Sangrur News: ਪੰਜਾਬ ਵਿੱਚ ਕਤਲ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਲਯੁਗੀ ਪੁੱਤ ਨੇ ਘਰ 'ਚ ਸੁੱਤੇ ਪਏ ਪਿਤਾ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਭਵਾਨੀਗੜ੍ਹ 'ਚ ਰੂਹ ਕੰਬਾਊ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਇੱਕ ਕਲਯੁਗੀ ਪੁੱਤ ਨੇ ਘਰ 'ਚ ਸੁੱਤੇ ਪਏ ਆਪਣੇ ਹੀ ਪਿਤਾ ਨੂੰ ਟਕੂਏ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਘਟਨਾ ਨੇੜਲੇ ਪਿੰਡ ਬਟੜਿਆਣਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਤਲ ਪੁੱਤ ਦਾ ਢਾਈ ਮਹੀਨੇ ਪਹਿਲਾਂ ਆਪਣੀ ਘਰ ਵਾਲੀ ਨਾਲ ਤਲਾਕ ਹੋਇਆ ਸੀ ਜਿਸਦੇ ਚੱਲਦਿਆਂ ਉਹ ਪ੍ਰੇਸ਼ਾਨ ਚੱਲ ਰਿਹਾ ਸੀ। 


ਇਹ ਵੀ ਪੜ੍ਹੋ: Covid in Chandigarh: ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਚੰਡੀਗੜ੍ਹ ਹੋਇਆ ਅਲਰਟ! ਜਾਣੋ ਕਿਵੇਂ ਬਚਿਆ ਜਾ ਸਕਦਾ ਹੈ

ਮ੍ਰਿਤਕ ਚਰਨਜੀਤ ਸਿੰਘ (64) ਮਿਹਨਤ ਮਜਦੂਰੀ ਕਰਦਾ ਸੀ ਜਦੋਂਕਿ ਉਸਦਾ ਕਾਤਲ ਪੁੱਤ ਮਨਪ੍ਰੀਤ ਸਿੰਘ (26) ਪਲੰਬਰ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਭਵਾਨੀਗੜ੍ਹ ਦੇ ਐਸ.ਐੱਚ.ਓ. ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ''ਚ ਪੁਲਸ ਨੂੰ ਪਤਾ ਲੱਗਿਆ ਹੈ ਕਿ ਆਪਣੇ ਤਲਾਕ ਹੋਣ ਦੇ ਪਿੱਛੇ ਮਨਪ੍ਰੀਤ ਆਪਣੇ ਪਿਤਾ ਚਰਨਜੀਤ ਨੂੰ ਜੁੰਮੇਵਾਰ ਮੰਨਦਾ ਸੀ ਤੇ 


ਇਸ ਤੋਂ ਬਾਅਦ ਉਸਨੇ ਗੁੱਸੇ 'ਚ ਆ ਕੇ ਬੀਤੀ ਰਾਤ ਕਰੀਬ 2 ਵਜੇ ਮਨਪ੍ਰੀਤ ਨੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਪਿਤਾ ਚਰਨਜੀਤ ਨੂੰ ਕਤਲ ਕਰ ਦਿੱਤਾ। ਇੰਸਪੈਕਟਰ ਅਜੇ ਨੇ ਦੱਸਿਆ ਕਿ ਪੁਲਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਫਿਲਹਾਲ ਪੁਲਿਸ ਨੇ ਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ।


(ਕੀਰਤੀਪਾਲ ਕੁਮਾਰ ਦੀ  ਰਿਪੋਰਟ)


ਇਹ ਵੀ ਪੜ੍ਹੋ: Muktsar Crime News: ਦੋਸਤ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਇੱਕ ਜ਼ਖਮੀ