ਨਵੇਂ ਸਾਲ `ਤੇ ਲੰਡਨ ਵਰਗਾ ਦਿੱਸੇਗਾ ਸੈਕਟਰ 17, ਚੰਡੀਗੜ ਪ੍ਰਸ਼ਾਸਨ ਕਰੇਗਾ ਕਾਇਆ ਕਲਪ
ਜਨਵਰੀ ਵਿਚ ਸੈਕਟਰ 17 ਪਲਾਜ਼ਾ ਦੀ ਦਿੱਖ ਬਦਲਣ ਜਾ ਰਹੀ। ਇਸਦਾ ਨਜ਼ਾਰਾ ਵੇਖ ਕੇ ਤੁਹਾਨੂੰ ਇੰਝ ਲੱਗੇਗਾ ਜਿਵੇਂ ਤੁਸੀਂ ਲੰਡਨ ਵਿਚ ਆ ਗਏ ਹੋਵੋ।
ਚੰਡੀਗੜ: ਚੰਡੀਗੜ ਦੇ ਸੈਕਟਰ 17 ਨੂੰ ਚੰਡੀਗੜ ਦਾ ਦਿਲ ਕਿਹਾ ਜਾਂਦਾ ਹੈ। ਇਕ ਸਮਾਂ ਸੀ ਜਦੋਂ ਸੈਕਟਰ 17 ਵਿਚ ਰੌਣਕਾਂ ਹੀ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ। ਪਰ ਵੱਡੇ ਵੱਡੇ ਮਾਲਾਂ ਦੀ ਉਸਾਰੀ ਨੇ ਸੈਕਟਰ 17 ਤੋਂ ਸੈਲਾਨੀਆਂ ਦਾ ਮੋਹ ਭੰਗ ਕਰ ਦਿੱਤਾ। ਪਰ ਚੰਡੀਗੜ ਪ੍ਰਸ਼ਾਸਨ ਮੁੜ ਤੋਂ ਇਹਨਾਂ ਰੌਣਕਾਂ ਨੂੰ ਵਾਪਸ ਲਿਆਉਣਾ ਚਾਹੁੰਦਾ ਹੈ। ਚੰਡੀਗੜ ਪ੍ਰਸ਼ਾਸਨ ਸੈਕਟਰ 17 ਪਲਾਜ਼ਾ ਨੂੰ ਲੰਡਨ ਸਟ੍ਰੀਟ ਵਾਂਗ ਉਸਾਰਨ ਜਾ ਰਿਹਾ ਹੈ।
ਲੰਡਨ ਸਟ੍ਰੀਟ ਵਾਂਗ ਹੋਵੇਗੀ ਲਾਈਟਾਂ ਦੀ ਜਗਮਗ
ਚੰਡੀਗੜ੍ਹ ਪ੍ਰਸ਼ਾਸਨ ਨੇ ਮੁੜ ਆਪਣੀ ਗੁਆਚੀ ਸ਼ਾਨ ਬਹਾਲ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਪਲਾਜ਼ਾ ਨੂੰ ਲੰਡਨ ਸਟਰੀਟ ਵਰਗਾ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੈਕਟਰ 17 ਪਲਾਜ਼ਾ ਵਿਚ ਸਥਿਤ ਕੁਝ ਦੁਕਾਨਾਂ ਨੂੰ ਸ਼ਿਫਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਪਲਾਜ਼ਾਂ ਨੂੰ ਵੰਨ-ਸੁਵੰਨੀਆਂ ਲਾਈਟਾਂ ਦੇ ਨਾਲ ਸਜਾਇਆ ਜਾਵੇਗਾ। ਜਿਸ ਤੋਂ ਬਾਅਦ ਸੈਕਟਰ 17 ਇੰਝ ਲੱਗੇਗਾ ਜਿਵੇਂ ਲੰਡਨ ਸਟ੍ਰੀਟ ਦਾ ਸ਼ਾਨਦਾਰ ਨਜ਼ਾਰਾ ਹੁੰਦਾ ਹੈ। ਪ੍ਰਸ਼ਾਸਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਦਸੰਬਰ ਤੱਕ ਇਹ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸਦੇ ਨਾਲ ਹੀ ਨਵੇਂ ਸਾਲ ਦਾ ਜਸ਼ਨ ਵੀ ਨਵੀਂ ਦਿੱਖ ਵਾਲੇ 17 ਸੈਕਟਰ ਵਿਚ ਮਨਾਇਆ ਜਾਵੇਗਾ।
ਸੈਕਟਰ 17 ਪਲਾਜ਼ਾ ਨੂੰ ਲਗਾਏ ਜਾਣਗੇ 4 ਚੰਨ
ਸੈਕਟਰ 17 ਦੀ ਰੌਣਕ ਮੁੜ ਤੋਂ ਸੁਰਜੀਤ ਕਰਨ ਲਈ ਬਬਲ ਫੁਹਾਰਾ ਵੀ ਲਗਾਇਆ ਜਾਵੇਗਾ।ਜਿਸ ਤਹਿਤ ਪਹਿਲਾਂ ਤੋਂ ਮੌਜੂਦ ਝਰਨੇ ਵਿਚ ਬਦਲਾਅ ਕੀਤੇ ਜਾਣਗੇ। ਜਨਵਰੀ ਤੱਕ ਸੈਕਟਰ-17 ਦੇ ਪਲਾਜ਼ਾ 'ਚ ਕਾਫੀ ਕੁਝ ਦੇਖਣ ਨੂੰ ਮਿਲੇਗਾ। ਇੱਥੇ ਹਰ ਹਫਤੇ ਦੇ ਅੰਤ ਵਿੱਚ ਸੰਗੀਤਕ ਰਾਤਾਂ ਅਤੇ ਹੋਰ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਪਲਾਜ਼ਾ ਨੂੰ ਸੁੰਦਰ ਬਣਾਉਣ ਲਈ ਜ਼ਰੂਰੀ ਹੈ ਕਿ ਉਥੋਂ ਦੇ ਸਰਕਾਰੀ ਦਫ਼ਤਰਾਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ।
WATCH LIVE TV