Khanauri Border News: ਸੰਯੁਕਤ ਕਿਸਾਨ ਮੋਰਚੇ ਦਾ ਜੱਥਾ ਅੱਜ ਖਨੌਰੀ ਸਰਹੱਦ ਪੁੱਜੇਗਾ; ਮਤੇ ਉਤੇ ਕੀਤੀ ਜਾਵੇਗੀ ਚਰਚਾ
Khanauri Border News: ਸੰਯੁਕਤ ਕਿਸਾਨ ਮੋਰਚਾ (SKM) ਨੇ ਵੀਰਵਾਰ ਨੂੰ ਪੰਜਾਬ ਦੇ ਮੋਗਾ ਵਿੱਚ ਮਹਾਪੰਚਾਇਤ ਦੌਰਾਨ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ।
Khanauri Border News: ਸੰਯੁਕਤ ਕਿਸਾਨ ਮੋਰਚਾ (SKM) ਨੇ ਵੀਰਵਾਰ ਨੂੰ ਪੰਜਾਬ ਦੇ ਮੋਗਾ ਵਿੱਚ ਮਹਾਪੰਚਾਇਤ ਦੌਰਾਨ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਇਸ ਸਬੰਧੀ ਅੱਜ ਕਿਸਾਨ ਆਗੂਆਂ ਦੀ 6 ਮੈਂਬਰੀ ਕਮੇਟੀ 101 ਕਿਸਾਨਾਂ ਨੂੰ ਲੈ ਕੇ ਖਨੌਰੀ ਬਾਰਡਰ 'ਤੇ ਪਹੁੰਚੇਗੀ। ਇੱਥੇ ਐਸਕੇਐਮ ਵੱਲੋਂ ਅੰਦੋਲਨ ਚਲਾ ਰਹੇ ਆਗੂਆਂ ਸਰਵਣ ਪੰਧੇਰ ਅਤੇ ਡੱਲੇਵਾਲ ਤੋਂ ਸਮਰਥਨ ਲਈ ਸਹਿਮਤੀ ਲਈ ਜਾਵੇਗੀ। ਮਹਾਪੰਚਾਇਤ ਦੌਰਾਨ ਕਿਹਾ ਗਿਆ ਕਿ ਸਾਰੇ ਕਿਸਾਨ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਕੋਈ ਵੀ ਕਿਸਾਨ ਗਰੁੱਪ ਦਾ ਆਗੂ ਕੋਈ ਟਿੱਪਣੀ ਨਹੀਂ
ਇਸ ਤੋਂ ਇਲਾਵਾ ਐੱਸਕੇਐੱਮ ਵੱਲੋਂ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਅੱਜ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ 11 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ।
ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ
ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੀਡੀਆ ਬੁਲੇਟਿਨ ਜਾਰੀ ਕਰਦਿਆਂ ਡਾ. ਅਵਤਾਰ ਸਿੰਘ ਨੇ ਕਿਹਾ ਕਿ ਡੱਲੇਵਾਲ ਤਾਂ ਗੱਲ ਕਰਨ ਦੇ ਵੀ ਸਮਰਥ ਨਹੀਂ ਹਨ। ਬਲੱਡ ਪ੍ਰੈਸ਼ਰ ਉੱਪਰ ਅਤੇ ਹੇਠਾਂ ਜਾ ਰਿਹਾ ਹੈ। ਮੰਗਲਵਾਰ ਨੂੰ ਕਮਜ਼ੋਰੀ ਕਾਰਨ ਉਹ ਕਰੀਬ ਇਕ ਘੰਟੇ ਤੱਕ ਬੇਹੋਸ਼ ਰਹੇ। ਡਾਕਟਰਾਂ ਨੇ ਉਸ ਨੂੰ ਪਾਣੀ ਪਿਲਾਇਆ ਤਾਂ ਉਸ ਨੂੰ ਕੁਝ ਰਾਹਤ ਮਿਲੀ।
ਇਹ ਵੀ ਪੜ੍ਹੋ : Amritsar News: ਅੰਮ੍ਰਿਤਸਰ 'ਚ ਖ਼ੂਨੀ ਡੋਰ ਖਿਲਾਫ਼ ਖ਼ਾਸ ਮੁਹਿੰਮ; ਪੁਲਿਸ ਬੱਚਿਆਂ ਨੂੰ ਬੁਲਾ ਕੇ ਕਰ ਰਹੀ ਜਾਗਰੂਕ
ਬੀਤੀ ਰਾਤ ਵੀ ਉਸਦਾ ਬੀਪੀ 77/45 ਤੋਂ ਹੇਠਾਂ ਅਤੇ ਨਬਜ਼ ਦੀ ਦਰ 38 ਤੋਂ ਹੇਠਾਂ ਆ ਗਈ ਸੀ। ਰਾਤ 2:30 ਵਜੇ ਤੱਕ ਬੀਪੀ ਕੁਝ ਸਥਿਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਉਸ ਨਾਲ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਡੱਲੇਵਾਲ ਦੇ ਚੈਕਅੱਪ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੀ ਸਰਹੱਦ ’ਤੇ ਤਾਇਨਾਤ ਹੈ।