨਾਲ ਸਮਝਾਇਆ ਅਗਰ ਇਹ ਨਾ ਸੁਧਰੇ ਤਾਂ ਅੱਗੇ ਨਾ ਤੇ ਕਾਰਵਾਈ ਕੀਤੀ ਜਾਵੇਗੀ।