Sangrur News(ਕੀਰਤੀ ਪਾਲ): ਪੰਜਾਬ  ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਘੱਟ ਹੋਣ ਕਾਰਨ ਸਰਕਾਰ ਵੱਲੋਂ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਇਲਾਵਾ ਹੋਰ ਫਸਲਾਂ ਦੀ ਬਿਜਾਈ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਤੋਂ ਇਲਾਵਾ ਸਹਾਇਕ ਫ਼ਸਲਾਂਬੀਜਣ ਲਈ ਪ੍ਰੇਰਿਤ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਸੈਮੀਨਾਰ ਕਰਵਾਏ ਜਾ ਰਹੇ ਹਨ।


COMMERCIAL BREAK
SCROLL TO CONTINUE READING

ਸੰਗਰੂਰ ਜ਼ਿਲ੍ਹੇ ਦੇ ਪਿੰਡ ਰੋਗਲਾ ਦਾ ਰਹਿਣ ਵਾਲਾ 65 ਸਾਲਾ ਕਿਸਾਨ ਬਲਵਿੰਦਰ ਸਿੰਘ ਕਣਕ ਅਤੇ ਝੋਨੇ ਦੀ ਬਦਲਵੀ ਖੇਤੀ ਨੂੰ ਛੱਡ ਕੇ ਆਪਣੇ ਖੇਤ ਦੇ ਵਿੱਚ ਫਲਾਂ ਦੀ ਖੇਤੀ ਕਰ ਰਿਹਾ ਹੈ। ਉਸਨੇ ਆਪਣੇ ਖੇਤ ਦੇ ਵਿੱਚ ਡੇਢ ਏਕੜ ਦੇ ਵਿੱਚ ਕਸ਼ਮੀਰ ਅਤੇ ਹਿਮਾਚਲ ਵਰਗੇ ਪ੍ਰਦੇਸ਼ਾਂ ਵਿੱਚ ਹੋਣ ਵਾਲੇ ਸੇਬ ਦੀ ਖੇਤੀ 2019 ਦੇ ਵਿੱਚ ਕਰਨੀ ਸ਼ੁਰੂ ਕੀਤੀ ਸੀ। ਸਾਲ 2021 ਦੇ ਵਿੱਚ ਆਪਣੇ ਖੇਤ ਦੇ ਵਿੱਚ ਡਰੈਗਨ ਫਰੂਟ ਦਾ ਬਾਗ ਵੀ ਲਗਾਇਆ ਸੀ।


ਬਲਵਿੰਦਰ ਸਿੰਘ ਨੇ ਆਪਣੇ ਖੇਤ ਦੇ ਵਿੱਚ ਕੁਝ ਬੂਟੇ ਆੜੂ ਦੇ ਫਲ ਦੇ ਬਦਾਮਾਂ ਦੇ ਫਲ ਦੇ ਅਤੇ ਅਖਰੋਟ ਅਤੇ ਅੰਬ ਦੇ ਫਲ ਦੇ ਵੀ ਲਗਾਏ ਸਨ ਅਤੇ ਜੋ ਹਰ ਸਾਲ ਮੌਸਮ ਦੇ ਹਿਸਾਬ ਦੇ ਨਾਲ ਫਲ ਦੇ ਰਹੇ ਸਨ। ਉਸ ਨੇ ਕਿਹਾ ਕਿ ਮੈਂ ਖੇਤਾਂ ਦੇ ਵਿੱਚ ਹੀ ਆਪਣਾ ਘਰ ਬਣਾ ਕੇ ਪਰਿਵਾਰ ਦੇ ਨਾਲ ਰਹਿ ਰਿਹਾ ਹਾਂ ਅਤੇ ਆਪਣੀ ਜਮੀਨ ਦੇ ਵਿੱਚ ਡੇਢ ਏਕੜ ਜਮੀਨ ਦੇ ਵਿੱਚ ਫਲਾਂ ਦੀ ਖੇਤੀ ਕਰ ਰਿਹਾ ਹਾਂ ਅਲੱਗ-ਅਲੱਗ ਫਲਾਂ 'ਤੇ ਅਲੱਗ ਅਲੱਗ ਸਮੇਂ ਦੇ ਉੱਪਰ ਆਉਂਦੇ ਹਨ ਅਤੇ ਮਾਰਕੀਟ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਜਾ ਕੇ ਵੇਚ ਦਿੰਦੇ ਹਾਂ।


ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨਾਂ ਨੇ ਸੋਸ਼ਲ ਮੀਡੀਆ ਦੇ ਯੂਟੀਊਬ ਪਲੈਟਫਾਰਮ ਦੇ ਉੱਪਰ ਵੀਡੀਓ ਦੇਖ ਕੇ ਆਪਣਾ ਮਨ ਬਣਾਇਆ ਕਿ ਉਹ ਕਣਕ ਅਤੇ ਝੋਨੇ ਦੀ ਵਤਨ ਵੀ ਫਸਲਾਂ ਦੀ ਬਜਾਏ ਆਪਣੇ ਖੇਤ ਦੇ ਵਿੱਚ ਫਲਾਂ ਦੀ ਖੇਤੀ ਕਰਨਗੇ ਅਤੇ ਉਥੋਂ ਹੀ ਵੀਡੀਓ ਦੇਖਦੇ ਹੋਏ ਉਹਨਾਂ ਨੇ ਫਲਾਂ ਦੇ ਬਾਗ ਲਗਾਉਣ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ।


ਸੇਬ ਦੀ ਫਲਾਂ ਦੇ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਮਈ ਮਹੀਨੇ ਦੇ ਅੰਤ ਅਤੇ ਜੂਨ ਦੇ ਸ਼ੁਰੂਆਤ ਤੋਂ ਬਾਅਦ ਸੇਬ ਦੇ ਬੂਟਿਆਂ ਦੇ ਉੱਪਰ ਫਲ ਪੱਕਣੇ ਸ਼ੁਰੂ ਹੋ ਜਾਂਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਗੋਲਡਨ ਕਿਸਮ ਅਤੇ ਹਰਮਨ 99 ਸੇਬ ਕਿਸਮ ਦੀ ਖੇਤੀ ਦੇ ਸੇਬ ਦੇ ਬੂਟੇ ਲਗਾਏ ਸਨ ਅਤੇ ਇਸ ਵਾਰ ਗਰਮੀ ਕਾਰਨ ਫਲ ਤਾਂ ਹੋਏ ਪਰ ਪੱਕਣ ਵੇਲੇ ਨਾ ਤਾਂ ਸੇਬ ਦੇ ਫਲਾਂ ਦਾ ਆਕਾਰ ਵੱਡਾ ਹੋਇਆ ਅਤੇ ਨਾ ਹੀ ਇਹਨਾਂ ਦਾ ਪੱਕੇ ਹੋਏ ਫਲ ਵਰਗਾ ਰੰਗ ਬਣਿਆ।


ਜਿਸ ਕਾਰਨ ਇਹ ਬਾਜ਼ਾਰ ਦੇ ਵਿੱਚ ਨਹੀਂ ਵਿਕਣਗੇ ਅਤੇ ਹੁਣ ਚੱਲ ਰਹੀ ਆ ਤੇਜ਼ ਹਵਾਵਾਂ ਦੇ ਕਾਰਨ ਇਹ ਫਲ ਕੱਚੇ ਪੱਕੇ ਹੇਠਾਂ ਡਿੱਗ ਜਾਂਦੇ ਹਨ ਅਤੇ ਹੁਣ ਇਹ ਸਿਰਫ ਪਸ਼ੂਆਂ ਦੇ ਚਾਰੇ ਦੇ ਹੀ ਕੰਮ ਆਉਣਗੇ।


ਬਲਵਿੰਦਰ ਨੇ ਕਿਹਾ ਕਿ ਵੱਧ ਰਹੀ ਗਰਮੀ ਕਾਰਨ ਉਹਨਾਂ ਦੇ ਅੰਬ ਦੇ ਬੂਟੇ ਵੀ ਸੁੱਕ ਗਏ ਹਨ ਅਤੇ ਡਰੈਗਨ ਫਰੂਟ ਦੀ ਖੇਤੀ ਦੇ ਉੱਪਰ ਵੀ ਵੱਡਾ ਪ੍ਰਭਾਵ ਪਿਆ ਹੈ। ਉਹਨਾਂ ਕਿਹਾ ਹੈ ਕਿ ਬਾਗਬਾਨੀ ਵਿਭਾਗ ਦੇ ਵੱਲੋਂ ਮੇਰੇ ਨਾਲ ਕਿਸੇ ਕਿਸਮ ਦਾ ਕੋਈ ਸੰਪਰਕ ਨਹੀਂ ਕੀਤਾ ਗਿਆ। ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਸੁਹਾਵਣਾ ਹੁੰਦਾ ਹੈ ਅਤੇ ਤਾਪਮਾਨ ਵਿੱਚ ਕਮੀ ਆਉਂਦੀ ਹੈ ਤਾਂ ਹੋ ਸਕਦਾ ਕਿ ਇਸ ਖੇਤੀ ਦੇ ਵਿੱਚ ਫਲ ਥੋੜੇ ਵਧੀਆ ਹੋ ਜਾਣ ਅਤੇ ਸਾਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ।


ਬਾਗਬਾਨੀ ਵਿਭਾਗ ਜ਼ਿਲ੍ਹਾ ਸੰਗਰੂਰ ਦੇ ਉਪ ਡਾਇਰੈਕਟਰ ਡਾਕਟਰ ਨਿਰਵੰਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਇੱਕ ਸੁਲਝੇ ਹੋਏ ਕਿਸਾਨ ਹਨ। ਉਹ ਕਾਫੀ ਲੰਬੇ ਸਮੇਂ ਤੋਂ ਆਪਣੇ ਖੇਤਾਂ ਦੇ ਵਿੱਚ ਫਲਾਂ ਦੀ ਖੇਤੀ ਕਰ ਰਹੇ ਹਨ ਅਤੇ ਉਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਕਾਫੀ ਤਰ੍ਹਾਂ ਦੇ ਫਲ ਲਗਾਏ ਹੋਏ ਹਨ।


ਸੇਬ ਦੀ ਖੇਤੀ ਦੇ ਬਾਰੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੇਬ ਦੀ ਖੇਤੀ ਠੰਡੇ ਪ੍ਰਦੇਸ਼ਾਂ ਜਿਵੇਂ ਹਿਮਾਚਲ ਅਤੇ ਕਸ਼ਮੀਰ ਵਰਗੇ ਪ੍ਰਦੇਸ਼ਾਂ ਦੇ ਵਿੱਚ ਹੁੰਦੀ ਹੈ ਪੰਜਾਬ ਦੇ ਵਿੱਚ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਸੇਬ ਦੀ ਖੇਤੀ ਕਰਨ ਦੇ ਲਈ ਨਹੀਂ ਸੁਝਾਅ ਦਿੰਦੇ। ਕੁਝ ਕਿਸਾਨ ਆਪਣੇ ਮਰਜ਼ੀ ਦੇ ਨਾਲ ਇਸ ਦੇ ਖੇਤੀ ਕਰ ਰਹੇ ਹਨ ਪਰ ਤਾਪਮਾਨ ਜਿਆਦਾ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਸੇਬ ਦੇ ਖੇਤੀ ਵਿੱਚ ਨੁਕਸਾਨ ਹੋ ਜਾਂਦਾ ਹੈ। ਫਿਰ ਵੀ ਅਸੀਂ ਬਲਵਿੰਦਰ ਸਿੰਘ ਦੇ ਖੇਤਾਂ ਦੇ ਵਿੱਚ ਜਾ ਕੇ ਮੁਆਇਨਾ ਕਰਕੇ ਆਵਾਂਗੇ ਅਤੇ ਅਗਰ ਪੰਜਾਬ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਕਿਸੇ ਕਿਸਮ ਦੇ ਨਾਲ ਬਲਵਿੰਦਰ ਸਿੰਘ ਦੀ ਮਦਦ ਕੀਤੀ ਜਾਵੇ ਤਾਂ ਅਸੀਂ ਜਰੂਰ ਮਹਿਕਮੇ ਤੋਂ ਉਹਨਾਂ ਦੀ ਮਦਦ ਕਰਾਂਗੇ।