ਪੰਜਾਬ ਦੀ ਤਸਵੀਰ ਬਦਲਣਗੇ `ਸਕੂਲ ਆਫ਼ ਐਮੀਨੈਂਸ`: CM ਭਗਵੰਤ ਮਾਨ
ਮੁੱਖ ਮੰਤਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੇਕਰ `ਸਕੂਲ ਆਫ਼ ਐਮੀਨੈਂਸ` ਦਾ ਪੰਜਾਬੀ ’ਚ ਪੁਲੱਥਾ ਕਰਨਾ ਹੋਵੇ ਤਾਂ ਇਸ ਦਾ ਮਤਲਬ ਬਣਦਾ ਹੈ ਹੁਨਰ ਤਲਾਸ਼ਣ ਵਾਲਾ ਸਕੂਲ।
School of Eminence: ਪੰਜਾਬ ਸਰਕਾਰ ਦੁਆਰਾ ਅੱਜ ਜ਼ਿਲ੍ਹਾ ਮੋਹਾਲੀ ’ਚ ਆਪਣੇ ਨਵੇਂ ਪ੍ਰੋਜੈਕਟ 'ਸਕੂਲ ਆਫ਼ ਐਮੀਨੈਂਸ' ਨੂੰ ਲਾਂਚ ਕਰ ਦਿੱਤਾ ਗਿਆ। ਮੋਹਾਲੀ ’ਚ ਇੰਡੀਅਨ ਸਕੂਲ ਆਫ਼ ਬਿਜ਼ਨਿਸ (ISB) ’ਚ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਨਾਲ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਰਹੇ।
ਸਮਾਗਮ ਦੌਰਾਨ ਆਪਣੇ ਭਾਸ਼ਣ ’ਚ CM ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਲਈ ਇਤਿਹਾਸਕ ਦਿਨ (Historical Day) ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ-ਪੱਧਰ (World level) ਦੇ ਬਣਾਉਣ ਦਾ ਸੁਪਨਾ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ। ਮੁੱਖ ਮੰਤਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੇਕਰ 'ਸਕੂਲ ਆਫ਼ ਐਮੀਨੈਂਸ' ਦਾ ਪੰਜਾਬੀ ’ਚ ਪੁਲੱਥਾ ਕਰਨ ਹੋਵੇ ਤਾਂ ਇਸ ਦਾ ਮਤਲਬ ਬਣਦਾ ਹੈ ਹੁਨਰ ਤਲਾਸ਼ਣ ਵਾਲਾ ਸਕੂਲ। ਉਨ੍ਹਾਂ ਕਿਹਾ ਕਿ ਹੁਨਰ ਅਜਿਹੀ ਸ਼ੈਅ ਹੈ ਜੋ ਕਿਸੇ ਦੀ ਅਮੀਰੀ ਜਾਂ ਗਰੀਬੀ ਨਹੀਂ ਵੇਖਦਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਸਾਡੇ ਬੱਚਿਆਂ ਨੂੰ ਦੇਸ਼-ਵਿਦੇਸ਼ ’ਚ ਪੁੱਛਿਆ ਜਾਵੇ ਕਿ ਉਨ੍ਹਾਂ ਡਿਗਰੀ ਕਿੱਥੋਂ ਹਾਸਲ ਕੀਤੀ ਹੈ ਤਾਂ ਉਹ ਮਾਣ ਨਾਲ ਪੰਜਾਬ ਦਾ ਨਾਮ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮਿਹਨਤੀ ਹਨ ਅਤੇ ਦਿਮਾਗ ਦੀ ਕੋਈ ਕਮੀ ਨਹੀਂ ਹੈ। ਮਾਨ ਨੇ ਕਿਹਾ ਕਿ ਸੂਬੇ ਦੇ ਸਾਰੇ 117 ਐਮੀਨੈਂਸ ਸਕੂਲਾਂ ਦੇ ਨਾਮ ਸੁਤੰਤਰਤਾ ਸੈਨਾਨੀਆਂ ਦੇ ਨਾਮ ’ਤੇ ਰੱਖੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਦੇਸ਼ ਦੇ ਸ਼ਹੀਦਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਦਿੱਲੀ ਦੀ ਤਰਜ ’ਤੇ ਪੰਜਾਬ ਦੇ ਸਕੂਲਾਂ ਨੂੰ ਵੀ ਵਿਸ਼ਵ-ਪੱਧਰ ’ਤੇ ਪਹਿਚਾਣ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦਿੱਲੀ ਵਾਂਗ ਪੰਜਾਬ ਦੇ ਸਕੂਲਾਂ ਨੂੰ ਵੀ ਲੋਕ ਦੇਸ਼ਾਂ-ਵਿਦੇਸ਼ਾਂ ਤੋਂ ਵੇਖਣ ਲਈ ਆਉਣਗੇ।
ਮੁੱਖ ਮੰਤਰੀ ਨੇ ਕਿਹਾ ਅੱਜ ਤੋਂ ਪਹਿਲਾਂ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਇਲਾਵਾ ਹੋਰ ਸਾਰੇ ਕੰਮਾਂ ਦੀ ਜਿੰਮੇਵਾਰੀ ਦਿੱਤੀ ਜਾਂਦੀ ਰਹੀ ਹੈ, ਜਿਸ ਕਾਰਨ ਉਹ ਬੱਚਿਆਂ ਨੂੰ ਪੜ੍ਹਾਉਣ ਲਈ ਪੂਰਾ ਸਮਾਂ ਨਹੀਂ ਦੇ ਪਾਉਂਦੇ ਸਨ। ਪਰ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੂੰ ਅਧਿਆਪਕਾਂ ਤੋਂ ਹੋਰ ਕੰਮਕਾਜ ਵਾਪਸ ਲੈਂਦਿਆਂ ਸਿਰਫ਼ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੀ ਜਿੰਮੇਵਾਰੀ ਦਿੱਤੀ ਹੈ।
ਇਸ ਸਮਾਗਮ ਦੌਰਾਨ 117 ਐਮੀਨੈਂਸ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੰਗਾਪੁਰ ਟ੍ਰੇਨਿੰਗ ਲਈ ਜਾ ਰਹੇ 36 ਪ੍ਰਿੰਸੀਪਲ ਵੀ ਹਾਜ਼ਰ ਰਹੇ।
ਇਹ ਵੀ ਪੜ੍ਹੋ: ਥਾਣੇ ’ਚ ਕਈ ਮੁਲਾਜ਼ਮਾਂ ਨਾਲ ਸ਼ਰੀਰਕ ਸਬੰਧ ਬਣਾਉਂਦੀ ਸੀ ਮਹਿਲਾ ਅਫ਼ਸਰ, ਵੀਡੀਓ ਟਵਿੱਟਰ ’ਤੇ ਵਾਇਰਲ