ਚੰਡੀਗੜ੍ਹ: ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲੇ ਗੁਰਸਿਮਰਨ ਸਿੰਘ ਮੰਡ ਇਕ ਵਾਰ ਫੇਰ ਚਰਚਾ ’ਚ ਹਨ। ਦੱਸ ਦੇਈਏ ਕਿ ਬੀਤੀ ਰਾਤ ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਵਲੋਂ ਮੰਡ ਦੇ ਰਿਹਾਇਸ਼ ’ਤੇ ਅਚਨਚੇਤ ਨਿਰੀਖਣ ਕੀਤਾ ਗਿਆ, ਇਸ ਦੌਰਾਨ ਪੰਜ ਸੁਰਖਿਆ ਮੁਲਾਜ਼ਮ ਗੈਰ-ਹਾਜ਼ਰ ਮਿਲੇ।


COMMERCIAL BREAK
SCROLL TO CONTINUE READING


ਲੁਧਿਆਣਾ ਤੇ ਜੁਆਇੰਟ ਕਮਿਸ਼ਨਰ ਬਰਾੜ ਵਲੋਂ ਤੁਰੰਤ ਇਹ ਮਾਮਲਾ ਪੁਲਿਸ ਕਮਿਸ਼ਨਰ ਡਾ. ਕੌਸ਼ਤੁਬ ਸ਼ਰਮਾ (Kaustubh Sharma) ਦੇ ਧਿਆਨ ’ਚ ਲਿਆਂਦਾ ਗਿਆ, ਜਿਸ ਤੋਂ ਬਾਅਦ ਫ਼ੌਰੀ ਕਾਰਵਾਈ ਕਰਦਿਆਂ ਸੁਰਖਿਆ ਦਾ ਮਾਮਲੇ ’ਚ ਅਣਗਹਿਲੀ ਵਰਤਣ ਦੇ ਚੱਲਦਿਆਂ ਇਨ੍ਹਾਂ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। 



ਇੱਥੇ ਦੱਸਣਾ ਲਾਜ਼ਮੀ ਹੋਵੇਗਾ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ’ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ (Sudhir Suri) ਦੀ ਹੱਤਿਆ ਤੋਂ ਬਾਅਦ ਪਾਕਿਸਤਾਨ ਬੈਠੇ ਗਰਮ ਖ਼ਿਆਲੀ ਗੋਪਾਲ ਸਿੰਘ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰ ਕੇ ਮੰਡ ਤੋਂ ਇਲਾਵਾ ਕੁਝ ਹੋਰ ਹਿੰਦੂ ਆਗੂਆਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ।



ਇਨ੍ਹਾਂ ਧਮਕੀਆਂ ਤੋਂ ਬਾਅਦ ਕਾਂਗਰਸ ਆਗੂ ਗੁਰਸਿਮਰਨ ਮੰਡ (Gursimran Singh Mand) ਨੇ ਅਪੀਲ ਕੀਤੀ ਸੀ ਕਿ ਉਹ ਆਪਣੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਤੋਂ ਸੰਤੁਸ਼ਟ ਨਹੀਂ ਹਨ। ਮੰਡ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਗਿਆ ਸੀ। 



ਪੁਲਿਸ ਕਮਿਸ਼ਨਰ ਡਾ. ਸ਼ਰਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡਿਊਟੀ ’ਚ ਕੁਤਾਹੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੰਡ ਦੀ ਸੁਰੱਖਿਆ ’ਚ ਨਵੇਂ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।