Samrala News: ਸਿਵਲ ਹਸਪਤਾਲ ਵਿੱਚ ਐਕਸਪਾਇਰੀ ਦਵਾਈਆਂ ਹੋਣ ਦੀ ਸੂਚਨਾ ਮਿਲਣ ਤੇ ਹਲਕਾ MLA ਨੇ ਮਾਰਿਆ ਛਾਪਾ
Samrala News: ਵਿਧਾਇਕ ਨੇ ਕਿਹਾ ਕਿ ਮੈਨੂੰ ਬੜੀ ਹੈਰਾਨੀ ਹੋਈ ਕਿ ਇੰਨੀ ਵੱਡੀ ਮਾਤਰਾ ਵਿੱਚ ਐਕਸਪਾਇਰੀ ਦਵਾਈ ਹਸਪਤਾਲ ਦੇ ਸਟੋਰ ਵਿੱਚ ਮੌਜੂਦ ਹੈ। ਇਥੋਂ ਇਹ ਸਿੱਧਾ ਸਿੱਧਾ ਜਾਪਦਾ ਹੈ ਕਿ ਸਰਕਾਰ ਵੱਲੋਂ ਜੋ ਦਵਾਈਆਂ ਹਸਪਤਾਲ ਨੂੰ ਭੇਜੀਆਂ ਜਾਂਦੀਆਂ ਹਨ।
Samrala News: ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਚੈਕਿੰਗ ਲਈ ਪਹੁੰਚੇ ਗਏ। ਆਪ ਵਿਧਾਇਕ ਨੂੰ ਸੂਚਨਾ ਮਿਲੀ ਸੀ ਕਿ ਸਿਵਲ ਹਸਪਤਾਲ ਸਮਰਾਲਾ ਵਿੱਚ ਲੱਖਾਂ ਰੁਪਏ ਦੀ ਐਕਸਪਾਇਰੀ ਦਵਾਈ ਪਈ ਹੈ ਤਾਂ ਉਨ੍ਹਾਂ ਨੇ ਖੁੱਦ ਸਟੋਰ ਦੀ ਚੈਕਿੰਗ ਕਰਨ ਲੱਗੇ।
ਜਦੋਂ ਸਟਾਫ ਕੋਲੋਂ ਸਟੋਰ ਦੀ ਤਾਲੇ ਦੀ ਚਾਬੀ ਮੰਗੀ ਗਈ ਤਾਂ ਸਟਾਫ ਨੇ ਇਹ ਕਿਹਾ ਕਿ ਚਾਬੀ ਨਹੀਂ ਮਿਲ ਰਹੀ ਤਾਂ ਵਿਧਾਇਕ ਦਿਆਲਪੁਰਾ ਨੇ ਕੋਲ ਖੜ੍ਹ ਕੇ ਸਟੋਰ ਦਾ ਤਾਲਾ ਤੁੜਵਾਇਆ ਅਤੇ ਸਟੋਰ ਦੇ ਅੰਦਰ ਦਾਖਲ ਹੋਏ। ਚੈਕਿੰਗ ਦੌਰਾਨ ਸਟੋਰ ਵਿੱਚ ਲੱਖਾਂ ਰੁਪਏ ਦੀ ਐਕਸਪਾਇਰੀ ਦਵਾਈ ਦੇਖ ਕੇ ਵਿਧਾਇਕ ਨੇ ਮੌਕੇ 'ਤੇ ਐਸਐਮਓ ਡਾਕਟਰ ਤਾਰਿਕ ਜੋਤ ਸਿੰਘ ਨੂੰ ਬੁਲਾਇਆ ਅਤੇ ਇਸ ਦੇ ਪਿੱਛੇ ਦੇ ਕਾਰਨਾਂ ਬਾਰੇ ਪੁੱਛਿਆ।
ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮੈਨੂੰ ਇਹ ਸੂਚਨਾ ਮਿਲੀ ਕਿ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲੱਖਾਂ ਰੁਪਏ ਦੀ ਐਕਸਪਾਇਰੀ ਦਵਾਈ ਮੌਜੂਦ ਹੈ। ਜਿਸ 'ਤੇ ਮੈਂ ਤੁਰੰਤ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਿਆ ਅਤੇ ਸਟੋਰ ਦਾ ਤਾਲਾ ਤੁੜਵਾ ਕੇ ਜਦੋਂ ਅੰਦਰ ਦੇਖਿਆ ਤਾਂ ਸਟੋਰ ਵਿੱਚ ਲੱਖਾਂ ਰੁਪਏ ਦੀ ਐਕਸਪਾਇਰੀ ਦਵਾਈ ਦੇ ਡੱਬੇ ਭਰੇ ਪਏ ਹਨ। ਵਿਧਾਇਕ ਨੇ ਕਿਹਾ ਕਿ ਮੈਨੂੰ ਬੜੀ ਹੈਰਾਨੀ ਹੋਈ ਕਿ ਇੰਨੀ ਵੱਡੀ ਮਾਤਰਾ ਵਿੱਚ ਐਕਸਪਾਇਰੀ ਦਵਾਈ ਹਸਪਤਾਲ ਦੇ ਸਟੋਰ ਵਿੱਚ ਮੌਜੂਦ ਹੈ। ਇਥੋਂ ਇਹ ਸਿੱਧਾ ਸਿੱਧਾ ਜਾਪਦਾ ਹੈ ਕਿ ਸਰਕਾਰ ਵੱਲੋਂ ਜੋ ਦਵਾਈਆਂ ਹਸਪਤਾਲ ਨੂੰ ਭੇਜੀਆਂ ਜਾਂਦੀਆਂ ਹਨ। ਉਹਨਾਂ ਨੂੰ ਸਟੋਰਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਗਰੀਬ ਮਰੀਜ਼ਾਂ ਨੂੰ ਹਸਪਤਾਲ ਦੇ ਬਾਹਰ ਦੇ ਸਟੋਰਾਂ ਤੋਂ ਮਜਬੂਰੀ ਵਿੱਚ ਮਹਿੰਗੀਆਂ ਦਵਾਈਆਂ ਖਰੀਦਣੀਆਂ ਪੈਂਦੀਆ ਹਨ। ਇਹ ਕੰਮ ਸਾਰਾ ਮਿਲੀ ਭੁਗਤ ਨਾਲ ਚੱਲਦਾ ਹੈ ਇਸ ਵਿੱਚ ਜੋ ਵੀ ਦੋਸ਼ੀ ਹੋਵੇਗਾ ਉਸ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਐਸਐਮਓ ਡਾ. ਤਾਰਿਕ ਜੋਤ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ 3 ਫਾਰਮੈਸੀ ਆਫੀਸਰ ਹਨ> ਉਹਨਾਂ ਵਿੱਚੋਂ ਦੋ ਦੀ ਡਿਊਟੀ ਬਾਹਰ ਲੱਗੀ ਹੋਈ ਹੈ ਅਤੇ ਇੱਕ ਫਾਰਮੈਸੀ ਆਫੀਸਰ ਦਵਾਈਆਂ ਨੂੰ ਡਿਸਟਰੀਬਿਊਟ ਕਰ ਰਿਹਾ ਹੈ। ਫਾਰਮੇਸੀ ਅਫਸਰ ਨਾਲ ਇੱਕ ਨਵਾਂ ਸਟਾਫ ਹੈ ਜਿਸ ਨੂੰ ਕਿ ਹਲੇ ਕੁਝ ਵੀ ਨਹੀਂ ਪਤਾ ਐਸਐਮਓ ਡਾ ਤਾਰਿਕ ਜੋਤ ਨੇ ਦੱਸਿਆ ਹਸਪਤਾਲ ਵਾਸਤੇ ਦਵਾਈਆਂ ਦੀ ਜੋ ਡਿਮਾਂਡ ਹੁੰਦੀ ਹੈ। ਉਸ ਤੋਂ 10% ਵਾਧੇ ਨਾਲ ਦਵਾਈਆਂ ਮੰਗਾਈਆਂ ਜਾਂਦੀਆਂ ਹਨ ਜਿਨਾਂ ਵਿੱਚੋਂ ਕੁਝ ਦਵਾਈਆਂ ਸਟੋਰ ਵਿੱਚ ਬਚਿਆ ਰਹਿ ਜਾਂਦੀਆਂ ਹਨ। ਉਹਨਾਂ ਦਵਾਈਆਂ ਨੂੰ ਫਾਰਮੇਸੀ ਆਫੀਸਰ ਵੱਲੋਂ ਸਮੇਂ ਸਿਰ ਬਾਇਓ ਮੈਡੀਕਲ ਵਾਲਿਆਂ ਨੂੰ ਦੇ ਦਿੱਤਾ ਜਾਂਦਾ ਹੈ ਪਰ ਹੁਣ ਦੋ ਫਾਰਮੈਸੀ ਆਫੀਸਰਾਂ ਦੀ ਬਾਹਰ ਡਿਊਟੀ ਹੋਣ ਕਾਰਨ ਉਨ੍ਹਾਂ ਨੇ ਇਹਨਾਂ ਦਵਾਈਆਂ ਬਾਰੇ ਨਹੀਂ ਦੱਸਿਆ। ਜਿਸ ਵਿੱਚ ਇਹ ਸਾਰੀ ਗਲਤੀ ਉਨ੍ਹਾਂ ਦੀ ਹੈ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਸ ਵਿੱਚ ਜੋ ਵੀ ਦੋਸ਼ੀ ਹੋਵੇਗਾ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇ।