PM Modi Security Breach: PM ਮੋਦੀ ਦੀ ਸੁਰੱਖਿਆ `ਚ ਕੁਤਾਹੀ! ਰੋਡ ਸ਼ੋਅ ਦੌਰਾਨ ਵਿਅਕਤੀ ਨੇ ਫੁੱਲ ਨਾਲ ਸੁੱਟਿਆ ਮੋਬਾਈਲ
Security Breach At PM Modi’s Rally: ਕਰਨਾਟਕ ਦੇ ਮੈਸੂਰ ਵਿੱਚ ਇੱਕ ਵਾਰ ਫਿਰ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਢਿੱਲ ਸਾਹਮਣੇ ਆਈ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਉਸ ਦੀ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਸੂਰ `ਚ ਰੋਡ ਸ਼ੋਅ ਦੌਰਾਨ ਉਨ੍ਹਾਂ ਦੀ ਗੱਡੀ ਦੇ ਅੱਗੇ ਮੋਬਾਈਲ ਫੋਨ ਸੁੱਟਿਆ ਗਿਆ ਹੈ।
Security Breach At PM Modi’s Rally: ਕਰਨਾਟਕ ਚੋਣਾਂ 'ਚ ਕੁਝ ਦਿਨ ਬਾਕੀ ਹਨ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਇਸ ਦੌਰਾਨ, ਕਰਨਾਟਕ ਦੇ ਮੈਸੂਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੇ ਰੋਡ ਸ਼ੋਅ ਦੌਰਾਨ ਸੁਰੱਖਿਆ ਉਲੰਘਣਾ ਤੋਂ ਬਾਅਦ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਵਾਹਨ 'ਤੇ ਫ਼ੋਨ ਸੁੱਟਣ ਵਾਲੇ ਵਿਅਕਤੀ ਦਾ ਪਤਾ ਲਗਾਇਆ ਹੈ ਅਤੇ ਕਿਹਾ ਹੈ ਕਿ ਵਿਅਕਤੀ ਦਾ ਇਸ ਪਿੱਛੇ "ਕੋਈ ਮਾੜਾ ਇਰਾਦਾ" ਨਹੀਂ ਸੀ।
ਦੱਸ ਦੇਈਏ ਕਿ ਕਰਨਾਟਕ 'ਚ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ (Security Breach At PM Modi’s Rally) 'ਚ ਵੱਡੀ ਕਮੀ ਸਾਹਮਣੇ ਆਈ ਹੈ। ਮੈਸੂਰ 'ਚ ਰੋਡ ਸ਼ੋਅ ਦੌਰਾਨ ਪੀਐਮ ਮੋਦੀ ਦੀ ਗੱਡੀ ਦੇ ਅੱਗੇ ਮੋਬਾਈਲ ਫ਼ੋਨ ਸੁੱਟਿਆ ਗਿਆ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੋਬਾਈਲ ਕਿਸੇ ਨੇ ਜਾਣ ਬੁੱਝ ਕੇ ਸੁੱਟਿਆ ਸੀ ਜਾਂ ਫੁੱਲ ਸੁੱਟਣ ਵੇਲੇ ਇਹ ਘਟਨਾ ਵਾਪਰੀ ਹੈ। ਹਾਲਾਂਕਿ, ਮੋਬਾਈਲ ਸੁੱਟੇ ਜਾਣ ਤੋਂ ਬਾਅਦ, ਵਿਸ਼ੇਸ਼ ਸੁਰੱਖਿਆ ਸਮੂਹ (ਐਸਪੀਜੀ) ਦੇ ਜਵਾਨਾਂ ਨੇ ਤੁਰੰਤ ਉਸ ਮੋਬਾਈਲ ਨੂੰ ਪੀਐਮ ਦੀ ਕਾਰ ਤੋਂ ਹਟਾ ਦਿੱਤਾ।
Security Breach At PM Modi’s Rally watch video
ਇਹ ਵੀ ਪੜ੍ਹੋ: Parkash Singh Badal: ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਨਾਲ ਦੁੱਖ ਕੀਤਾ ਸਾਂਝਾ
ਇਸ ਤੋਂ ਬਾਅਦ ਵਿੱਚ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇੱਕ ਭਾਜਪਾ ਸਮਰਥਕ ਨੇ ਗਲਤੀ ਨਾਲ ਉਸ ਦਾ ਮੋਬਾਈਲ ਫੁੱਲਾਂ ਸਮੇਤ ਸੁੱਟ ਦਿੱਤਾ ਸੀ। ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕਰਨਾਟਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਛੇੜਛਾੜ ਹੋ ਚੁੱਕੀ ਹੈ। 25 ਮਾਰਚ ਨੂੰ ਇੱਕ ਚੋਣ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਪੀਐਮ ਮੋਦੀ ਵੱਲ ਭੱਜਿਆ।
ਇਹ ਘਟਨਾ ਦਾਵਾਂਗੇਰੇ 'ਚ ਵਾਪਰੀ। ਪੀਐਮ ਵੱਲ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਵਿਅਕਤੀ ਫੜਿਆ ਗਿਆ। ਮੌਕੇ 'ਤੇ ਪੁਲਿਸ ਫੋਰਸ ਤਿਆਰ ਸੀ। ਜਿਵੇਂ ਹੀ ਉਸ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਅੱਧ ਵਿਚਕਾਰ ਹੀ ਫੜ ਲਿਆ।
ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ), ਕਾਨੂੰਨ ਅਤੇ ਵਿਵਸਥਾ, ਆਲੋਕ ਕੁਮਾਰ ਨੇ ਕਿਹਾ ਕਿ ਫ਼ੋਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਵਰਕਰ ਦਾ ਸੀ ਅਤੇ ਪੀਐਮ ਮੋਦੀ ਵਿਸ਼ੇਸ਼ ਸੁਰੱਖਿਆ ਸਮੂਹ (ਐਸਪੀਜੀ) ਦੀ ਸੁਰੱਖਿਆ ਵਿੱਚ ਸਨ। ਇਸ ਦੌਰਾਨ ਮੈਸੂਰ ਦੇ ਕੇਆਰ ਸਰਕਲ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੌਰਾਨ ਫੋਨ ਸੁੱਟਣ ਵਾਲੇ ਵਿਅਕਤੀ ਨੂੰ ਅੱਜ ਸਵੇਰੇ ਆਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ