Balkaur Singh Moosa village Result: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿੰਡ ਮੂਸਾ ਵਿੱਚ ਬਲਕੌਰ ਸਿੰਘ ਦੇ ਸਮਰਥਕ ਸਰਪੰਚ ਉਮੀਦਵਾਰ ਨੂੰ ਕਰਾਰੀ ਹਾਰ ਦਾ ਸਹਾਮਣਾ ਕਰਨਾ ਪਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰ ਨੰਬਰਦਾਰ ਗੁਰਸ਼ਰਨ ਸਿੰਘ ਮੂਸਾ, ਪਿੰਡ ਮੂਸਾ ਦੇ ਸਰਪੰਚ ਚੁਣੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਡਾ. ਬਲਜੀਤ ਸਿੰਘ ਨੂੰ 413 ਵੋਟਾਂ ਦੇ ਫਰਕ ਨਾਲ ਹਰਾਇਆ। ਵਿਰੋਧੀ ਉਮੀਦਵਾਰ ਡਾ. ਬਲਜੀਤ ਸਿੰਘ ਨੂੰ ਬਲਕੌਰ ਸਿੰਘ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਵੱਲੋਂ ਹੀ ਡਾ. ਬਲਜੀਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਬਲਕੌਰ ਸਿੰਘ ਨੇ ਬਕਾਇਦਾ ਪੋਲਿੰਗ ਏਜੰਟ ਬਣ ਕੇ ਡਿਊਟੀ ਵੀ ਨਿਭਾਈ ਸੀ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਖੁਦ ਵੀ ਆਪਣੇ ਸਹਿਯੋਗੀ ਉਮੀਦਵਾਰ ਦੇ ਹੱਕ ‘ਚ ਪ੍ਰਚਾਰ ਕੀਤਾ ਸੀ। ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਹੱਕ ਚ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ ਸੀ। ਵੋਟਿੰਗ ਤੋਂ ਪਹਿਲਾਂ ਵੀ ਬਲਕੌਰ ਸਿੰਘ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਨਜ਼ਰ ਆਏ ਸਨ। ਇਸ ਦੌਰਾਨ ਬਲਕੌਰ ਸਿੰਘ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ ‘ਚ ਉਹ ਪੋਲਿੰਗ ਬੂਥ ਦੇ ਸਟਾਫ ਨਾਲ ਰਾਬਤਾ ਕਰਦੇ ਦਿਖਾਈ ਦਿੱਤੇ ਸਨ।


ਇਹ ਵੀ ਪੜ੍ਹੋ: Jammu and Kashmir CM: ਉਮਰ ਅਬਦੁੱਲਾ ਨੇ ਚੁੱਕੀ ਸਹੁੰ, 10 ਸਾਲ ਬਾਅਦ ਮੁੜ ਜੰਮੂ-ਕਸ਼ਮੀਰ ਦੀ ਸੰਭਾਲੀ ਕਮਾਨ


ਦੱਸਦਈਏ ਕਿ ਪਿੰਡ ਮੂਸਾ ਪੰਜਾਬ ਦੀ ਹੌਟ ਸੀਟ ਬਣਿਆ ਹੋਇਆ ਸੀ। ਪਹਿਲਾਂ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਵੀ ਇਸ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਇਸ ਵਾਰ ਸਰਪੰਚੀ ਦੀ ਚੋਣ ਲਈ ਇਸ ਪਿੰਡ ਤੋਂ 3 ਉਮੀਦਵਾਰ ਚੋਣ ਮੈਦਾਨ ‘ਚ ਹਨ।


ਇਹ ਵੀ ਪੜ੍ਹੋ: Punjab Breaking Live Updates: ਪੰਜਾਬ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ ਦਾ ਭਖਿਆ ਦੰਗਲ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ