Sarkari Naukri 2023: ਸਰਕਾਰੀ ਨੌਕਰੀ ਦੇ ਚਾਹਵਾਨ ਭਾਰਤੀ ਰੇਲਵੇ ਦੀ ਨੌਕਰੀ ਲਈ ਕਰ ਸਕਦੇ ਅਪਲਾਈ, ਜਾਣੋ ਕਿਵੇਂ!
Railway Recruitment 2023: ਕਪੂਰਥਲਾ ਰੇਲਕੋਚ ਫੈਕਟਰੀ ਨੇ ਅਪ੍ਰੈਂਟਿਸਸ਼ਿਪ ਲਈ 550 (Railway Recruitment 2023)ਅਸਾਮੀਆਂ ਲਈ ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ। ਜਿਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
Railway Recruitment 2023: ਰੇਲਵੇ ਅਪ੍ਰੈਂਟਿਸਸ਼ਿਪ ਦੇ ਮੌਕਿਆਂ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਇਹ ਬਹੁਤ ਕੰਮ ਦੀ ਖ਼ਬਰ ਹੈ। ਜੇਕਰ ਤੁਸੀ ਵੀ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਹੋ ਤਾਂ ਤੁਹਾਨੂੰ ਵੀ ਇਸ ਖਬਰ ਵੱਲ ਜ਼ਰਾ ਗੌਰ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਸਰਕਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਭਾਰਤੀ ਰੇਲਵੇ ਵਲੋਂ ਨੌਕਰੀ ਲਈ ਕੁਝ ਅਸਾਮੀਆਂ ਸਾਹਮਣੇ ਆਈਆਂ ਹਨ।
ਅਸਾਮੀਆਂ
ਇਹ ਅਸਾਮੀ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਹੈ। ਇਸ ਦਾ ਮੁੱਖ ਸਥਾਨ ਕਪੂਰਥਲਾ ਰੇਲ ਕੋਚ ਫੈਕਟਰੀ ਹੈ। ਕਪੂਰਥਲਾ ਰੇਲਕੋਚ ਫੈਕਟਰੀ ਨੇ ਅਪ੍ਰੈਂਟਿਸਸ਼ਿਪ ਲਈ 550 (Railway Recruitment 2023)ਅਸਾਮੀਆਂ ਲਈ ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ। ਜਿਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਕਪੂਰਥਲਾ ਰੇਲ ਕੋਚ ਫੈਕਟਰੀ ਵਿੱਚ ਜੋ ਅਸਾਮੀਆਂ ਨਿਕਲੀਆਂ ਹਨ, ਉਹ ਕਈ ਟਰੇਡਾਂ ਵਿੱਚ ਹਨ। ਜਿਸ ਵਿੱਚ ਫਿਟਰ ਦੀਆਂ 215 ਅਸਾਮੀਆਂ, ਵੈਲਡਰ (ਜੀ ਐਂਡ ਈ) ਦੀਆਂ 230 ਅਸਾਮੀਆਂ, ਮਸ਼ੀਨਿਸਟ ਦੀਆਂ 5 ਅਸਾਮੀਆਂ, ਪੇਂਟਰ (ਜੀ) ਦੀਆਂ 5 ਅਸਾਮੀਆਂ, ਕਾਰਪੇਂਟਰ ਦੀਆਂ 5 ਅਸਾਮੀਆਂ ਅਤੇ (Railway Recruitment 2023)ਇਲੈਕਟ੍ਰੀਸ਼ੀਅਨ ਦੀਆਂ 75 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ।
ਅਪਲਾਈ ਕਰਨ ਦੀ ਆਖਰੀ ਮਿਤੀ
ਇਹਨਾਂ ਅਸਾਮੀਆਂ ਦੀ ਅਪਲਾਈ ਕਰਨ ਦੀ ਆਖਰੀ ਮਿਤੀ 4 ਮਾਰਚ 2023 ਰੱਖੀ ਗਈ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਲਾਈ ਕਰਨ ਦੀ ਆਖਰੀ ਮਿਤੀ ਤੱਕ ਇੰਤਜ਼ਾਰ ਨਾ ਕਰਨ ਅਤੇ ਸਹੀ ਸਮੇਂ 'ਤੇ ਅਪਲਾਈ ਕਰਨ।
ਇੰਝ ਕਰੋ ਅਪਲਾਈ
ਅਪਲਾਈ ਕਰਨ ਲਈ ਤੁਹਾਨੂੰ ਰੇਲਵੇ ਵਿਭਾਗ ਦੇ ਦੱਸੇ ਅਧਿਕਾਰਤ (Railway Recruitment 2023) ਵੈੱਬਸਾਈਟ rcf.indianrailways.gov.in ‘ਤੇ ਜਾਣਾ ਪਵੇਗਾ।
ਵਿੱਦਿਅਕ ਯੋਗਤਾ
ਇਹ ਨੌਕਰੀ ਦੀਆਂ ਅਸਾਮੀਆਂ ਉਨ੍ਹਾਂ ਨੌਜਵਾਨਾਂ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ ਹੈ ਜੋ 10ਵੀਂ ਤੋਂ ਬਾਅਦ ITI ਕਰਨ ਤੋਂ ਬਾਅਦ ਰੇਲਵੇ 'ਚ ਨੌਕਰੀ ਦੀ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ ਅਪ੍ਰੈਂਟਿਸਸ਼ਿਪ (Railway Recruitment 2023)ਇੱਕ ਨਿਸ਼ਚਿਤ ਸਮੇਂ ਲਈ ਹੁੰਦੀ ਹੈ, ਉਸ ਤੋਂ ਬਾਅਦ ਰੇਲਵੇ ਵਿਭਾਗ ਆਮ ਤੌਰ 'ਤੇ ਇਨ੍ਹਾਂ ਲੋਕਾਂ ਨੂੰ ਪੱਕੀ ਨੌਕਰੀ ਦੇ ਦਿੰਦਾ ਹੈ।
ਸੂਚਨਾ ਦੇ ਅਨੁਸਾਰ ਰੇਲ ਕੋਚ ਫੈਕਟਰੀ ਅਪ੍ਰੈਂਟਿਸ ਭਰਤੀ 2023 ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 50% ਅੰਕਾਂ ਨਾਲ 10ਵੀਂ ਪਾਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਲਈ ਸਬੰਧਤ ਟਰੇਡ ਵਿੱਚ ਨੈਸ਼ਨਲ (Railway Recruitment 2023)ਟਰੇਡ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
ਉਮਰ ਸੀਮਾ
ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 15 ਸਾਲ ਅਤੇ ਵੱਧ ਤੋਂ ਵੱਧ ਉਮਰ 24 ਸਾਲ ਨਿਰਧਾਰਿਤ ਕੀਤੀ ਗਈ ਹੈ।